For the best experience, open
https://m.punjabitribuneonline.com
on your mobile browser.
Advertisement

ਅਕਾਲ ਅਕੈਡਮੀ ਤਿੱਬੜ ਦੀਆਂ ਕੁੜੀਆਂ ਨੇ ਖੇਡਾਂ ’ਚ ਮੱਲਾਂ ਮਾਰੀਆਂ

10:01 AM Oct 06, 2024 IST
ਅਕਾਲ ਅਕੈਡਮੀ ਤਿੱਬੜ ਦੀਆਂ ਕੁੜੀਆਂ ਨੇ ਖੇਡਾਂ ’ਚ ਮੱਲਾਂ ਮਾਰੀਆਂ
ਜੇਤੂ ਵਿਦਿਆਰਥਣਾਂ ਆਪਣੇ ਪ੍ਰਿੰਸੀਪਲ ਗੁਰਵਿੰਦਰ ਕੌਰ ਤੇ ਕੋਚ ਪ੍ਰਦੀਪ ਸਿੰਘ ਸੇਵਕ ਨਾਲ। -ਫੋਟੋ: ਪਸਨਾਵਾਲ
Advertisement

ਪੱਤਰ ਪ੍ਰੇਰਕ
ਧਾਰੀਵਾਲ, 5 ਅਕਤੂਬਰ
ਅਕਾਲ ਅਕੈਡਮੀ ਤਿੱਬੜ ਦੀਆਂ ਕੁੜੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਗੱਤਕਾ ਅਤੇ ਬਾਕਸਿੰਗ ਮੁਕਾਬਲੇ ਵਿੱਚ ਮੱਲਾਂ ਮਾਰ ਕੇ ਆਪਣੀ ਸੰਸਥਾ ਅਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ। ਇਸ ਸਬੰਧੀ ਅਕੈਡਮੀ ਦੇ ਪ੍ਰਿੰਸੀਪਲ ਗੁਰਵਿੰਦਰ ਕੌਰ ਨੇ ਦੱਸਿਆ ਕਿ ਬਾਬਾ ਅਜੈ ਸਿੰਘ ਖਾਲਸਾ ਕਾਲਜ ਗੁਰਦਾਸਨੰਗਲ ਵਿੱਚ ਪ੍ਰਿੰਸੀਪਲ ਡਾ. ਗੁਰਜੀਤ ਸਿੰਘ ਦੇ ਪ੍ਰਬੰਧਾਂ ਹੇਠ ਤਿੰਨ ਰੋਜ਼ਾ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਗੱਤਕੇ ਅਤੇ ਬਾਕਸਿੰਗ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ।
ਮੁਕਾਬਲਿਆਂ ਵਿੱਚ ਅਕਾਲ ਅਕੈਡਮੀ ਤਿੱਬੜ ਦੀਆਂ ਵਿਦਿਆਰਥਣਾਂ ਨੇ ਆਪਣੇ ਗੱਤਕਾ ਕੋਚ ਪਰਦੀਪ ਸਿੰਘ ਸੇਵਕ ਦੀ ਅਗਵਾਈ ਹੇਠ ਭਾਗ ਲੈ ਕੇ ਸ਼ਾਨਦਾਰ ਪ੍ਰਰਦਰਸ਼ਨ ਕਰ ਕੇ ਅੰਡਰ -17 ਫਰੀ ਸੋਟੀ ਟੀਮ (ਜਸਮੀਤ ਕੌਰ, ਮਹਿਦੀਪ ਕੌਰ ਤੇ ਰਮਨੀਤ ਕੌਰ) ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ -17 ਵਿਅਕਤੀਗਤ ਫਰੀ ਸੋਟੀ ਵਿੱਚ ਜਸਮੀਤ ਕੌਰ ਨੇ ਤੀਸਰਾ ਹਾਸਲ ਜਿੱਤਿਆ। ਗੁਰਸ਼ਰਨਪ੍ਰੀਤ ਕੌਰ ਨੇ ਅੰਡਰ -17 ਵਿਅਕਤੀਗਤ ਸਿੰਗਲ ਸੋਟੀ ਵਿੱਚ ਕਾਂਸੇ ਦਾ ਤਗਮਾ ਤੇ ਅੰਡਰ -17 ਬਾਕਸਿੰਗ ਮੁਕਾਬਲੇ ਵਿੱਚ ਦੂਸਰਾ ਸਥਾਨ ਹਾਸਲ ਕੀਤਾ। ਜੇਤੂ ਵਿਦਿਆਰਥਣਾਂ ਦਾ ਸਕੂਲ ਪਹੁੰਚਣ ’ਤੇ ਪ੍ਰਿੰਸੀਪਲ ਗੁਰਵਿੰਦਰ ਕੌਰ ਅਤੇ ਸਟਾਫ ਨੇ ਸਵਾਗਤ ਕੀਤਾ।

Advertisement

Advertisement
Advertisement
Author Image

Advertisement