ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਜਾਬ ਵਿੱਚ ਧੁੰਦ ਤੇ ਸੀਤ ਲਹਿਰ ਦਾ ਕਹਿਰ ਬਰਕਰਾਰ

07:21 AM Jan 24, 2024 IST
ਬਠਿੰਡਾ ਵਿੱਚ ਸੰਘਣੀ ਧੁੰਦ ਦੌਰਾਨ ਸੜਕ ਤੋਂ ਲੰਘਦੇ ਹੋਏ ਵਾਹਨ। -ਫੋਟੋ: ਪਵਨ ਸ਼ਰਮਾ

ਸ਼ਗਨ ਕਟਾਰੀਆ
ਬਠਿੰਡਾ, 23 ਜਨਵਰੀ
ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ’ਚ ਪਿਛਲੇ ਕੁਝ ਅਰਸੇ ਤੋਂ ਪੈ ਰਹੀ ਕੜਾਕੇ ਦੀ ਠੰਢ ਦਾ ਦੌਰ ਮੁੱਕਣ ਦਾ ਨਾਂ ਨਹੀਂ ਲੈ ਰਿਹਾ। ਹੱਡ ਚੀਰਵੀਂ ਠੰਢ ਤੇ ਧੁੰਦ ਦਾ ਕਹਿਰ ਮਾਲਵਾ ਖਿੱਤੇ ’ਚ ਅੱਜ ਵੀ ਜਾਰੀ ਰਿਹਾ। ਇਥੇ ਸਵੇਰ ਵੇਲੇ ਧੁੰਦ ਬਰੀਕ ਕਣੀਆਂ ਵਾਂਗ ਡਿੱਗੀ। ਇਥੇ ਬਾਅਦ ਦੁਪਹਿਰ ਕੁਝ ਚਿਰ ਲਈ ਸੂਰਜ ਨਿਕਲਿਆ ਪਰ ਬਾਅਦ ਵਿਚ ਬੱਦਲਵਾਈ ਹੋ ਗਈ। ਸੂਬੇੇ ਭਰ ਵਿਚ ਪੈ ਰਹੀ ਸੁੱਕੀ ਠੰਢ ਕਾਰਨ ਲੋਕ ਬਿਮਾਰੀਆਂ ਦੀ ਮਾਰ ਹੇਠ ਵੀ ਆ ਗਏ ਹਨ।
ਪੰਜਾਬ ਭਰ ਵਿਚੋਂ ਅੱਜ ਪਟਿਆਲਾ ਖੇਤਰ ਸਭ ਤੋਂ ਠੰਢਾ ਰਿਹਾ। ਇਥੇ ਹੇਠਲਾ ਪਾਰਾ 3.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਉੱਪਰ ਗੁਰਦਾਸਪੁਰ 4.0, ਬਠਿੰਡਾ 4.2, ਮੋਗਾ 5.0, ਫ਼ਰੀਦਕੋਟ 5.2, ਫ਼ਿਰੋਜ਼ਪੁਰ ਤੇ ਸ਼ਹੀਦ ਭਗਤ ਸਿੰਘ ਨਗਰ 5.5, ਚੰਡੀਗੜ੍ਹ 6.0, ਲੁਧਿਆਣਾ 6.3, ਅੰਮ੍ਰਿਤਸਰ 6.7, ਰੋਪੜ 7.1, ਮੁਹਾਲੀ 7.2, ਸਮਰਾਲਾ 7.8 ਅਤੇ ਪਠਾਨਕੋਟ ਦਾ ਹੇਠਲਾ ਤਾਪਮਾਨ 7.9 ਡਿਗਰੀ ਰਿਹਾ। ਦੂਜੇ ਪਾਸੇ ਵੱਧ ਤੋਂ ਵੱਧ ਤਾਪਮਾਨ ਫ਼ਰੀਦਕੋਟ ’ਚ 13.0 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਿਕ ਮਾਲਵਾ ਖਿੱਤੇ ’ਚ 29 ਜਨਵਰੀ ਤੱਕ ਮੌਸਮ ਖ਼ੁਸ਼ਕ ਹੀ ਰਹੇਗਾ। ਇਨ੍ਹਾਂ ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ 12.0 ਤੋਂ 15.0 ਡਿਗਰੀ ਦੇ ਦਰਮਿਆਨ ਅਤੇ ਘੱਟ ਤੋਂ ਘੱਟ ਤਾਪਮਾਨ 5.0 ਤੋਂ 8.0 ਡਿਗਰੀ ਸੈਲਸੀਅਸ ਦਰਮਿਆਨ ਰਹੇਗਾ। ਗੁਰਦਾਸਪੁਰ, ਤਰਨ ਤਾਰਨ, ਨਵਾਂ ਸ਼ਹਿਰ, ਫ਼ਿਰੋਜ਼ਪੁਰ, ਲੁਧਿਆਣਾ ਅਤੇ ਪਟਿਆਲਾ ਜ਼ਿਲ੍ਹਿਆਂ ਅੰਦਰ 24 ਜਨਵਰੀ ਨੂੰ ਧੁੰਦ ਲਈ ‘ਰੈੱਡ ਅਲਰਟ’ ਜਾਰੀ ਕੀਤਾ ਗਿਆ ਹੈ। ਉਂਜ ਧੁੰਦ ਅਤੇ ਠੰਢ ਆਉਂਦੇ ਦਿਨੀਂ ਵੀ ਸਮੁੱਚੇ ਪੰਜਾਬ ਨੂੰ ਆਪਣੇ ਕਲਾਵੇ ’ਚ ਲਈ ਰੱਖੇਗੀ।

Advertisement

Advertisement
Advertisement