For the best experience, open
https://m.punjabitribuneonline.com
on your mobile browser.
Advertisement

ਕੌਮੀ ਰਾਜਧਾਨੀ ਦਿੱਲੀ ਤੇ ਨਾਲ ਲੱਗਦੇ ਖੇਤਰਾਂ ਵਿੱਚ ਗਰਮੀ ਦਾ ਕਹਿਰ ਜਾਰੀ

08:34 AM May 28, 2024 IST
ਕੌਮੀ ਰਾਜਧਾਨੀ ਦਿੱਲੀ ਤੇ ਨਾਲ ਲੱਗਦੇ ਖੇਤਰਾਂ ਵਿੱਚ ਗਰਮੀ ਦਾ ਕਹਿਰ ਜਾਰੀ
ਨਵੀਂ ਦਿੱਲੀ ਵਿੱਚ ਸਿਖਰ ਦੁਪਹਿਰੇ ਧੁੱਪ ਤੋਂ ਬਚਣ ਲਈ ਛਤਰੀ ਲੈ ਕੇ ਜਾਂਦੀ ਹੋਈ ਇਕ ਲੜਕੀ। -ਫੋਟੋ: ਮੁਕੇਸ਼ ਅਗਰਵਾਲ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ 27 ਮਈ
ਦਿੱਲੀ ਅਤੇ ਨਾਲ ਲੱਗਦੇ ਖੇਤਰਾਂ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਜਾਣਕਾਰੀ ਅਨੁਸਾਰ ਅੱਜ ਪੀਤਮਪੁਰਾ ਖੇਤਰ ਵਿੱਚ ਵੱਧ ਤੋਂ ਵੱਧ ਤਾਪਮਾਨ 47 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 33 ਡਿਗਰੀ ਸੈਲਸੀਅਸ ਮਾਪਿਆ ਗਿਆ। ਇਸੇ ਤਰ੍ਹਾਂ ਸਫਦਰਜੰਗ ਵਿੱਚ ਘੱਟੋ ਘੱਟ ਤਾਪਮਾਨ 30 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਮਾਪਿਆ ਗਿਆ। ਪਾਲਮ ’ਚ ਘੱਟੋ ਘੱਟ ਤਾਪਮਾਨ 31 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 47 ਡਿਗਰੀ ਸੈਲਸੀਅਸ ਰਿਹਾ। ਦੂਜੇ ਪਾਸੇ ਮੌਸਮ ਵਿਭਾਗ ਨੇ 29 ਮਈ ਤੱਕ ਗਰਮੀ ਦਾ ਰੈੱਡ ਅਲਰਟ ਜਾਰੀ ਕੀਤਾ ਹੋਇਆ ਹੈ। ਬੀਤੇ ਦਿਨ ਨਜਫਗੜ੍ਹ ਦੇ ਇਲਾਕੇ ਵਿੱਚ ਤਾਪਮਾਨ 48 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਸੀ। ਮੌਸਮ ਵਿਭਾਗ ਅਨੁਸਾਰ ਤੇਜ਼ ਅਤੇ ਗਰਮ ਹਵਾਵਾਂ ਚੱਲਣ ਨਾਲ ਘੱਟੋ ਘੱਟ ਤਾਪਮਾਨ ਆਮ ਨਾਲੋਂ 2.6 ਡਿਗਰੀ ਵੱਧ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਪੰਜ ਡਿਗਰੀ ਸੈਲਸੀਅਸ ਤੋਂ ਉਪਰ ਚੱਲ ਰਿਹਾ ਹੈ। ਦਿੱਲੀ ਅਤੇ ਐਨਸੀਆਰ ਵਿੱਚ ਗਰਮੀ ਕਾਰਨ ਜਿੱਥੇ ਬੱਚੇ ਅਤੇ ਬਜ਼ੁਰਗ ਪਰੇਸ਼ਾਨ ਹਨ ਉਥੇ ਹੀ ਜਾਨਵਰਾਂ ਨੂੰ ਵੀ ਤੇਜ਼ ਗਰਮੀ ਸਹਿਣੀ ਪੈ ਰਹੀ ਹੈ। ਦਿੱਲੀ ਦੇ ਚਿੜੀਆ ਘਰ ਵੱਲੋਂ ਜਾਨਵਰਾਂ ਤੇ ਪੰਛੀਆਂ ਲਈ ਕਈ ਤਰ੍ਹਾਂ ਪ੍ਰਬੰਧ ਕੀਤੇ ਗਏ ਹਨ। ਤੇਜ਼ ਗਰਮੀ ਕਾਰਨ ਆਮ ਕਾਰੋਬਾਰ ਉੱਪਰ ਵੀ ਅਸਰ ਪਿਆ ਹੈ ਅਤੇ ਦੁਪਹਿਰ ਵੇਲੇ ਬਾਜ਼ਾਰਾਂ ਵਿੱਚ ਬਹੁਤ ਘੱਟ ਰੌਣਕ ਹੁੰਦੀ ਹੈ। ਗਰਮੀ ਤੋਂ ਬਚਾਅ ਲਈ ਕੂਲਰਾਂ ਅਤੇ ਏਸੀ ਦੇ ਬਾਜ਼ਾਰ ਵਿੱਚ ਜ਼ਰੂਰ ਰੌਣਕ ਹੈ ਅਤੇ ਅਤੇ ਇਸ ਕਾਰੋਬਾਰ ਨਾਲ ਜੁੜੇ ਦੁਕਾਨਦਾਰਾਂ ਨੇ ਕਿਹਾ ਕਿ ਇਨ੍ਹਾਂ ਦੀ ਚੰਗੀ ਮੰਗ ਹੈ।

