For the best experience, open
https://m.punjabitribuneonline.com
on your mobile browser.
Advertisement

ਮੋਗਾ ਨਿਗਮ ਦੀ ਇਕ ਸਾਲ ਤੋਂ ਨਹੀਂ ਹੋਈ ਜਨਰਲ ਹਾਊਸ ਮੀਟਿੰਗ

07:11 AM Jun 19, 2024 IST
ਮੋਗਾ ਨਿਗਮ ਦੀ ਇਕ ਸਾਲ ਤੋਂ ਨਹੀਂ ਹੋਈ ਜਨਰਲ ਹਾਊਸ ਮੀਟਿੰਗ
ਮੋਗਾ ਨਗਰ ਨਿਗਮ ਦੀ ਬਾਹਰੀ ਝਲਕ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 18 ਜੂਨ
ਕੌਂਸਲਰਾਂ ਦੀ ਜੋੜ-ਤੋੜ ਦੀ ਰਾਜਨੀਤੀ ’ਚ ਉਲਝੀ ਸਥਾਨਕ ਨਗਰ ਨਿਗਮ ਬਾਡੀ ਇੱਕ ਸਾਲ ਤੋਂ ਜਨਰਲ ਹਾਊਸ ਮੀਟਿੰਗ ਵੀ ਨਹੀਂ ਕਰ ਸਕੀ। ਮਾਰਚ ਮਹੀਨੇ ਵਿੱਚ ਲੋਕ ਸਭਾ ਚੋਣਾਂ ਸਬੰਧੀ ਚੋਣ ਜ਼ਾਬਤਾ ਲੱਗ ਜਾਣ ਉੱਤੇ ਸ਼ਹਿਰ ਦੇ ਵਿਕਾਸ ਕਾਰਜਾਂ ਆਦਿ ਲਈ ਸਲਾਨਾ ਬਜਟ ਵੀ ਪਾਸ ਹੋਣ ਤੋਂ ਰਹਿ ਗਿਆ।
ਨਗਰ ਨਿਗਮ ਮੇਅਰ ਬਲਜੀਤ ਸਿੰਘ ਜਾਨੀ ਨੇ ਕਿਹਾ ਕਿ ਚੋਣ ਜ਼ਾਬਤਾ ਲੱਗ ਜਾਣ ਕਾਰਨ ਸਾਲਾਨਾ ਬਜਟ ਲੇਟ ਹੋ ਗਿਆ ਸੀ। ਨਿਗਮ ਅਧਿਕਾਰੀ ਬਜਟ ਮੀਟਿੰਗ ਦੀ ਤਿਆਰ ਕਰ ਰਹੇ ਹਨ ਤੇ ਇਸੇ ਹਫ਼ਤੇ ਵਿਚ ਵੀ ਬਜਟ ਮੀਟਿੰਗ ਹੋਵੇਗੀ ਅਤੇ ਇਸ ਮਹੀਨੇ ਹੀ ਜਨਰਲ ਹਾਊਸ ਦੀ ਮੀਟਿੰਗ ਵੀ ਰੱਖੀ ਜਾਵੇਗੀ ਜਿਸਦਾ ਏਜੰਡਾ ਤਿਆਰ ਕੀਤਾ ਜਾ ਰਿਹਾ ਹੈ। ਇਥੇ ਮਈ 2021 ਵਿੱਚ ਹੋਈਆਂ ਨਿਗਮ ਚੋਣਾਂ ਵਿਚ ਕਾਂਗਰਸ ਦੀ ਨੀਤਿਕਾ ਭੱਲਾ ਮੇਅਰ ਬਣੀ ਸੀ। ਸੂਬੇ ਦੀ ਹਾਕਮ ਧਿਰ ਆਮ ਆਦਮੀ ਪਾਰਟੀ ਕੋਲ ਸਿਰਫ ਤਿੰਨ ਕੌਂਸਲਰ ਸਨ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ। ਹਾਕਮ ਧਿਰ ਆਗੂ ਨਿਗਮ ਉੱਤੇ ਕਾਬਜ਼ ਹੋਣ ਲਈ ਇਕ ਸਾਲ ਤੱਕ ਕੌਂਸਲਰਾਂ ਦੀ ਜੋੜ-ਤੋੜ ਦੀ ਰਾਜਨੀਤੀ ’ਚ ਉਲਝੀ ਰਹੀ। ਅਕਾਲੀ-ਕਾਂਗਰਸੀ ਕੌਂਸਲਰਾਂ ਦੀ ਦਲਬਦਲੀ ਕਰਵਾ ਕੇ ਕਾਂਗਰਸੀ ਮੇਅਰ ਨੀਤਿਕਾ ਭੱਲਾ ਨੂੰ ਅਹੁਦੇ ਤੋਂ ਲਾਹ ਦਿੱਤਾ। ਬੀਤੇ ਸਾਲ 21 ਅਗਸਤ ਨੂੰ ਹਾਕਮ ਧਿਰ ਆਪਣਾ ਸੂਬੇ ਵਿਚ ਬਲਜੀਤ ਸਿੰਘ ਚਾਨੀ ਨੂੰ ਪਹਿਲਾ ‘ਮੇਅਰ’ ਬਣਾਉਣ ਵਿਚ ਸਫ਼ਲ ਹੋ ਗਈ। ਇਸ ਤੋਂ ਪਹਿਲਾਂ ਅਕਾਲੀ ਦਲ ’ਚੋਂ ਆਏ ਕੌਂਸਲਰ ਗੌਰਵ ਗੁੱਡੂ ਨੂੰ ‘ਮੇਅਰ’ ਦਾ ਥਾਪੜਾ ਦਿੱਤਾ ਗਿਆ ਸੀ ਪਰ ਉਸ ਨੂੰ ਮੇਅਰ ਨਾ ਬਣਾਇਆ ਗਿਆ ਤਾਂ ਉਹ ਅੰਦਰੂਨੀ ਤੌਰ ਉੱਤੇ ਨਾਰਾਜ਼ ਰਿਹਾ। ਹੋਰ ਵੀ ਕਈ ਕੌਂਸਲਰਾਂ ਨੇ ਵਿਕਾਸ ਕੰਮਾਂ ਵਿਚ ਪੱਖਪਾਤ ਦੇ ਦੋਸ਼ ਲਾਏ ਗਏ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਕਾਰਨਾਂ ਕਰਕੇ ਹੀ ‘ਮੇਅਰ’ ਬਲਜੀਤ ਸਿੰਘ ਚਾਨੀ ਦੀ ਪ੍ਰਧਾਨਗੀ ਹੇਠ ਹੁਣ ਤੱਕ ਕੋਈ ਇੱਕ ਵੀ ਜਨਰਲ ਹਾਊਸ ਮੀਟਿੰਗ ਵੀ ਨਹੀਂ ਹੋ ਸਕੀ। ਲੋਕ ਸਭਾ ਚੋਣਾਂ ਦੌਰਾਨ ਕੌਂਸਲਰ ਗੌਰਵ ਗੁੱਡੂ ਤੇ ਕੁਝ ਹੋਰਾਂ ਨੇ ਵੀ ਮੁੜ ਅਕਾਲੀ ਦਲ ਦਾ ਪੱਲਾ ਫੜ ਲਿਆ ਸੀ। ਕੌਂਸਲਰ ਗੁੱਡੂ ਤੇ ਹੋਰਾਂ ਨੇ ਵਿਕਾਸ ਕੰਮਾਂ ਵਿਚ ਵਿਤਕਰੇਬਾਜ਼ੀ ਦੇ ਦੋਸ਼ ਲਗਾਏ ਸਨ। ਇਨ੍ਹਾਂ ਕਾਰਨਾਂ ਕਰਕੇ ਨਿਗਮ ਮੇਅਰ ਬਲਜੀਤ ਸਿੰਘ ਚਾਨੀ ਦੀ ਪਹਿਲੀ ਹੀ ਬਜਟ ਮੀਟਿੰਗ ਵਿੱਚ ਹੰਗਾਮਾ ਹੋਣ ਦੀ ਸੰਭਾਵਨਾ ਹੈ। ਕੁਝ ਕੌਂਸਲਰ ਵਿਰੋਧ ਕਰਨ ਦੇ ਮੂਡ ਵਿੱਚ ਹਨ ਜੋ ਇਹ ਕੌਂਸਲਰ ਸਵਾਲ ਪੁੱਛਣਗੇ ਕਿ ਸਹਿਰ ਵਿੱਚ ਕਰੀਬ 15 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਟੈਂਡਰ ਪਾਸ ਹੋ ਚੁੱਕੇ ਹਨ ਅਤੇ ਵਰਕ ਆਰਡਰ ਵੀ ਜਾਰੀ ਕਰ ਦਿੱਤੇ ਗਏ ਹਨ ਪਰ ਫਿਰ ਵੀ ਸਹਿਰ ਦੀਆਂ ਸੜਕਾਂ ਨਹੀਂ ਬਣਾਈਆਂ ਜਾ ਰਹੀਆਂ। ਪਹਿਲਾਂ ਚੋਣ ਜਾਬਤਾ ਦਾ ਬਹਾਨਾ ਸੀ ਹੁਣ ਹਾਟ ਮਿਕਸ ਪਲਾਂਟ ਚਾਲੂ ਨਹੀਂ ਕੀਤਾ ਜਾ ਰਿਹਾ।

Advertisement

Advertisement
Advertisement
Author Image

joginder kumar

View all posts

Advertisement