For the best experience, open
https://m.punjabitribuneonline.com
on your mobile browser.
Advertisement

ਕਾਰੋਬਾਰ ਬੰਦ ਕਰਨ ਦੀ ਧਮਕੀ ਦੇ ਕੇ ਸੋਨੇ ਦੀ ਚੇਨੀ ਖੋਹੀ

11:07 AM Sep 15, 2024 IST
ਕਾਰੋਬਾਰ ਬੰਦ ਕਰਨ ਦੀ ਧਮਕੀ ਦੇ ਕੇ ਸੋਨੇ ਦੀ ਚੇਨੀ ਖੋਹੀ
Advertisement

ਪੱਤਰ ਪ੍ਰੇਰਕ
ਤਰਨ ਤਾਰਨ, 14 ਸਤੰਬਰ
ਭਿੱਖੀਵਿੰਡ ਦੇ ਵਾਸੀ ਰਣਜੀਤ ਸਿੰਘ ਤੋਂ ਬੀਤੇ ਕੱਲ੍ਹ ਉਸ ਦੇ ਗਲ ਵਿੱਚੋਂ 4.5 ਲੱਖ ਰੁਪਏ ਦੀ ਕੀਮਤ ਦੀ ਸੋਨੇ ਦੀ ਚੇਨੀ ਸਕਾਰਪੀਓ ਸਵਾਰ ਸੱਤ ਜਣੇ ਖੋਹ ਕੇ ਲੈ ਗਏ| ਭਿੱਖੀਵਿੰਡ ਦੇ ਹੀ ਵਾਸੀ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਦਫਤਰ ਤੋਂ ਭਿੱਖੀਵਿੰਡ ਆਇਆ ਸੀ| ਉਸ ਨੇ ਆਪਣੀ ਗੱਡੀ ਸੜਕ ਕਿਨਾਰੇ ਲਗਾਈ ਸੀ ਤਾਂ ਉਨ੍ਹਾਂ ਆਪਣੀ ਬਿਨਾਂ ਨੰਬਰ ਦੇ ਸਕਾਰਪੀਓ ਨਾਲ ਉਸ ਦੀ ਗੱਡੀ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਅਤੇ ਉਲਟਾ ਉਸ ਨਾਲ ਝਗੜਾ ਕਰਨ ਲੱਗੇ| ਉਸ ਨੇ ਕਿਹਾ ਕਿ ਇਹ ਗੱਡੀ ਉਸ ਦਾ ਅੰਮ੍ਰਿਤਸਰ ਤੋਂ ਹੀ ਪਿੱਛਾ ਕਰਦੀ ਆ ਰਹੀ ਸੀ ਅਤੇ ਗੱਡੀ ਸਵਾਰ ਹਮਲਾਵਰ ਉਸ ਨੂੰ ਇਕ ਗਵਰਨਰ ਸਿੰਘ ਉਰਫ ਗੈਵੀ ਕਲੇਰ ਵਾਸੀ ਅੰਮ੍ਰਿਤਸਰ ਦੇ ਕਹਿਣ ’ਤੇ ਆਪਣਾ ਕਾਰੋਬਾਰ ਬੰਦ ਨਾ ਕਰਨ ’ਤੇ ਹੋਰ ਵਧੇਰੇ ਨੁਕਸਾਨ ਕਰਨ ਦੀ ਧਮਕੀ ਦਿੰਦਿਆਂ ਉਸ ਦੀ ਚੇਨੀ ਖੋਹ ਕੇ ਫਰਾਰ ਹੋ ਗਏ| ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।

Advertisement

Advertisement
Advertisement
Author Image

sukhwinder singh

View all posts

Advertisement