ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਕੂਲ ਦੀਆਂ ਛੁੱਟੀਆਂ ਦਾ ਕੰਮ ਪੂਰਾ ਨਾ ਹੋਣ ਕਾਰਨ ਘਰੋਂ ਭੱਜੀ ਲੜਕੀ ਬਠਿੰਡਾ ’ਚੋਂ ਮਿਲੀ

06:53 AM Jul 03, 2024 IST

ਪੱਤਰ ਪ੍ਰੇਰਕ
ਬਠਿੰਡਾ, 2 ਜੁਲਾਈ
ਰਾਜਸਥਾਨ ਦੇ ਸ਼ਹਿਰ ਸੂਰਤਗੜ੍ਹ ਤੋਂ ਭੱਜੀ ਇੱਕ 14 ਸਾਲਾ ਲੜਕੀ ਬਠਿੰਡਾ ਵਿਚੋਂ ਮਿਲੀ ਹੈ। ਲੜਕੀ ਦੇ ਘਰੋਂ ਗਾਇਬ ਹੋ ਜਾਣ ਕਾਰਨ ਪਰਿਵਾਰਕ ਮੈਂਬਰਾਂ ਵਿੱਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਸੀ। ਉਹ ਸੂਰਤਗੜ੍ਹ ਤੋਂ ਬਠਿੰਡਾ ਦੀ ਰੇਲਗੱਡੀ ਚੜ੍ਹੀ ਸੀ। ਪੀੜਤ ਪਰਿਵਾਰ ਨੇ ਬਠਿੰਡਾ ਦੀ ਸਮਾਜ ਸੇਵੀ ਸੰਸਥਾ ਯੂਥ ਵੈਲਫੇਅਰ ਸੁਸਾਇਟੀ ਬਠਿੰਡਾ ਨਾਲ ਸੰਪਰਕ ਕੀਤਾ। ਸੂਚਨਾ ਮਿਲਦੇ ਹੀ ਸੰਸਥਾ ਦੀ ਟੀਮ ਰੇਲਵੇ ਪਲੇਟਫਾਰਮ ’ਤੇ ਪਹੁੰਚ ਗਈ ਅਤੇ ਜਿਵੇਂ ਹੀ ਰੇਲਗੱਡੀ ਬਠਿੰਡਾ ਪਹੁੰਚੀ ਤਾਂ ਉਨ੍ਹਾਂ ਨੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ। ਲੜਕੀ ਦੇ ਪਰਿਵਾਰ ਦੇ ਕੁਝ ਜਾਣਕਾਰ ਵੀ ਸਟੇਸ਼ਨ ’ਤੇ ਪਹੁੰਚ ਗਏ। ਸੰਸਥਾ ਦੇ ਮੈਂਬਰਾਂ ਨੇ ਬੱਚੀ ਨੂੰ ਆਪਣੀ ਸੁਰੱਖਿਆ ਹੇਠ ਲੈ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ। ਪਰਿਵਾਰ ਨੇ ਦੱਸਿਆ ਸਕੂਲ ’ਚ ਛੁੱਟੀਆਂ ਦਾ ਕੰਮ ਪੂਰਾ ਨਾ ਹੋਣ ਕਾਰਨ ਬੱਚੀ ਡਰ ਦੇ ਮਾਰੇ ਭੱਜ ਗਈ ਸੀ।

Advertisement

Advertisement
Advertisement