ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਐੱਮਐੱਲਡੀ ਸਕੂਲ ਦੀਆਂ ਕੁੜੀਆਂ ਛਾਈਆਂ

07:54 AM May 16, 2024 IST
ਹੋਣਹਾਰ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਪ੍ਰਿੰਸੀਪਲ ਬਲਦੇਵ ਬਾਵਾ। -ਫੋਟੋ: ਸ਼ੇਤਰਾ

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 15 ਮਈ
ਨਜ਼ਦੀਕੀ ਮਹੰਤ ਲਛਮਣ ਦਾਸ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਦਾ ਦਸਵੀਂ ਅਤੇ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ ਰਿਹਾ। ਪ੍ਰਿੰਸੀਪਲ ਬਲਦੇਵ ਬਾਵਾ ਨੇ ਦੱਸਿਆ ਕਿ ਸੀਬੀਐੱਸਈ ਵਲੋਂ ਐਲਾਨੇ ਨਤੀਜੇ ’ਚ ਦਸਵੀਂ ’ਚੋਂ ਹਰਮੀਨ ਕੌਰ ਨੇ 97 ਫ਼ੀਸਦੀ ਪ੍ਰਾਪਤ ਕਰਕੇ ਪਹਿਲਾ, ਚਰਨਸ਼ਰਨਪ੍ਰੀਤ ਸਿੰਘ ਪੰਨੂ ਨੇ 96 ਫ਼ੀਸਦੀ ਨਾਲ ਦੂਜਾ, ਕਮਲਪ੍ਰੀਤ ਕੌਰ ਨੇ 93 ਫ਼ੀਸਦੀ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਬਾਰ੍ਹਵੀਂ ਕਾਮਰਸ ’ਚੋਂ ਗੁਰਸਾਹਿਲ ਕੌਰ ਪੰਨੂ ਨੇ 95.4 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ, ਜਦੋਂਕਿ ਜਸ਼ਨਦੀਪ ਕੌਰ 84.4 ਫ਼ੀਸਦੀ ਅੰਕਾਂ ਨਾਲ ਦੂਜੇ ਅਤੇ ਜਸ਼ਨਪ੍ਰੀਤ ਕੌਰ 83 ਫ਼ੀਸਦੀ ਅੰਕਾਂ ਨਾਲ ਤੀਜੇ ਸਥਾਨ ’ਤੇ ਰਹੀ। ਸਾਇੰਸ ਗਰੁੱਪ ’ਚੋਂ ਪ੍ਰਭਲੀਨ ਕੌਰ ਨੇ ਪਹਿਲਾ, ਜਸਮੀਨ ਕੌਰ ਨੇ ਦੂਜਾ ਅਤੇ ਜਸਨੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਆਰਟਸ ’ਚੋਂ ਕਮਲਜੀਤ ਕੌਰ, ਮਨਵੀਰ ਕੌਰ ਤੇ ਜਸਕਰਨਦੀਪ ਕੌਰ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹੀਆਂ। ਪ੍ਰਿੰਸੀਪਲ ਬਾਵਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

Advertisement

Advertisement
Advertisement