ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਾਰ ਚਾਲਕ ਲੜਕੀ ਨੇ ਰਾਹਗੀਰਾਂ ਨੂੰ ਦਰੜਿਆ

07:59 AM Jun 19, 2024 IST
ਵਾਹਨ ਚਾਲਕਾਂ ਨੂੰ ਟੱਕਰ ਮਾਰਨ ਤੋਂ ਬਾਅਦ ਹਾਦਸਾਗ੍ਰਸਤ ਹੋਈ ਕਾਰ।

ਗਗਨਦੀਪ ਅਰੋੜਾ
ਲੁਧਿਆਣਾ, 18 ਜੂਨ
ਇੱਥੇ ਦੁੱਗਰੀ ਦੇ ਜਵੱਦੀ ਕਲਾਂ ਇਲਾਕੇ ’ਚ ਮੰਗਲਵਾਰ ਦੀ ਸਵੇਰੇ ਇੱਕ ਤੇਜ਼ ਰਫ਼ਤਾਰ ਕਾਰ ਨੇ ਰਾਹਗੀਰਾਂ ਨੇ ਦਰੜ ਦਿੱਤਾ। ਇੱਕ ਮੋਟਰਸਾਈਕਲ ਨੂੰ ਟੱਕਰ ਮਾਰਨ ਤੇ ਉਸ ਤੋਂ ਬਾਅਦ ਬੇਕਾਬੂ ਕਾਰ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਗੱਡੀ ਨੂੰ ਲੜਕੀ ਚਲਾ ਰਹੀ ਸੀ। ਲੜਕੀ ਨੇ ਖੁਦ ਗੱਡੀ ’ਚੋਂ ਬਾਹਰ ਨਿਕਲ ਕੇ ਇੱਕ ਘਰ ’ਚ ਦਾਖਲ ਹੋ ਆਪਣੀ ਜਾਨ ਬਚਾਈ। ਰਾਹਗੀਰਾਂ ਨੇ ਇਸ ਹਾਦਸੇ ’ਚ ਜ਼ਖਮੀ ਹੋਏ ਚਾਰ ਲੋਕਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਜਿੱਥੋਂ ਦੋ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਡੀਐਮਸੀ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਜਦੋਂਕਿ ਦੋ ਨੂੰ ਇਲਾਜ ਮਗਰੋਂ ਛੁੱਟੀ ਦਿੱਤੀ ਗਈ। ਸੂਚਨਾ ਮਿਲਣ ਤੋਂ ਬਾਅਦ ਚੌਕੀ ਦੁੱਗਰੀ ਤੇ ਸ਼ਹੀਦ ਭਗਤ ਸਿੰਘ ਨਗਰ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਜਾਂਚ ਤੋਂ ਬਾਅਦ ਗੱਡੀ ਵੀ ਕਬਜ਼ੇ ’ਚ ਲਈ। ਇਸ ਦੇ ਨਾਲ ਹੀ ਪੁਲੀਸ ਨੇ ਗੱਡੀ ਚਲਾਉਣ ਵਾਲੀ ਲੜਕੀ ਨੂੰ ਵੀ ਹਿਰਾਸਤ ’ਚ ਲੈ ਲਿਆ। ਪੁਲੀਸ ਦੇ ਕੋਲ ਹਾਲੇ ਕਿਸੇ ਵੱਲੋਂ ਲਿਖਤੀ ਸ਼ਿਕਾਇਤ ਨਹੀਂ ਪੁੱਜੀ ਹੈ। ਪੁਲੀਸ ਦਾ ਕਹਿਣਾ ਹੈ ਕਿ ਜ਼ਖਮੀਆਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਜਾਣਕਾਰੀ ਅਨੁਸਾਰ ਕਰੇਟਾ ਕਾਰ ’ਚ ਸਵਾਰ ਇੱਕ ਲੜਕੀ ਦੁੱਗਰੀ ਇਲਾਕੇ ’ਚ ਕਾਰ ’ਚ ਸਵਾਰ ਹੋ ਕੇ ਜਾ ਰਹੀ ਸੀ। ਜਦੋਂ ਉਹ ਜਵੱਦੀ ਕਲਾਂ ਕੋਲ ਪੁੱਜੀ ਤਾਂ ਉਸ ਨੇ ਇੱਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਬਰੇਕ ਲਾਉਣ ਦੀ ਥਾਂ ਲੜਕੀ ਨੇ ਐਕਸੀਲੇਟਰ ’ਤੇ ਪੈਰ ਰੱਖ ਦਿੱਤਾ ਅਤੇ ਗੱਡੀ ਦੀ ਰਫ਼ਤਾਰ ਤੇਜ਼ ਹੋ ਗਈ ਜਿਸ ਤੋਂ ਬਾਅਦ ਉਸ ਨੇ ਇੱਕ ਤੋਂ ਬਾਅਦ ਇੱਕ ਵਾਹਨ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਉੱਥੇ ਭਾਜੜਾਂ ਪੈ ਗਈਆਂ। ਲੋਕ ਆਪਣੀ ਜਾਨ ਬਚਾਉਣ ਲਈ ਇੱਧਰ ਉਧਰ ਭੱਜੇ। ਅੰਤ ’ਚ ਇੱਕ ਐਕਟਿਵਾ ਨਾਲ ਟੱਕਰ ਹੋਣ ਮਗਰੋਂ ਲੜਕੀ ਦੀ ਕਾਰ ਰੁਕ ਗਈ। ਲੋਕਾਂ ਨੇ ਪਹਿਲਾਂ ਜ਼ਖਮੀਆਂ ਨੂੰ ਚੁੱਕਿਆ। ਜਦੋਂ ਤੱਕ ਲੋਕ ਲੜਕੀ ਦੀ ਕਾਰ ਵੱਲ ਆਉਂਦੇ, ਉਹ ਬਾਹਰ ਨਿਕਲ ਕੇ ਤੁਰੰਤ ਇੱਕ ਘਰ ’ਚ ਦਾਖਲ ਹੋ ਗਈ ਤੇ ਉਸ ਨੇ ਖੁਦ ਨੂੰ ਉਸ ਘਰ ’ਚ ਬੰਦ ਕਰ ਲਿਆ। ਇਸ ਦੌਰਾਨ ਲੋਕਾਂ ਨੇ ਉਸ ਨੂੰ ਬਾਹਰ ਆਉਣ ਲਈ ਕਿਹਾ ਪਰ ਉਹ ਨਹੀਂ ਮੰਨੀ। ਲੋਕਾਂ ਨੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਤੇ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਏਸੀਪੀ ਸਾਊਥ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਲੜਕੀ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਉਸ ਦੀ ਕਾਰ ਕਬਜ਼ੇ ’ਚ ਲੈ ਲਈ ਹੈ। ਇਸ ਹਾਦਸੇ ’ਚ ਚਾਰ ਲੋਕ ਜ਼ਖਮੀ ਹੋਏ ਸਨ ਜੋ ਇਲਾਜ ਕਰਵਾ ਕੇ ਚਲੇ ਗਏ ਜਦੋਂ ਕਿ ਦੋ ਡੀਐਮਸੀ ਹਸਪਤਾਲ ’ਚ ਦਾਖਲ ਹਨ। ਹਾਲੇ ਉਨ੍ਹਾਂ ਦੇ ਬਿਆਨ ਦਰਜ ਨਹੀਂ ਹੋਏ ਹਨ ਜਿਸ ਕਾਰਨ ਉਨ੍ਹਾਂ ਦੀ ਪਛਾਣ ਨਹੀਂ ਹੋਈ ਹੈ। ਪੁਲੀਸ ਜਾਂਚ ’ਚ ਲੱਗੀ ਹੈ, ਜੇਕਰ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਤੁਰੰਤ ਕਾਰਵਾਈ ਕੀਤੀ ਜਾਵੇਗੀ।

Advertisement

Advertisement
Advertisement