ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਣਕ ’ਤੇ ਦਰਾਮਦ ਡਿਊਟੀ ਘਟਾ ਸਕਦੀ ਹੈ ਸਰਕਾਰ

10:34 PM Jun 29, 2023 IST

ਨਵੀਂ ਦਿੱਲੀ (ਟਨਸ): ਭਾਰਤੀ ਖ਼ੁਰਾਕ ਨਿਗਮ ਦੇ ਚੇਅਰਮੈਨ ਅਸ਼ੋਕ ਕੁਮਾਰ ਮੀਨਾ ਨੇ ਕਿਹਾ ਕਿ ਦੇਸ਼ ਵਿੱਚ ਕਣਕ ਦੀਆਂ ਪ੍ਰਚੂਨ ਕੀਮਤਾਂ ‘ਤੇ ਕਾਬੂ ਪਾਉਣ ਲਈ ਦਰਾਮਦ ਡਿਊਟੀ ਘਟਾਉਣ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਰਾਦਾ ਪ੍ਰਚੂਨ ਕੀਮਤਾਂ ਉੱਤੇ ਕਿਸੇ ਵੀ ਹਾਲਤ ‘ਚ ਕਾਬੂ ਪਾਉਣਾ ਹੈ। ਉਨ੍ਹਾਂ ਕਿਹਾ ਕਿ ਕਣਕ ਦੇ ਭੰਡਾਰਨ ‘ਤੇ ਪਹਿਲਾਂ ਹੀ ਹੱਦ ਤੈਅ ਕਰ ਦਿੱਤੀ ਗਈ ਹੈ ਅਤੇ ਹੁਣ ਖੁੱਲ੍ਹੀ ਮੰਡੀ ਵਿਕਰੀ ਯੋਜਨਾ ਸ਼ੁਰੂ ਕਰਨ ਦੀ ਤਿਆਰੀ ਹੈ। ਫਿਲਹਾਲ, ਕਣਕ ‘ਤੇ ਦਰਾਮਦ ਡਿਊਟੀ 40 ਫ਼ੀਸਦੀ ਹੈ। ਐੱਫਸੀਆਈ ਪ੍ਰਚੂਨ ਕੀਮਤਾਂ ਘਟਾਉਣ ਦੇ ਇਰਾਦੇ ਨਾਲ ਯੋਜਨਾ ਤਹਿਤ ਖੁੱਲ੍ਹੀ ਮੰਡੀ ਵਿੱਚ ਕਣਕ ਅਤੇ ਚੌਲ ਵੇਚਣਾ ਸ਼ੁਰੂ ਕਰੇਗਾ। ਕਣਕ ਦੀ ਈ-ਨਿਲਾਮੀ 28 ਜੂਨ ਤੋਂ ਸ਼ੁਰੂ ਹੋਵੇਗੀ, ਜਦਕਿ ਚੌਲਾਂ ਦੀ ਇੱਕ ਜੁਲਾਈ ਤੋਂ ਸ਼ੁਰੂ ਹੋਵੇਗੀ।

Advertisement

Advertisement
Tags :
ਸਕਦੀ:ਸਰਕਾਰਡਿਊਟੀਦਰਾਮਦ
Advertisement