For the best experience, open
https://m.punjabitribuneonline.com
on your mobile browser.
Advertisement

ਗੈਸ ਫੈਕਟਰੀ ਨੇ ਬਦਬੂ ਰੋਕਣ ਲਈ ਖੁਸ਼ਬੂ ਦੇ ਫੁਹਾਰੇ ਲਾਏ

11:04 AM May 26, 2024 IST
ਗੈਸ ਫੈਕਟਰੀ ਨੇ ਬਦਬੂ ਰੋਕਣ ਲਈ ਖੁਸ਼ਬੂ ਦੇ ਫੁਹਾਰੇ ਲਾਏ
ਘੁੰਗਰਾਲੀ ਰਾਜਪੂਤਾਂ ਦੀ ਫੈਕਟਰੀ ਵਿੱਚ ਸਪਰੇਅ ਮਾਰਦੇ ਹੋਏ ਫੁਹਾਰੇ। -ਫੋਟੋ: ਓਬਰਾਏ
Advertisement

ਨਿੱਜੀ ਪੱਤਰ ਪ੍ਰੇਰਕ
ਖੰਨਾ, 25 ਮਈ
ਇਥੋਂ ਨੇੜਲੇ ਪਿੰਡ ਘੁੰਗਰਾਲੀ ਰਾਜਪੂਤਾਂ ’ਚ ਬਣੀ ਬਾਇਓ ਗੈਸ ਫੈਕਟਰੀ ਖਿਲਾਫ਼ ਸਮੂਹ ਨਗਰ ਨਿਵਾਸੀਆਂ ਤੇ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਇਲਾਕੇ ਦੇ 12 ਪਿੰਡਾਂ ਦੇ ਲੋਕਾਂ ਵੱਲੋਂ ਆਰੰਭੇ ਸੰਘਰਸ਼ ਦੇ ਅੱਜ 20 ਦਿਨਾਂ ਉਪਰੰਤ ਫੈਕਟਰੀ ਸੰਚਾਲਕਾਂ ਨੂੰ ਅਹਿਸਾਸ ਹੋਇਆ ਕਿ ਫੈਕਟਰੀ ਅੰਦਰੋਂ ਨਿਕਲਦੀ ਬਦਬੂ ਵੱਡੀ ਸਮੱਸਿਆ ਹੈ। ਇਸ ਦੌਰਾਨ ਫੈਕਟਰੀ ਸੰਚਾਲਕਾਂ ਨੇ ਬਦਬੂ ਰੋਕਣ ਲਈ ਪ੍ਰਫ਼ਿਊਮ ਵਾਲੇ ਫੁਹਾਰੇ ਲਗਵਾ ਦਿੱਤੇ ਹਨ ਜੋ ਹਵਾ ਵਿਚ ਪਾਣੀ ਦੀਆਂ ਫੁਹਾਰਾਂ ਨਾਲ ਬਦਬੂ ਨੂੰ ਦੂਰ ਕਰਦੇ ਹਨ। ਇਸ ਮੌਕੇ ਇਕੱਠੇ ਹੋਏ ਸੰਘਰਸ਼ਕਾਰੀਆਂ ਨੇ ਦੱਸਿਆ ਕਿ ਹੁਣ ਫ਼ੈਕਟਰੀ ਵਾਲਿਆਂ ਨੇ ਸਵੀਕਾਰ ਕੀਤਾ ਹੈ ਕਿ ਲੋਕਾਂ ਵੱਲੋਂ ਕੀਤਾ ਜਾ ਰਿਹਾ ਸੰਘਰਸ਼ ਜਾਇਜ਼ ਸੀ, ਇਨ੍ਹਾਂ ਵੱਲੋਂ ਕੀਤਾ ਗਿਆ ਉਪਰਾਲਾ ਲੋਕਾਂ ਦੇ ਗੁੱਸੇ ਨੂੰ ਠੱਲ੍ਹ ਪਾਉਣ ਦੀ ਕੋਝੀ ਚਾਲ ਵੀ ਕਿਹਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਇਹ ਫੁਆਰੇ ਫੈਕਟਰੀ ਦੀ ਦੀਵਾਰ ਦੇ ਨਾਲ ਚੱਲ ਰਹੇ ਧਰਨੇ ਵੱਲ ਸੜਕ ਵਾਲੇ ਪਾਸੇ ਲਾਏ
ਗਏ ਹਨ। ਦੂਜੇ ਪਾਸੇ ਬਦਬੂ ਨੇ ਕਈ ਕਿਲੋਮੀਟਰ ਤੱਕ ਲੋਕਾਂ ਦਾ ਜਿਉਣਾ ਮੁਹਾਲ ਕੀਤਾ ਹੋਇਆ ਹੈ।
ਇਸ ਧਰਨੇ ਵਿਚ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਉਮੀਦਵਾਰ ਡਾ.ਅਮਰ ਸਿੰਘ, ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ, ਗੁਰਦੀਪ ਸਿੰਘ ਰਸੂਲੜਾ, ਬੇਅੰਤ ਸਿੰਘ, ਹਰਪਾਲ ਸਿੰਘ ਚਹਿਲ, ਜਗਤਾਰ ਸਿੰਘ, ਦਰਸ਼ਨ ਸਹੋਤਾ ਤੇ ਲਖਵੀਰ ਸਿੰਘ ਲੱਖਾ ਪੁੱਜੇ ਅਤੇ ਸੰਘਰਸ਼ ਕਮੇਟੀ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਸੰਘਰਸ਼ ਕਮੇਟੀ ਨੇ ਫੈਕਟਰੀ ਬੰਦ ਕਰਵਾਉਣ ਲਈ ਕਾਂਗਰਸੀ ਲੀਡਰਾਂ ਨੂੰ ਮੰਗ ਪੱਤਰ ਸੌਂਪਦਿਆਂ ਫੈਕਟਰੀ ਵੱਲੋਂ ਧਰਤੀ ਹੇਠਾਂ ਛੱਡੇ ਜਾ ਰਹੇ ਗੰਧਲੇ ਪਾਣੀ ਕਾਰਨ ਪੀਣ ਵਾਲੇ ਪਾਣੀ ਨੂੰ ਗੰਧਲਾ ਹੋਣ ਦਾ ਖਦਸ਼ਾ ਜਤਾਇਆ। ਇਸ ਮੌਕੇ ਰਾਜਿੰਦਰ ਸਿੰਘ ਚੀਮਾ, ਕਰਮਜੀਤ ਸਿੰਘ ਸਹੋਤਾ, ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ, ਹਰਮਨ ਸਿੰਘ, ਦਰਸ਼ਨ ਸਿੰਘ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×