ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੜਖਲ ਝੀਲ ਦੇ ਸੁੰਦਰੀਕਰਨ ਦਾ ਪ੍ਰਾਜੈਕਟ ਪੂਰਾ ਨਾ ਕਰ ਸਕੀ ਸਰਕਾਰ

08:46 AM Aug 21, 2024 IST
ਬੜਖਲ ਝੀਲ ਨੂੰ ਸੁੰਦਰ ਬਣਾਉਣ ਦਾ ਚੱਲ ਰਿਹਾ ਕੰਮ। -ਫੋਟੋ: ਕੁਲਵਿੰਦਰ ਕੌਰ

ਪੱਤਰ ਪ੍ਰੇਰਕ
ਫਰੀਦਾਬਾਦ, 20 ਅਗਸਤ
ਹਰਿਆਣਾ ਸਰਕਾਰ ਵੱਲੋਂ ਬੜਖਲ ਝੀਲ ਨੂੰ 6 ਸਾਲਾਂ ਵਿੱਚ ਵੀ ਰੌਣਕ ਨਾ ਲਿਆ ਸਕੀ। ਬੜਖਲ ਤੋਂ ਭਾਜਪਾ ਵਿਧਾਇਕਾ ਸੀਮਾ ਤ੍ਰਿਖਾ ਨੇ ਦਸ ਸਾਲ ਦੌਰਾਨ ਦੋ ਵਾਰ ਸਥਾਨਕ ਲੋਕਾਂ ਨਾਲ ਬੜਖਲ ਝੀਲ ਦੀ ਪੁਰਾਣੀ ਸ਼ਾਨ ਬਹਾਲ ਕਰਨ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਇਸ ਪ੍ਰਾਜੈਕਟ ਨੂੰ ਸਮੇਂ ਸਿਰ ਪੂਰਾ ਨਹੀਂ ਕਰ ਸਕੀ। ਸ੍ਰੀਮਤੀ ਤ੍ਰਿਖਾ ਨੇ 2014 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਕਤ ਝੀਲ ਨੂੰ ਸੁੰਦਰ ਬਣਾਉਣ ਦਾ ਵਾਅਦਾ ਕੀਤਾ ਸੀ ਤੇ 2019 ਦੀਆਂ ਚੋਣਾਂ ਦੌਰਾਨ ਅਗਲੇ ਪੰਜ ਸਾਲਾਂ ਦੌਰਾਨ ਪੂਰਾ ਕਰਨ ਦਾ ਵਾਅਦਾ ਕੀਤਾ ਸੀ। ਉਨ੍ਹਾਂ ਵਾਰ ਵਾਰ ਕਿਹਾ ਸੀ ਕਿ ਇਸ ਝੀਲ ਉੱਪਰ ਐੱਨਸੀਆਰ ਖੇਤਰ ਵਿੱਚ ਕਦੇ ਸਭ ਤੋਂ ਵੱਧ ਰੌਣਕ ਰਹਿੰਦੀ ਸੀ ਜੋ ਵਾਪਸ ਲਿਆਂਦੀ ਜਾਵੇਗੀ। ਸਮਾਰਟ ਸਿਟੀ ਪ੍ਰਾਜੈਕਟ ਤਹਿਤ 2018 ਵਿੱਚ ਇੱਥੇ ਕੰਮ ਸ਼ੁਰੂ ਕੀਤਾ ਗਿਆ। ਸੁੱਕ ਚੁੱਕੀ ਝੀਲ ਵਿੱਚ ਪਾਣੀ ਭਰਨ ਦੀ ਕੋਸ਼ਿਸ਼ ਕੀਤੀ ਗਈ। ਬੰਨ੍ਹ ਚੌੜਾ ਕੀਤਾ ਗਿਆ। ਇਸ ਪ੍ਰਾਜੈਕਟ ਦੀ ਡੈਡਲਾਈਨ 2020 ਸੀ ਜੋ ਸਤੰਬਰ 2023 ਤੱਕ ਵਧਾਈ ਗਈ ਪਰ ਫਿਰ ਵੀ ਕੰਮ 60 ਫੀਸਦੀ ਦੇ ਕਰੀਬ ਹੀ ਹੋ ਸਕਿਆ। ਇਸ ਵਾਰ ਮੌਨਸੂਨ ਦੌਰਾਨ ਝੀਲ ਵਿੱਚ ਪਾਣੀ ਤਾਂ ਜ਼ਰੂਰ ਭਰਿਆ ਹੈ ਪਰ ਬੰਨ੍ਹ ਉਪਰ ਕੰਮ ਅਜੇ ਵੀ ਜਾਰੀ ਹੈ। 2022 ਤੱਕ ਇੱਥੇ ਨੌਜਵਾਨ ਫੁਟਬਾਲ ਕ੍ਰਿਕਟ ਤੇ ਵਾਲੀਵਾਲ ਖੇਡਦੇ ਸਨ। ਹੁਣ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਅਤੇ ਬਾਕੀ ਰਹਿੰਦਾ ਕੰਮ ਨਵੀਂ ਸਰਕਾਰ ਦੇ ਕਾਰਜਕਾਲ ਦੌਰਾਨ ਹੀ ਪੂਰਾ ਹੋਣ ਦੇ ਆਸਾਰ ਹਨ।
ਅਧਿਕਾਰੀਆਂ ਮੁਤਾਬਿਕ ਝੀਲ ਵਿੱਚ ਪਾਣੀ ਭਰਨ ਲਈ ਸੀਵਰੇਜ ਟਰੀਟਮੈਂਟ ਪਲਾਂਟ ਸ਼ੁਰੂ ਹੋ ਗਿਆ ਹੈ। ਇਸ ਪ੍ਰਾਜੈਕਟ ਦੀ ਲਾਗਤ ਕੀਮਤ 192 ਕਰੋੜ ਦੱਸੀ ਜਾ ਰਹੀ ਹੈ ਜੋ ਕਰੋਨਾ ਕਾਰਨ ਵੱਧ ਗਈ। ਸਥਾਨਕ ਲੋਕਾਂ ਮੁਤਾਬਿਕ 42 ਏਕੜ ਤੋਂ ਥਾਂ ਉਪਰ ਫੈਲੀ ਝੀਲ 2001 ਤੋਂ ਸੁੱਕਣੀ ਸ਼ੁਰੂ ਹੋਈ ਸੀ।

Advertisement

Advertisement
Advertisement