ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਹੁਰੇ ਪਰਿਵਾਰ ਦੇ ਖਰਚੇ ’ਤੇ ਕੈਨੇਡਾ ਗਈ ਲੜਕੀ ਨੇ ਪਤੀ ਨੂੰ ਘਰੋਂ ਕੱਢਿਆ

07:54 AM Jul 01, 2024 IST

ਪੱਤਰ ਪ੍ਰੇਰਕ
ਤਰਨ ਤਾਰਨ, 30 ਜੂਨ
ਇੱਥੇ ਸਹੁਰੇ ਪਰਿਵਾਰ ਦੇ ਪੈਸੇ ਨਾਲ ਕੈਨੇਡਾ ਗਈ ਲੜਕੀ ਵੱਲੋਂ ਉਥੇ ਜਾ ਕੇ ਆਪਣੇ ਪਤੀ ਨੂੰ ਪੁਲੀਸ ਦੀ ਮਦਦ ਨਾਲ ਆਪਣੇ ਘਰੋਂ ਬਾਹਰ ਕਢਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ| ਇਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲੀਸ ਨੇ ਲੜਕੀ ਅਤੇ ਉਸ ਦੇ ਮਾਤਾ ਪਿਤਾ ਖਿਲਾਫ਼ ਕੇਸ ਦਰਜ ਕੀਤਾ ਹੈ| ਜਾਣਕਾਰੀ ਅਨੁਸਾਰ ਇਲਾਕੇ ਦੇ ਪਿੰਡ ਡੇਹਰਾ ਸਾਹਿਬ ਦੇ ਵਾਸੀ ਸਤਨਾਮ ਸਿੰਘ ਦਾ ਵਿਆਹ ਗੁਰੂਵਾਲੀ (ਅੰਮ੍ਰਿਤਸਰ) ਦੇ ਵਾਸੀ ਸੰਦੀਪ ਸਿੰਘ ਦੀ ਆਈਲੈਟਸ ਕੀਤੀ ਲੜਕੀ ਪਵਨਪ੍ਰੀਤ ਕੌਰ ਨਾਲ 10 ਨਵੰਬਰ 2022 ਨੂੰ ਹੋਇਆ ਸੀ| ਵਿਆਹ ਦੇ ਛੇਤੀ ਬਾਅਦ ਹੀ ਪਵਨਪ੍ਰੀਤ ਕੌਰ ਦਾ ਵੀਜ਼ਾ ਆਉਣ ਕਾਰਨ ਸਹੁਰੇ ਪਰਿਵਾਰ ਨੇ ਉਸ ’ਤੇ 28 ਲੱਖ ਰੁਪਏ ਖਰਚ ਕੇ ਉਸ ਨੂੰ ਕੈਲਗਿਰੀ (ਕੈਨੇਡਾ) ਭੇਜ ਦਿੱਤਾ| ਉਸ ਦੇ ਛੇਤੀ ਬਾਅਦ ਸਤਨਾਮ ਸਿੰਘ ਵੀ ਕੈਨੇਡਾ ਚਲਾ ਗਿਆ| ਪਵਨਪ੍ਰੀਤ ਕੌਰ ਨੇ ਸਤਨਾਮ ਸਿੰਘ ਨੂੰ ਆਪਣੇ ਨਾਲ ਰਹਿਣ ਲਈ 24,000 ਡਾਲਰ ਦਾ ਪ੍ਰਬੰਧ ਕਰਨ ਲਈ ਕਿਹਾ ਅਤੇ ਇਸ ਦੀ ਆੜ ਵਿੱਚ ਉਸ ਨੇ ਉਥੋਂ ਦੀ ਪੁਲੀਸ ਨਾਲ ਮਿਲ ਕੇ ਸਤਨਾਮ ਸਿੰਘ ਨੂੰ ਆਪਣੇ ਘਰੋਂ ਬਾਹਰ ਕੱਢ ਦਿੱਤਾ| ਇਸ ਸਬੰਧੀ ਸਤਨਾਮ ਸਿੰਘ ਦੇ ਪਿਤਾ ਗੁਰਮੀਤ ਸਿੰਘ ਨੇ ਜ਼ਿਲ੍ਹਾ ਪੁਲੀਸ ਨੂੰ ਇਕ ਸ਼ਿਕਾਇਤ ਕੀਤੀ ਸੀ। ਇਸ ਮਗਰੋਂ ਜ਼ਿਲ੍ਹਾ ਪੁਲੀਸ ਦੇ ਸਪੈਸ਼ਲ ਕਰਾਈਮ ਪੀਬੀਆਈ ਦੇ ਡੀਐੱਸਪੀ ਸਤਨਾਮ ਸਿੰਘ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਜਾਂਚ ਦੀ ਰਿਪੋਰਟ ਦੇ ਆਧਾਰ ’ਤੇ ਗੋਇੰਦਵਾਲ ਸਾਹਿਬ ਦੀ ਪੁਲੀਸ ਨੇ ਪਵਨਪ੍ਰੀਤ ਕੌਰ, ਉਸ ਦੇ ਪਿਤਾ ਸੰਦੀਪ ਸਿੰਘ ਅਤੇ ਮਾਤਾ ਜਸਪਾਲ ਕੌਰ ਵਾਸੀ ਭਿੰਡਰ ਕਲੋਨੀ ਗੁਰੂਵਾਲੀ (ਅੰਮ੍ਰਿਤਸਰ) ਖਿਲਾਫ਼ ਕੇਸ ਦਰਜ ਕਰ ਲਿਆ ਹੈ।

Advertisement

Advertisement
Advertisement