ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਦਰੀਨਾਥ ਧਾਮ ਦੇ ਕਿਵਾੜ 17 ਨਵੰਬਰ ਨੂੰ ਹੋਣਗੇ ਬੰਦ

09:17 AM Oct 13, 2024 IST

ਗੋਪੇਸ਼ਵਰ: ਉੱਤਰਾਖੰਡ ਵਿੱਚ ਬਦਰੀਨਾਥ ਧਾਮ ਦੇ ਕਿਵਾੜ 17 ਨਵੰਬਰ ਨੂੰ ਰਾਤ 9:07 ਵਜੇ ਸਰਦੀਆਂ ਦੇ ਮੌਸਮ ਲਈ ਬੰਦ ਕਰ ਦਿੱਤੇ ਜਾਣਗੇ। ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਪ੍ਰਧਾਨ ਅਜੇਂਦਰ ਅਜੈ ਨੇ ਦੱਸਿਆ ਕਿ ਪਰੰਪਰਾ ਅਨੁਸਾਰ, ਹਿੰਦੂ ਕੈਲੰਡਰ ਅਤੇ ਖਗੋਲੀ ਪਿੰਡਾਂ ਦੀ ਸਥਿਤੀ ਦੇ ਮੁਲਾਂਕਣ ਮਗਰੋਂ ਅੱਜ ਦਸਹਿਰੇ ਮੌਕੇ ਕਿਵਾੜ ਬੰਦ ਕਰਨ ਦੀ ਮਿਤੀ ਅਤੇ ਸਮੇਂ ਦਾ ਮਹੂਰਤ ਤੈਅ ਕੀਤਾ ਗਿਆ। ਇਸ ਸਾਲ ਬਦਰੀਨਾਥ ਵਿੱਚ 11 ਲੱਖ ਤੋਂ ਵੱਧ ਤੀਰਥਯਾਤਰੀਆਂ ਨੇ ਦਰਸ਼ਨ ਕੀਤੇ, ਜਦਕਿ ਕੇਦਾਰਨਾਥ ਵਿੱਚ 13.5 ਲੱਖ ਤੋਂ ਵੱਧ ਸ਼ਰਧਾਲੂ ਪੁੱਜੇ। ਪਹਿਲਾਂ ਕੀਤੇ ਗਏ ਐਲਾਨ ਅਨੁਸਾਰ ਕੇਦਾਰਨਾਥ ਅਤੇ ਯਮੁਨੋਤਰੀ ਦੇ ਕਿਵਾੜ ਤਿੰੰਨ ਨਵੰਬਰ ਨੂੰ ਅਤੇ ਗੰਗੋਤਰੀ ਦੇ ਕਿਵਾੜ ਦੋ ਨਵੰਬਰ ਨੂੰ ਬੰਦ ਹੋਣਗੇ। ਇਸੇ ਤਰ੍ਹਾਂ ਰੁਦਰਨਾਥ ਦੇ ਕਿਵਾੜ 17 ਅਕਤੂਬਰ ਨੂੰ, ਤੁੰਗਨਾਥ ਦੇ ਚਾਰ ਨਵੰਬਰ ਅਤੇ ਮਦਮਹੇਸ਼ਰ ਦੇ ਕਿਵਾੜ 20 ਨਵੰਬਰ ਨੂੰ ਬੰਦ ਹੋਣਗੇ। -ਪੀਟੀਆਈ

Advertisement

Advertisement