For the best experience, open
https://m.punjabitribuneonline.com
on your mobile browser.
Advertisement

ਹਜ਼ਾਰ ਰਿਆਲ ਵਿੱਚ ਵੇਚੀ ਕੁੜੀ ਦੀ ਹੋਈ ਘਰ ਵਾਪਸੀ

08:31 AM Jul 29, 2024 IST
ਹਜ਼ਾਰ ਰਿਆਲ ਵਿੱਚ ਵੇਚੀ ਕੁੜੀ ਦੀ ਹੋਈ ਘਰ ਵਾਪਸੀ
ਓਮਾਨ ਤੋਂ ਪਰਤੀ ਪੀੜਤ ਲੜਕੀ ਨਾਲ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਹਤਿੰਦਰ ਮਹਿਤਾ
ਜਲੰਧਰ, 28 ਜੁਲਾਈ
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਅਤੇ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਮਸਕਟ (ਓਮਾਨ) ਵਿੱਚ ਵੇਚੀ ਪੰਜਾਬ ਦੀ ਇੱਕ ਹੋਰ ਧੀ ਦੀ ਘਰ ਵਾਪਸੀ ਸੰਭਵ ਹੋਈ ਹੈ। ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਮੋਗੇ ਤੋਂ ਆਪਣੇ ਪਰਿਵਾਰ ਨਾਲ ਆਈ ਪੀੜਤਾ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸਬੰਧਿਤ ਹੈ ਅਤੇ ਘਰ ਦੀ ਗੁਰਬਤ ਕਾਰਨ ਓਮਾਨ ਗਈ ਸੀ। ਉੱਥੇ ਰਿਸ਼ਤੇਦਾਰ ਟਰੈਵਲ ਏਜੰਟ ਨੇ ਉਸ ਨੂੰ ਇੱਕ ਹਜ਼ਾਰ ਰਿਆਲ (ਭਾਰਤੀ ਕਰੰਸੀ ਮੁਤਾਬਕ ਦੋ ਲੱਖ ਰੁਪਏ) ਵਿੱਚ ਅਰਬੀ ਪਰਿਵਾਰ ਨੂੰ ਵੇਚ ਦਿੱਤਾ ਸੀ। ਪੀੜਤਾ ਨੇ ਦੱਸਿਆ ਕਿ 7 ਸਤੰਬਰ, 2023 ਨੂੰ ਜਦੋਂ ਉਹ ਓਮਾਨ ਹਵਾਈ ਅੱਡੇ ’ਤੇ ਉਤਰੀ ਤਾਂ ਉਸ ਨੂੰ ਲੈਣ ਆਏ ਵਿਅਕਤੀ ਨੇ ਉਨ੍ਹਾਂ ਕੋਲੋਂ ਮੋਬਾਈਲ ਅਤੇ ਪਾਸਪੋਰਟ ਜ਼ਬਰਦਸਤੀ ਖੋਹ ਲਏ। ਉਨ੍ਹਾਂ ਨੂੰ ਇੱਕ ਬਹੁ-ਮੰਜ਼ਲੀ ਇਮਾਰਤ ਦੇ ਦਫ਼ਤਰ ਵਿੱਚ ਬੰਦ ਕਰ ਦਿੱਤਾ।
ਪੀੜਤਾ ਨੇ ਦੱਸਿਆ ਕਿ ਉਸ ਨਾਲ ਉੱਥੇ ਇੱਕ ਕੀਨੀਆ ਦੀ ਲੜਕੀ ਵੀ ਸੀ। ਜਦੋਂ ਤੱਕ ਵੀਜ਼ੇ ਦੀ ਮਿਆਦ ਸੀ ਉਦੋਂ ਤੱਕ ਤਾਂ ਟਰੈਵਲ ਏਜੰਟ ਨੇ ਉਸ ਦਾ ਪੂਰਾ ਖਿਆਲ ਰੱਖਿਆ ਪਰ ਜਿਉਂ ਹੀ ਉਸ ਦਾ ਵੀਜ਼ਾ ਖਤਮ ਹੋਇਆ ਤਾਂ ਉਸ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਏਜੰਟ ਨੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ।
ਪੀੜਤਾ ਨੇ ਦੱਸਿਆ ਕਿ ਕੰਮ ਦੌਰਾਨ ਹੋਈ ਇਨਫੈਕਸ਼ਨ ਕਾਰਨ ਉਸ ਦੀ ਸਿਹਤ ਵਿਗੜ ਗਈ ਅਤੇ ਏਜੰਟ ਨੇ ਉਸ ਦਾ ਇਲਾਜ ਕਰਾਉਣ ਤੋਂ ਮਨ੍ਹਾ ਕਰ ਦਿੱਤਾ। ਉਸ ਦੀ ਪਰਿਵਾਰ ਨਾਲ ਗੱਲ ਵੀਂ ਨਹੀਂ ਕਰਵਾਈ ਜਾਂਦੀ ਸੀ। ਪੀੜਤਾ ਦੇ ਪਤੀ ਨੇ 7 ਮਈ ਨੂੰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੱਕ ਪਹੁੰਚ ਕਰਕੇ ਮਾਮਲੇ ਤੋਂ ਜਾਣੂੰ ਕਰਵਾਇਆ। ਇਸ ਮਗਰੋਂ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਲੜਕੀ ਕੁੱਝ ਦਿਨਾਂ ਵਿੱਚ ਹੀ ਵਾਪਸ ਆ ਗਈ।

Advertisement

Advertisement
Advertisement
Author Image

sukhwinder singh

View all posts

Advertisement