For the best experience, open
https://m.punjabitribuneonline.com
on your mobile browser.
Advertisement

ਛੱਪੜ ਵਿੱਚ ਡੁੱਬਣ ਕਾਰਨ ਲੜਕੀ ਦੀ ਮੌਤ

08:28 AM Jul 14, 2023 IST
ਛੱਪੜ ਵਿੱਚ ਡੁੱਬਣ ਕਾਰਨ ਲੜਕੀ ਦੀ ਮੌਤ
Advertisement

ਪੱਤਰ ਪ੍ਰੇਰਕ
ਲਾਲੜੂ, 13 ਜੁਲਾਈ
ਥਾਣਾ ਹੰਡੇਸਰਾ ਅਧੀਨ ਆਉਂਦੇ ਪਿੰਡ ਅੰਟਾਲਾ ਵਿੱਚ ਬੀਤੀ ਸ਼ਾਮ ਛੱਪੜ ਵਿੱਚ ਡਿੱਗਣ ਕਰਕੇ ਇੱਕ ਲੜਕੀ ਦੀ ਮੌਤ ਹੋ ਗਈ ਹੈ। ਮ੍ਰਿਤਕ ਲੜਕੀ ਦੀ ਪਛਾਣ ਕੋਮਲ ਰਾਣੀ (13) ਪੁੱਤਰੀ ਹਰਦੀਪ ਸਿੰਘ ਵਾਸੀ ਪਿੰਡ ਅੰਟਾਲਾ ਵਜੋਂ ਹੋਈ ਹੈ, ਜੋ ਨੌਂਵੀ ਜਮਾਤ ਦੀ ਵਿਦਿਆਰਥਣ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਕੋਮਲ ਬੀਤੀ ਸ਼ਾਮ ਲਗਪਗ ਚਾਰ ਵਜੇ ਪਿੰਡ ਦੇ ਹੋਰ ਬੱਚਿਆਂ ਨਾਲ ਛੱਪੜ ਕਨਿਾਰੇ ਲੱਗੀਆਂ ਖਜੂਰਾਂ ਤੋੜਨ ਲਈ ਗਈ ਸੀ, ਪਰ ਅਚਾਨਕ ਉਸ ਦਾ ਪੈਰ ਤਿਲਕ ਗਿਆ ਤੇ ਉਹ ਛੱਪੜ ਵਿੱਚ ਡਿੱਗ ਗਈ। ਬਰਸਾਤੀ ਪਾਣੀ ਕਾਰਨ ਛੱਪੜ ਕਾਫ਼ੀ ਭਰਿਆ ਹੋਇਆ ਸੀ, ਜਿਸ ਕਾਰਨ ਬੱਚੀ ਦੀ ਡੁੱਬਣ ਕਾਰਨ ਮੌਤ ਹੋ ਗਈ। ਆਲੇ-ਦੁਆਲੇ ਦੇ ਲੋਕਾਂ ਨੇ ਅੱਧੇ ਘੰਟੇ ਦੀ ਮਸ਼ੱਕਤ ਮਗਰੋਂ ਬੱਚੀ ਨੂੰ ਬਾਹਰ ਕੱਢਿਆ, ਪਰ ਉਦੋਂ ਤੱਕ ਉਹ ਦਮ ਤੋੜ ਚੁੱਕੀ ਸੀ।

Advertisement

Advertisement
Tags :
Author Image

joginder kumar

View all posts

Advertisement
Advertisement
×