For the best experience, open
https://m.punjabitribuneonline.com
on your mobile browser.
Advertisement

ਦੁਕਾਨ ਵਿੱਚੋਂ ਤਾਂਬਾ ਚੋਰੀ ਕਰਨ ਵਾਲਾ ਗਰੋਹ ਗ੍ਰਿਫ਼ਤਾਰ

07:16 AM May 10, 2024 IST
ਦੁਕਾਨ ਵਿੱਚੋਂ ਤਾਂਬਾ ਚੋਰੀ ਕਰਨ ਵਾਲਾ ਗਰੋਹ ਗ੍ਰਿਫ਼ਤਾਰ
Advertisement

ਪਾਤੜਾਂ (ਪੱਤਰ ਪ੍ਰੇਰਕ): ਦੁਕਾਨ ਦਾ ਸ਼ਟਰ ਤੋੜ ਕੇ ਤਾਂਬਾ ਚੋਰੀ ਕਰਨ ਵਾਲੇ ਗਰੋਹ ਦਾ ਪੁਲੀਸ ਨੇ ਪਰਦਾਫਾਸ਼ ਕੀਤਾ ਹੈ। ਪੁਲੀਸ ਨੇ ਘਟਨਾ ਨੂੰ ਅੰਜ਼ਾਮ ਦੇਣ ਲਈ ਵਰਤੀਆਂ ਗਈਆਂ ਦੋ ਆਈ 20 ਕਾਰਾਂ ਸਮੇਤ ਚਾਰ ਵਿਅਕਤੀਆਂ ਨੂੰ ਕਾਬੂ ਕਰ ਕੇ ਚਾਰ ਕੁਇੰਟਲ ਚੋਰੀ ਹੋਈਆਂ ਤਾਂਬੇ ਦੀਆਂ ਤਾਰਾਂ ਬਰਾਮਦ ਕੀਤੀਆਂ ਹਨ। ਸਬ ਇੰਸਪਕੈਟਰ ਮਨਪ੍ਰੀਤ ਸਿੰਘ ਇੰਚਾਰਜ ਸੀਆਈਏ ਸਮਾਣਾ ਨੇ ਦੱਸਿਆ ਕਿ ਪਾਤੜਾਂ ਸ਼ਹਿਰ ਵਿੱਚੋਂ ਤਾਂਬੇ ਦੀਆਂ ਤਾਰਾਂ ਵਾਲੀ ਦੁਕਾਨ ਦਾ ਸ਼ਟਰ ਤੋੜ ਕੇ ਤਾਂਬੇ ਦੀਆਂ ਤਾਰਾਂ ਦੇ ਬੰਡਲ ਚੋਰੀ ਕੀਤੇ ਜਾਣ ਦਾ ਕੇਸ ਥਾਣਾ ਪਾਤੜਾਂ ਵਿੱਚ ਦਰਜ ਕੀਤਾ ਗਿਆ ਸੀ। ਤਫਤੀਸ਼ ਦੌਰਾਨ ਭਜਨ ਲਾਲ ਪਿੰਡ ਕੱਲਰਭੈਣੀ ਥਾਣਾ ਉਕਲਾਣਾ ਜ਼ਿਲ੍ਹਾ ਹਿਸਾਰ ਹਰਿਆਣਾ, ਵਿਨੋਦ, ਦਿਲਬਾਗ ਉਰਫ ਰਿੰਕੂ ਅਤੇ ਕਮਲ ਉਰਫ ਰਾਹੁਲ ਵਾਸੀਆਨ ਪਿੰਡ ਨਗਰ ਥਾਣਾ ਸਿਟੀ ਗੋਹਾਣਾ ਜ਼ਿਲ੍ਹਾ ਸੋਨੀਪਤ ਹਰਿਆਣਾ ਨੂੰ ਗ੍ਰਿਫਤਾਰ ਕੀਤਾ ਗਿਆ।

Advertisement

Advertisement
Author Image

sukhwinder singh

View all posts

Advertisement
Advertisement
×