ਸਰਕਾਰ ਨੇ ਹਿਜ਼ਬ-ਉਤ-ਤਹਿਰੀਕ ’ਤੇ ਲਗਾਈ ਪਾਬੰਦੀ
06:55 AM Oct 11, 2024 IST
Advertisement
ਨਵੀਂ ਦਿੱਲੀ, 10 ਅਕਤੂਬਰ
ਸਰਕਾਰ ਨੇ ਇਸਲਾਮੀ ਸਮੂਹ ਹਿਜ਼ਬ-ਉਤ-ਤਹਿਰੀਕ (ਐੱਚਯੂਟੀ) ਨੂੰ ਅੱਜ ਪਾਬੰਦੀਸ਼ੁਦੀ ਸੰਗਠਨ ਐਲਾਨ ਦਿੱਤਾ ਹੈ ਕਿਉਂਕਿ ਇਸ ਦਾ ਉਦੇਸ਼ ਜਿਹਾਦ ਅਤੇ ਅਤਿਵਾਦੀ ਗਤੀਵਿਧੀਆਂ ਰਾਹੀਂ ਆਲਮੀ ਪੱਧਰ ’ਤੇ ਇਸਲਾਮੀ ਦੇਸ਼ ਅਤੇ ਖਿਲਾਫਤ ਸਥਾਪਤ ਕਰਨਾ ਹੈ। ਇਸਲਾਮੀ ਸਮੂਹ ਐੱਚਯੂਟੀ 1953 ਵਿੱਚ ਯੇਰੂਸ਼ਲਮ ਵਿੱਚ ਬਣਿਆ ਸੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਐੱਚਯੂਟੀ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਤੇ ਆਈਐੱਸਆਈਐੱਸ ਵਰਗੇ ਅਤਿਵਾਦੀ ਸੰਗਠਨਾਂ ’ਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ ਤੇ ਅਤਿਵਾਦੀ ਗਤੀਵਿਧੀਆਂ ਲਈ ਫੰਡ ਇਕੱਠਾ ਕਰਨ ਵਿੱਚ ਸ਼ਾਮਲ ਹੈ। ਐੱਚਯੂਟੀ ਵੱਖ ਵੱਖ ਸੋਸ਼ਲ ਮੀਡੀਆ ਮੰਚ, ਸੁਰੱਖਿਅਤ ਐਪ ਦੀ ਵਰਤੋਂ ਕਰਕੇ ਅਤੇ ‘ਦਾਵਾਹ’ (ਸੱਦਾ) ਮੀਟਿੰਗਾਂ ਕਰਕੇ ਨੌਜਵਾਨਾਂ ਨੂੰ ਅਤਿਵਾਦੀ ਗਤੀਵਿਧੀਆਂ ’ਚ ਸ਼ਾਮਲ ਹੋਣ ਲਈ ਪ੍ਰੇਰਿਤ ਕਰ ਰਿਹਾ ਹੈ। -ਪੀਟੀਆਈ
Advertisement
Advertisement
Advertisement