Advertisement

ਫਰੀਦਬਾਦ ਵਿੱਚ ਬਿਜਲੀ ਦੇ ਕੱਟਾਂ ਕਾਰਨ ਲੋਕ ਪ੍ਰੇਸ਼ਾਨ

ਫਰੀਦਾਬਾਦ (ਪੱਤਰ ਪ੍ਰੇਰਕ): ਐਨਸੀਆਰ ਦੇ ਅਹਿਮ ਸ਼ਹਿਰ ਫਰੀਦਾਬਾਦ ਵਿੱਚ ਘੱਟ ਤੋਂ ਘੱਟ ਤਾਪਮਾਨ 31 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ ਔਸਤਨ 46 ਡਿਗਰੀ ਸੈਲਸੀਅਸ ਦੇ ਨੇੜੇ ਮਾਪਿਆ ਗਿਆ। ਫਰੀਦਾਬਾਦ ਰਾਜਸਥਾਨ ਦੇ ਨੇੜੇ ਹੋਣ ਕਾਰਨ ਇਸ ਇਲਾਕੇ ਵਿੱਚ ਗਰਮੀ ਵਧ ਹੈ। ਲੋਕਾਂ ਨੇ ਦੱਸਿਆ ਕਿ ਗਰਮੀ ਦੇ ਮੌਸਮ ਵਿੱਚ ਬਿਜਲੀ ਦੇ ਕੱਟ ਲੱਗਣ ਲੱਗੇ ਹਨ ਜਿਸ ਕਰਕੇ ਦੁਪਹਿਰਾ ਕੱਟਣਾ ਬਹੁਤ ਔਖਾ ਹੋ ਜਾਂਦਾ ਹੈ ਅਤੇ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਰੀਦਾਬਾਦ ਨਗਰ ਨਿਗਮ ਵੀ ਕਲੋਨੀਆਂ ਦੇ ਇਲਾਕਿਆਂ ਵਿੱਚ ਪਾਣੀ ਦੀ ਨਿਰਵਿਘਨ ਸਪਲਾਈ ਦੇਣ ਵਿੱਚ ਨਾਕਾਮ ਸਾਬਤ ਹੋ ਰਹਾ ਹੈ ਸਾਬਤ ਹੋ ਰਿਹਾ ਹੈ। ਸਿਹਤ ਮਾਹਿਰਾਂ ਨੇ ਕਿਹਾ ਕਿ ਦੁਪਹਿਰ ਵੇਲੇ ਲੋਕਾਂ ਨੂੰ ਬਾਹਰ ਨਹੀਂ ਨਿਕਲਣਾ ਚਾਹੀਦਾ।

Advertisement
Author Image

joginder kumar

View all posts

Advertisement
Advertisement
×