ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫਰੀਦਾਬਾਦ ਦੀ ਸ਼ਾਨ ਮੁੜ ਬਹਾਲ ਹੋਵੇਗੀ: ਹੁੱਡਾ

08:53 AM Sep 25, 2024 IST
ਮੰਚ ’ਤੇ ਬੈਠੇ ਪੰਜਾਬੀ ਭਾਈਚਾਰੇ ਦੇ ਆਗੂ ਅਤੇ ਭੁਪਿੰਦਰ ਸਿੰਘ ਹੁੱਡਾ।

ਕੁਲਵਿੰਦਰ ਕੌਰ
ਫਰੀਦਾਬਾਦ, 24 ਸਤੰਬਰ
ਵਿਧਾਨ ਸਭਾ ਹਲਕਾ ਬੜਖਲ ਤੋਂ ਕਾਂਗਰਸੀ ਉਮੀਦਵਾਰ ਵਿਜੈ ਪ੍ਰਤਾਪ ਸਿੰਘ ਦੇ ਹੱਕ ਵਿੱਚ ਅੱਜ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਇੱਥੇ ਐੱਨਆਈਟੀ ਦੇ ਮੁੱਖ ਗੁਰਦੁਆਰੇ ਦੇ ਸਾਹਮਣੇ ਰੈਲੀ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਉੱਘੇ ਆਗੂ ਸ਼ਾਮ ਸੁੰਦਰ ਕਪੂਰ ਵੀ ਸਨ। ਸ਼ਾਮ ਸੁੰਦਰ ਕਪੂਰ ਨੇ ਸ੍ਰੀ ਹੁੱਡਾ ਦਾ ਗੁਲਾਬੀ ਪੱਗ ਬੰਨ੍ਹ ਕੇ ਸਵਾਗਤ ਕੀਤਾ। ਇਸ ਮੌਕੇ ਹੁੱਡਾ ਨੇ ਕਿਹਾ ਕਿ ਫਰੀਦਾਬਾਦ ਦੀ ਸ਼ਾਨ ਮੁੜ ਬਹਾਲ ਕੀਤੀ ਜਾਵੇਗੀ। ਉਨ੍ਹਾਂ ਵਿਜੈ ਪ੍ਰਤਾਪ ਵੱਲੋਂ ਰੱਖੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ। ਕਾਂਗਰਸੀ ਉਮੀਦਵਾਰ ਵਿਜੈ ਪ੍ਰਤਾਪ ਸਿੰਘ ਨੇ ਐੱਨਆਈਟੀ, ਕਮਿਊਨਿਟੀ ਬਿਲਡਿੰਗ, ਫਰੈਂਡਜ਼ ਕਲੋਨੀ, ਐੱਸਜੀਐੱਮ ਨਗਰ, ਸੈਕਟਰ-21 ਡੀ ਅਤੇ ਅਣਖੀਰ ਰੋਡ ਵਿੱਚ ਜਨ ਸਭਾਵਾਂ ਵਿੱਚ ਸ਼ਮੂਲੀਅਤ ਕੀਤੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ।
ਵਿਜੈ ਪ੍ਰਤਾਪ ਨੇ ਕਿਹਾ ਕਿ ਕਦੇ ਟੌਲ ਨੂੰ ‘ਜਜ਼ੀਆ ਟੈਕਸ’ ਕਹਿਣ ਵਾਲੇ ਭਾਜਪਾ ਦੇ ਕੇਂਦਰੀ ਰਾਜ ਮੰਤਰੀ ਨੇ ਅੱਜ ਸ਼ਹਿਰ ਨੂੰ ਟੌਲ ਦਾ ਅੱਡਾ ਬਣਾ ਦਿੱਤਾ ਹੈ। ਸ਼ਹਿਰ ਵਿੱਚ 6-6 ਟੌਲ ਲਗਾਏ ਹੋਏ ਹਨ। ਜੇ ਤੁਸੀਂ ਸ਼ਹਿਰ ਤੋਂ ਬਾਹਰ ਜਾਂਦੇ ਹੋ ਤਾਂ ਵੀ ਟੌਲ ਦੇਣਾ ਪਵੇਗਾ ਅਤੇ ਜੇ ਸ਼ਹਿਰ ਵਾਪਸ ਆਉਣਾ ਹੈ ਤਾ ਫੇਰ ਟੌਲ ਦੇਣਾ ਪਵੇਗਾ। ਕਾਂਗਰਸ ਦੀ ਸਰਕਾਰ ਆਉਣ ’ਤੇ ਗੁੜਗਾਓਂ, ਸੋਹਣਾ ਅਤੇ ਬਦਰਪੁਰ ਦੇ 3 ਟੋਲ ਹਟਾਏ ਜਾਣਗੇ। ਮੈਟਰੋ ਗੁੜਗਾਓਂ ਤੱਕ ਲੈ ਜਾਈ ਜਾਵੇਗੀ। ਨਾਹਰ ਸਿੰਘ ਸਟੇਡੀਅਮ ਪਿਛਲੇ 8 ਸਾਲਾਂ ਤੋਂ ਬਣ ਰਿਹਾ ਹੈ, ਜਿਸ ਲਈ 122 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਗਿਆ ਸੀ ਪਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਟੇਡੀਅਮ ਲਈ ਵਧਾ ਕੇ 225 ਕਰੋੜ ਰੁਪਏ ਦਾ ਬਜਟ ਕਰ ਦਿੱਤਾ ਹੈ। ਦੇਰੀ ਕਾਰਨ ਠੇਕੇਦਾਰ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਸੀ ਪਰ ਮੁੱਖ ਮੰਤਰੀ ਨੇ ਸਟੇਡੀਅਮ ਦਾ ਬਜਟ ਵਧਾ ਕੇ ਦੇਰੀ ਦਾ ਇਨਾਮ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਨੂੰ ਦੂਸ਼ਿਤ ਪਾਣੀ ਪਿਲਾਇਆ ਜਾ ਰਿਹਾ ਹੈ, ਉਸ ਲਈ ਵੀ ਕਾਫ਼ੀ ਮੁਸ਼ੱਕਤ ਕਰਨੀ ਪੈਂਦੀ ਹੈ, ਕਿਉਂਕਿ ਪਾਣੀ ਦੀ ਸਪਲਾਈ ਰਾਤ ਨੂੰ ਹੁੰਦੀ ਹੈ।
ਇਸ ਮੌਕੇ ਸਮੁੰਦਰ ਸਿੰਘ, ਇੰਦਰਜੀਤ ਸਿੰਘ ਅਤੇ ਬਹਾਦਰ ਸਿੰਘ ਸੱਭਰਵਾਲ ਭਰਾ, ਉਜਾਗਰ ਸਿੰਘ ਰਤੜਾ, ਬੰਟੀ ਫਰੂਟ ਗਾਰਡਨ, ਕੇਐੱਨ ਗੁਲਾਟੀ, ਪ੍ਰਤਾਪ ਸਿੰਘ ਚਾਵਲਾ ਅਤੇ ਪੰਜਾਬੀ ਬਿਰਾਦਰੀ ਦੇ ਆਗੂ ਸ਼ਾਮਲ ਸਨ।

Advertisement

Advertisement