ਗਰਮ ਪਾਣੀ ਦਾ ਬੁਆਇਲਰ ਡਿੱਗਣ ਕਾਰਨ ਬੱਚੀ ਝੁਲਸੀ
10:10 AM Nov 28, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਕਪੂਰਥਲਾ, 27 ਨਵੰਬਰ
ਇੱਥੇ ਘਰ ’ਚ ਗਰਮ ਪਾਣੀ ਦਾ ਬੁਆਇਲਰ 6 ਸਾਲਾ ਬੱਚੀ ’ਤੇ ਡਿੱਗਣ ਕਾਰਨ ਉਹ ਝੁਲਸ ਗਈ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਵਿੱਚ ਭਰਤੀ ਕਰਵਾਇਆ ਗਿਆ। ਬੱਚੀ ਦੀ ਪਛਾਣ ਹਲੀਮਾ ਪੁੱਤਰੀ ਸ਼ਕੀਲ ਵਾਸੀ ਬ੍ਰਹਮਕੁੰਡ ਕਲੋਨੀ ਵਜੋਂ ਹੋਈ। ਜ਼ਖ਼ਮੀ ਬੱਚੀ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਸ ਦਾ ਪਿਤਾ ਫਾਸਟ ਫੂਡ ਦੀ ਰੇਹੜੀ ਲਗਾਉਂਦਾ ਹੈ। ਅੱਜ ਦੁਪਹਿਰ ਸਮੇਂ ਉਹ ਆਪਣੇ ਘਰ ’ਚ ਮੋਮੋਜ਼ ਨੂੰ ਬੁਆਇਲਰ ਵਿੱਚ ਪਾ ਕੇ ਬਣਾ ਰਹੇ ਸੀ। ਇਸ ਦੌਰਾਨ ਅਚਾਨਕ ਹਲੀਮਾ ਖੇਡਦੀ ਹੋਈ ਬੁਆਇਲਰ ਨਾਲ ਟਕਰਾਅ ਗਈ। ਇਸ ਕਾਰਨ ਬੁਆਇਲਰ ਦਾ ਸਾਰਾ ਪਾਣੀ ਬੱਚੀ ’ਤੇ ਡਿੱਗ ਪਿਆ। ਪਰਿਵਾਰਕ ਮੈਂਬਰ ਤੁਰੰਤ ਉਸ ਨੂੰ ਸਿਵਲ ਹਸਪਤਾਲ ਲੈ ਗਏ । ਸਿਵਲ ਹਸਪਤਾਲ ਦੇ ਡਾਕਟਰ ਅਨੁਸਾਰ ਬੱਚੀ 30 ਤੋਂ 35 ਫੀਸਦੀ ਝੁਲਸ ਗਈ ਹੈ।
Advertisement
Advertisement
Advertisement