ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੁਰੂ ਕਲਗੀਧਰ ਸਕੂਲ ਦੀਆਂ ਲੜਕੀਆਂ ਨੇ ਖੇਡਾਂ ’ਚ ਮੱਲਾਂ ਮਾਰੀਆਂ

06:52 AM Sep 13, 2024 IST
ਜੇਤੂ ਖਿਡਾਰੀਆਂ ਨੂੰ ਸਨਮਾਨਦੇ ਹੋਏ ਡਾਇਰੈਕਟਰ ਸ਼ਿਵੰਦਰ ਸਿੰਘ, ਪ੍ਰਿੰਸੀਪਲ ਅਤੇ ਸਮੂਹ ਸਟਾਫ ਮੈਂਬਰ।

ਪੱਤਰ ਪ੍ਰੇਰਕ
ਜੈਂਤੀਪੁਰ 12 ਸਤੰਬਰ
ਗੁਰੂ ਕਲਗੀਧਰ ਸੀਨੀਅਰ ਸੈਕੰਡਰੀ ਸਕੂਲ ਰੋੜੀਵਾਲ ਮਰੜ੍ਹ ਦੀਆਂ ਲੜਕੀਆਂ ਨੇ ਕਾਲਾ ਅਫਗਾਨਾ ਵਿਖੇ ਹੋਈਆਂ ਬਲਾਕ ਪੱਧਰੀ ਖੇਡਾਂ ਵਿੱਚ 7 ਗੋਲਡ, 5 ਸਿਲਵਰ ਅਤੇ 4 ਕਾਂਸੇ ਦੇ ਮੈਡਲ ਜਿੱਤ ਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ।
ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਕਰਮਜੀਤ ਕੌਰ ਅੰਡਰ 17 ਨੇ 100 ਮੀਟਰ ਦੌੜ ’ਚ ਪਹਿਲਾ, ਕੁਲਨੂਰ ਨੇ 800 ਮੀਟਰ ਦੌੜ ਅਤੇ ਲੰਬੀ ਛਾਲ ’ਚ ਪਹਿਲਾ, ਗੁਰਪਿੰਦਰ ਕੌਰ ਅੰਡਰ 21 ਨੇ 400 ਮੀਟਰ ਦੌੜ ਅਤੇ ਲੰਬੀ ਛਾਲ ’ਚ ਪਹਿਲਾ, ਹੁਸਨਪ੍ਰੀਤ ਕੌਰ ਨੇ 100 ਮੀਟਰ ਮੀਟਰ ਦੌੜ ’ਚ ਪਹਿਲਾ ਅਤੇ ਗੋਲਾ ਸੁੱਟਣ ’ਚ ਦੂਜਾ, ਪ੍ਰਭਜੋਤ ਕੌਰ ਅੰਡਰ 14 ਨੇ 600 ਮੀਟਰ ਦੌੜ ’ਚ ਦੂਜਾ, ਨਵਪ੍ਰੀਤ ਕੌਰ ਅੰਡਰ 17 ਨੇ ਗੋਲਾ ਸੁੱਟਣ ’ਚ ਦੂਜਾ ਅਤੇ 1500 ਮੀਟਰ ਦੌੜ ’ਚ ਤੀਜਾ, ਸੁਨੇਹਾ ਨੇ 200 ਮੀਟਰ ਦੌੜ ’ਚ ਦੂਜਾ ਅਤੇ 800 ਮੀਟਰ ’ਚ ਤੀਜਾ, ਰਜਵੰਤ ਕੌਰ ਅੰਡਰ 21 ਨੇ 1500 ਮੀਟਰ ਦੌੜ ’ਚ ਦੂਜਾ ਅਤੇ ਗੋਲਾ ਸੁੱਟਣ ’ਚ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਲੜਕੀਆਂ ਦੀ ਕਬੱਡੀ ਟੀਮ ਨੇ ਨੈਸ਼ਨਲ ਸਟਾਈਲ ਕਬੱਡੀ ਵਿੱਚ ਬਲਾਕ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ।
ਜੇਤੂ ਖਿਡਾਰੀਆਂ ਦਾ ਸਕੂਲ ਪਹੁੰਚਣ ’ਤੇ ਸਕੂਲ ਦੇ ਡਾਇਰੈਕਟਰ ਭਾਈ ਸਵਿੰਦਰ ਸਿੰਘ, ਪ੍ਰਿੰਸੀਪਲ ਪ੍ਰਕਾਸ਼ ਸਿੰਘ, ਡੀ.ਪੀ ਸਤਨਾਮ ਸਿੰਘ, ਅਤੇ ਸਮੂਹ ਸਟਾਫ ਵੱਲੋਂ ਸ਼ਾਨਦਾਰ ਸਵਾਗਤ ਕਰਕੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

Advertisement

Advertisement