For the best experience, open
https://m.punjabitribuneonline.com
on your mobile browser.
Advertisement

ਪ੍ਰੇਮੀ ਨਾਲ ਘਰੋਂ ਭੱਜੀ ਲੜਕੀ ਦੇ ਪਿਤਾ ਨੇ ਫਾਹਾ ਲਿਆ

07:52 AM Apr 16, 2024 IST
ਪ੍ਰੇਮੀ ਨਾਲ ਘਰੋਂ ਭੱਜੀ ਲੜਕੀ ਦੇ ਪਿਤਾ ਨੇ ਫਾਹਾ ਲਿਆ
Advertisement

ਪੱਤਰ ਪ੍ਰੇਰਕ
ਜਗਰਾਉਂ, 15 ਅਪਰੈਲ
ਆਪਣੇ ਪ੍ਰੇਮੀ ਨਾਲ ਘਰੋਂ ਭੱਜੀ ਇੱਥੋਂ ਨੇੜਲੇ ਪਿੰਡ ਦੀ ਲੜਕੀ ਦੇ ਪਿਤਾ ਨੇ ਨਮੋਸ਼ੀ ਵਿੱਚ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਏਐੱਸਆਈ ਅਨਵਰ ਮਸੀਹ ਅਨੁਸਾਰ ਲੜਕੀ ਦੀ ਮਾਤਾ ਨੇ ਦੱਸਿਆ ਕਿ ਉਸ ਦੀ ਧੀ ਸੀਟੀ ਯੂਨੀਵਰਸਿਟੀ ’ਚ ਨੌਕਰੀ ਕਰਦੀ ਸੀ। ਉਹ 12 ਅਪਰੈਲ ਨੂੰ ਕੰਮ ’ਤੇ ਗਈ ਪਰ ਵਾਪਸ ਨਹੀਂ ਆਈ। ਭਾਲ ਕਰਨ ’ਤੇ ਪਤਾ ਲੱਗਾ ਕਿ ਯੂਨੀਵਰਸਿਟੀ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਪਿੰਡ ਦਾ ਹੀ ਲੜਕਾ ਜਸ਼ਨਪ੍ਰੀਤ ਸਿੰਘ ਉਸ ਨੂੰ ਕਿਤੇ ਲੈ ਗਿਆ ਹੈ। ਇਸ ਬਾਰੇ ਪਤਾ ਲੱਗਣ ’ਤੇ ਲੜਕੀ ਦੇ ਪਿਤਾ ਨੇ ਪੱਖੇ ਨਾਲ ਫਾਹਾ ਲੈ ਲਿਆ। ਫਾਹਾ ਲੈਣ ਤੋਂ ਪਹਿਲਾਂ ਉਸ ਨੇ ਮੋਬਾਈਲ ’ਚ ਵੀਡੀਓ ਬਣਾਈ ਅਤੇ ਖੁਦਕੁਸ਼ੀ ਲਈ ਮਜਬੂਰ ਕਰਨ ਵਾਲਿਆਂ ’ਚ ਜਸ਼ਨਪ੍ਰੀਤ, ਉਸ ਦੀ ਮਾਤਾ ਊਸ਼ਾ ਰਾਣੀ, ਭੈਣ ਸਨਮਪ੍ਰੀਤ ਕੌਰ ਅਤੇ ਜੀਜੇ ਮਨੋਹਰ ਸਿੰਘ ਦਾ ਜ਼ਿਕਰ ਕੀਤਾ। ਪੁਲੀਸ ਨੇ ਊਸ਼ਾ ਰਾਣੀ ਨੂੰ ਹਿਰਾਸਤ ’ਚ ਲੈ ਲਿਆ ਹੈ। ਬਾਕੀ ਮੁਲਜ਼ਮ ਵੀ ਜਲਦੀ ਗ੍ਰਿਫ਼ਤਾਰ ਕਰ ਲਏ ਜਾਣਗੇ।

Advertisement

Advertisement
Author Image

joginder kumar

View all posts

Advertisement
Advertisement
×