For the best experience, open
https://m.punjabitribuneonline.com
on your mobile browser.
Advertisement

ਧੂਰੀ ਰੇਲਵੇ ਸਟੇਸ਼ਨ ਤੋਂ ਲਾਵਾਰਸ ਹਾਲਤ ਵਿੱਚ ਮਿਲੀ ਲੜਕੀ

06:56 AM May 03, 2024 IST
ਧੂਰੀ ਰੇਲਵੇ ਸਟੇਸ਼ਨ ਤੋਂ ਲਾਵਾਰਸ ਹਾਲਤ ਵਿੱਚ ਮਿਲੀ ਲੜਕੀ
Advertisement

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 2 ਮਈ
ਧੂਰੀ ਰੇਲਵੇ ਸਟੇਸ਼ਨ ਤੋਂ ਰੇਲਵੇ ਪੁਲੀਸ ਫੋਰਸ ਨੂੰ ਬੱਚੀ ਲਾਵਾਰਸ ਹਾਲਤ ਵਿੱਚ ਮਿਲੀ ਹੈ ਜੋ ਆਪਣਾ ਨਾਮ ਕਾਜਲ ਉਰਫ਼ ਪਾਰੋ ਦੱਸਦੀ ਹੈ, ਕਰੀਬ 10 ਸਾਲ ਉਮਰ ਦੀ ਇਹ ਬੱਚੀ ਨੂੰ ਜਲੰਧਰ ਦੀ ਰਹਿਣ ਵਾਲੀ ਦੱਸਿਆ ਜਾ ਰਿਹਾ ਹੈ।
ਇਸ ਸਬੰਧੀ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸੰਗਰੂਰ ਨਵਨੀਤ ਕੌਰ ਤੂਰ ਨੇ ਦੱਸਿਆ ਕਿ ਰੇਲਵੇ ਵਿਭਾਗ ਧੂਰੀ ਵੱਲੋਂ ਇਹ ਬੱਚੀ ਸ਼ਨਾਖਤ ਅਤੇ ਵਾਰਸਾਂ ਦੀ ਭਾਲ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ,ਸੰਗਰੂਰ ਨੂੰ ਸੌਂਪੀ ਗਈ ਹੈ।
ਬੱਚੀ ਵੱਲੋਂ ਆਪਣਾ ਨਾਮ ਕਾਜਲ ਉਰਫ ਪਾਰੋ, ਉਮਰ ਕਰੀਬ 10 ਸਾਲ ਅਤੇ ਜਲੰਧਰ ਦੀ ਰਹਿਣ ਵਾਲੀ ਦੱਸਿਆ ਜਾ ਰਿਹਾ ਹੈ। ਲੜਕੀ ਦਾ ਰੰਗ ਸਾਂਵਲਾ ਤੇ ਵਾਲ ਕਾਲੇ ਹਨ ਅਤੇ ਉਸ ਨੇ ਗੁਲਾਬੀ ਸੂਟ ਤੇ ਲਾਲ ਦੁਪੱਟਾ ਲਿਆ ਹੋਇਆ ਹੈ।
ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਇਸ ਬੱਚੀ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਦਫਤਰ ਜ਼ਿਲਾ ਬਾਲ ਸੁਰੱਖਿਆ ਯੂਨਿਟ ਸੰਗਰੂਰ ਨਾਲ ਮੋਬਾਈਲ ਨੰਬਰ 92566-16132 ’ਤੇ ਪ੍ਰਤਿਨਿਧ ਰੁਪਿੰਦਰ ਸਿੰਘ ਨਾਲ ਸੰਪਰਕ ਕਰ ਸਕਦਾ ਹੈ।

Advertisement

Advertisement
Author Image

joginder kumar

View all posts

Advertisement
Advertisement
×