ਚੋਰੀ ਦੀਆਂ ਵਾਰਦਾਤਾਂ ਕਰਨ ਵਾਲਾ ਗਰੋਹ ਕਾਬੂ
07:26 AM Sep 12, 2024 IST
Advertisement
ਪੱਤਰ ਪ੍ਰੇਰਕ
ਸਮਾਣਾ, 11 ਸਤੰਬਰ
ਪੁਲੀਸ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਗਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਦੋ ਮੋਟਰਸਾਈਕਲ, ਤਿੰਨ ਐੱਲਈਡੀ, ਇਕ ਲੈਪਟਾਪ, ਛੇ ਮੋਬਾਈਲ ਅਤੇ ਨਕਦੀ ਬਰਾਮਦ ਕੀਤੀ ਹੈ। ਡੀਐੱਸਪੀ ਨੇਹਾ ਅਗਰਵਾਲ ਅਤੇ ਸਿਟੀ ਥਾਣਾ ਮੁਖੀ ਸ਼ਿਵਦੀਪ ਸਿੰਘ ਬਰਾੜ ਨੇ ਦੱਸਿਆ ਕਿ ਸਮਾਣਾ ਸ਼ਹਿਰ ’ਚ 30 ਤੇ 31 ਅਗਸਤ ਦੀ ਦਰਮਿਆਨੀ ਰਾਤ ਨੂੰ ਉਕਤ ਵਿਅਕਤੀਆਂ ਨੇ ਦੁਕਾਨਾਂ ’ਚੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਕੀਤਾ ਸੀ। ਇਨ੍ਹਾਂ ਨੂੰ 8 ਸਤੰਬਰ ਨੂੰ ਸਮਾਣਾ ਦੇ ਵਾਤਾਵਰਨ ਪਾਰਕ ’ਚੋਂ ਹੋਰ ਚੋਰੀ ਦੀਆਂ ਘਟਨਾਵਾਂ ਦੀਆਂ ਯੋਜਨਾਵਾਂ ਬਣਾਉਂਦੇ ਸਮੇਂ ਸਿਟੀ ਪੁਲੀਸ ਨੇ ਕਾਬੂ ਕਰ ਲਿਆ। ਮੁਲਜ਼ਮਾਂ ਦੀ ਪਛਾਣ ਜਤਿੰਦਰ ਗੁਪਤਾ ਵਾਸੀ ਮਥੁਰਾ ਕਲੋਨੀ, ਸੂਰਜ ਵਾਸੀ ਮਥੁਰਾ ਕਲੋਨੀ, ਸਾਹਿਦ ਉਰਫ ਕਾਕਾ ਵਾਸੀ ਮਥੁਰਾ ਕਲੋਨੀ, ਅਜੀਮ ਵਾਸੀ ਐੱਸਐੱਸਟੀ ਨਗਰ ਪਟਿਆਲਾ ਵਜੋਂ ਹੋਈ ਹੈ।
Advertisement
Advertisement
Advertisement