For the best experience, open
https://m.punjabitribuneonline.com
on your mobile browser.
Advertisement

ਵਿਰਾਸਤ ਨਾ ਸੰਭਾਲਣ ਵਾਲੇ ਮੁਲਕ ਦਾ ਭਵਿੱਖ ਵੀ ਗੁਆਚ ਜਾਂਦਾ ਹੈ: ਮੋਦੀ

06:59 AM Mar 13, 2024 IST
ਵਿਰਾਸਤ ਨਾ ਸੰਭਾਲਣ ਵਾਲੇ ਮੁਲਕ ਦਾ ਭਵਿੱਖ ਵੀ ਗੁਆਚ ਜਾਂਦਾ ਹੈ  ਮੋਦੀ
Advertisement

ਅਹਿਮਦਾਬਾਦ, 12 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪਿਛਲੀਆਂ ਸਰਕਾਰਾਂ ਵਿੱਚ ਦੇਸ਼ ਦੀ ਵਿਰਾਸਤ ਨੂੰ ਬਚਾਉਣ ਦੀ ‘ਸਿਆਸੀ ਇੱਛਾ ਸ਼ਕਤੀ’ ਨਹੀਂ ਸੀ ਅਤੇ ਜਿਹੜਾ ਮੁਲਕ ਆਪਣੀ ਵਿਰਾਸਤ ਨੂੰ ਸੰਭਾਲ ਕੇ ਨਹੀਂ ਰੱਖਦਾ ਉਸ ਦਾ ਭਵਿੱਖ ਵੀ ਗੁਆਚ ਜਾਂਦਾ ਹੈ।
ਮੋਦੀ ਨੇ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਅਧੀਨ ਸਾਬਰਮਤੀ ’ਚ 1200 ਕਰੋੜ ਰੁਪਏ ਦੀ ਲਾਗਤ ਵਾਲੇ ਗਾਂਧੀ ਆਸ਼ਰਮ ਸਮਾਰਕ ‘ਮਾਸਟਰਪਲਾਨ’ ਦੀ ਸ਼ੁਰੂਆਤ ਕੀਤੀ ਅਤੇ 12 ਮਾਰਚ 1930 ਨੂੰ ਮਹਾਤਮਾ ਗਾਂਧੀ ਵੱਲੋਂ ਕੱਢੇ ਗਏ ਡਾਂਡੀ ਮਾਰਚ ਜਾਂ ਨਮਕ ਮਾਰਚ ਦੇ 94 ਸਾਲ ਪੂਰੇ ਹੋਣ ਮੌਕੇ ਕਰਵਾਏ ਸਮਾਗਮ ਦੌਰਾਨ ਮੁੜ-ਵਿਕਸਿਤ ਕੋਚਰਬ ਆਸ਼ਰਮ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘ਜਿਹੜਾ ਮੁਲਕ ਆਪਣੀ ਵਿਰਾਸਤ ਨੂੰ ਨਹੀਂ ਸੰਭਾਲਦਾ ਉਹ ਆਪਣਾ ਭਵਿੱਖ ਵੀ ਗੁਆ ਦਿੰਦਾ ਹੈ। ਸਾਬਰਮਤੀ ਆਸ਼ਰਮ ਨਾ ਸਿਰਫ ਦੇਸ਼, ਬਲਕਿ ਪੂਰੀ ਮਨੁੱਖਤਾ ਲਈ ਇੱਕ ਵਿਰਾਸਤ ਹੈ।’’ ਉਨ੍ਹਾਂ ਆਖਿਆ, ‘‘ਸਾਬਰਮਤੀ ਆਸ਼ਰਮ ਨਾ ਸਿਰਫ਼ ਸਾਡੇ ਆਜ਼ਾਦੀ ਦੇ ਸੰਘਰਸ਼ ਬਲਕਿ ਵਿਕਸਿਤ ਭਾਰਤ ਲਈ ਵੀ ਤੀਰਥ ਸਥਾਨ ਬਣ ਗਿਆ ਹੈ। ਅੱਜ ਮਹਾਤਮਾ ਗਾਂਧੀ ਦੀ ਸੋਚ ਸਾਡੇ ਦੇਸ਼ ਦੇ ਰੌਸ਼ਨ ਭਵਿੱਖ ਨੂੰ ਇੱਕ ਸਪੱਸ਼ਟ ਦਿਸ਼ਾ ਦੇ ਰਹੀ ਹੈ।’’ -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×