ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਫ਼ਗਾਨਿਸਤਾਨ ਤੋਂ 17 ਦਿਨਾਂ ਬਾਅਦ ਫਲਾਂ ਦੀ ਖੇਪ ਪੁੱਜੀ

09:02 AM Sep 08, 2024 IST
ਅਟਾਰੀ ਆਈਸੀਪੀ ਵਿੱਚ ਸਾਮਾਨ ਦੀ ਖੇਪ ਲੈ ਕੇ ਜਾ ਰਹੇ ਟਰੱਕ। ਫੋਟੋ: ਵਿਸ਼ਾਲ ਕੁਮਾਰ

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 7 ਸਤੰਬਰ
ਅਫ਼ਗਾਨਿਸਤਾਨ ਤੋਂ ਲਗਪਗ 17 ਦਿਨਾਂ ਮਗਰੋਂ ਭਾਰਤ ਨੂੰ ਆਈਸੀਪੀ ਅਟਾਰੀ ਰਾਹੀਂ ਤਾਜ਼ੇ ਫਲਾਂ ਦੀ ਸਪਲਾਈ ਪ੍ਰਾਪਤ ਹੋਈ ਹੈ। ਅਫ਼ਗਾਨਿਸਤਾਨ ਤੋਂ ਫਲਾਂ ਦੀ ਤਾਜ਼ਾ ਖੇਪ ਚਮਨ ਬਾਰਡਰ ਰਾਹੀਂ ਭਾਰਤ ਪੁੱਜੀ ਹੈ, ਜਿਸ ਵਿੱਚ ਸੇਬਾਂ ਦੇ ਦੋ ਟਰੱਕ ਸ਼ਾਮਲ ਹਨ। ਚਮਨ ਬਾਰਡਰ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਪੈਂਦਾ ਹੈ, ਜਦੋਂਕਿ ਪਹਿਲਾਂ ਅਫਗਾਨਿਸਤਾਨ ਤੋਂ ਫਲ ਤੇ ਹੋਰ ਵਸਤਾਂ ਤੋਰਖਮ ਬਾਰਡਰ (ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ) ਰਸਤੇ ਭਾਰਤ ਪੁੱਜ ਰਹੀਆਂ ਸਨ। ਇਸ ਵੇਲੇ ਪਾਕਿਸਤਾਨ ਵਿੱਚ ਤੋਰਖਮ ਬਾਰਡਰ ’ਤੇ ਇੱਕ ਕਬੀਲੇ ਦੇ ਲੋਕਾਂ ਨੇ ਸੜਕ ਰੋਕੀ ਹੋਈ ਹੈ ਅਤੇ ਅਫਗਾਨਿਸਤਾਨ ਤੋਂ ਭਾਰਤ ਵਿੱਚ ਹੋਣ ਵਾਲੀ ਦਰਾਮਦ ਰੁਕੀ ਹੋਈ ਹੈ। ਆਈਸੀਪੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਲੰਬੇ ਸਮੇਂ ਬਾਅਦ ਅਫਗਾਨਿਸਤਾਨ ਤੋਂ ਤਾਜ਼ੇ ਫਲਾਂ ਦੀ ਸਪਲਾਈ ਮਿਲੀ ਹੈ। ਹਰ ਸਾਲ ਅਫਗਾਨਿਸਤਾਨ ਤੋਂ ਤਾਜ਼ੇ ਫਲਾਂ ਦੀ ਸਪਲਾਈ ਅਗਸਤ ਦੇ ਮੱਧ ਵਿੱਚ ਸ਼ੁਰੂ ਹੋ ਕੇ ਬਾਅਦ ਦਸੰਬਰ ਤੱਕ ਭਾਰਤ ਆਉਂਦੀ ਰਹਿੰਦੀ ਹੈ। ਭਾਰਤ ਵਿੱਚ ਦਿੱਲੀ, ਮੁੰਬਈ ਅਤੇ ਹੈਦਰਾਬਾਦ ਦੇ ਵਪਾਰੀ ਇਸ ਵੇਲੇ ਅਫਗਾਨ ਦੇ ਤਾਜ਼ੇ ਫਲਾਂ ਦੇ ਪ੍ਰਮੁੱਖ ਖਪਤਕਾਰ ਹਨ, ਜਿਥੋਂ ਅੰਗੂਰ, ਸੇਬ, ਚੈਰੀ, ਖੁਰਮਾਨੀ, ਤਰਬੂਜ਼ ਆਦਿ ਸਮੇਤ ਹੋਰ ਫਲ ਭਾਰਤ ਵਿੱਚ ਦਰਾਮਦ ਹੁੰਦੇ ਹਨ। ਅਫਗਾਨਿਸਤਾਨ ਦੇ ਵਪਾਰੀ ਸੱਦਾਮ ਨੇ ਭਾਰਤੀ ਵਪਾਰੀਆਂ ਨੂੰ ਫੋਨ ’ਤੇ ਦੱਸਿਆ ਕਿ ਤੋਰਖਮ ਬਾਰਡਰ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਸਭ ਤੋਂ ਰੁਝੇਵੇਂ ਵਾਲਾ ਵਪਾਰਕ ਰਸਤਾ ਹੈ, ਜਿੱਥੇ ਇਸ ਵੇਲੇ ਕੁਕੀਖੇਲ ਕਬੀਲੇ ਦੇ ਲੋਕਾਂ ਨੇ 21 ਅਗਸਤ ਤੋਂ ਤੋਰਖਮ ਸਰਹੱਦ ਵੱਲ ਜਾਣ ਵਾਲੀ ਮੁੱਖ ਸੜਕ ਇਸ ਕਰ ਕੇ ਬੰਦ ਕਰ ਦਿੱਤੀ ਹੈ ਤਾਂ ਕਿ ਉਹ ਪਾਕਿਸਤਾਨ ਸਰਕਾਰ ਉਪਰ ਦਬਾਅ ਪਾ ਕੇ ਆਪਣੀਆਂ ਮੰਗਾਂ ਮੰਨਵਾ ਸਕਣ। ਉਨ੍ਹਾਂ ਦੱਸਿਆ ਕਿ ਤੋਰਖਮ ਬਾਰਡਰ ਤਾਂ ਚਾਲੂ ਹੈ ਪਰ ਹਾਈਵੇਅ ਹਾਲੇ ਵੀ ਬੰਦ ਹੈ ਜਿਸ ਕਾਰਨ ਅਫਗਾਨਿਸਤਾਨ ਤੋਂ ਸਪਲਾਈ ਰੁਕੀ ਹੋਈ ਹੈ।
ਇਕ ਦਰਾਮਦਕਾਰ ਰਾਜਦੀਪ ਸਿੰਘ ਉੱਪਲ ਨੇ ਦੱਸਿਆ ਕਿ ਤੋਰਖਮ ਸਰਹੱਦ ਤੋਂ ਅਫਗਾਨਿਸਤਾਨ ਦੀ ਸਪਲਾਈ ਤੋਰਖਮ-ਪੇਸ਼ਾਵਰ-ਮਰਦਾਨ-ਇਸਲਾਮਾਬਾਦ-ਲਾਹੌਰ ਰਾਹੀਂ ਆਈਸੀਪੀ ਅਟਾਰੀ ਪੁੱਜਦੀ ਹੈ ਜੋ ਫਿਲਹਾਲ ਬੰਦ ਹੈ। ਆਈਸੀਪੀ ਵਿਚ ਅਫਗਾਨਿਸਤਾਨ ਤੋਂ ਸੁੱਕੇ ਮੇਵੇ, ਅੰਜੀਰ, ਬਦਾਮ, ਪਿਸਤਾ, ਕਿਸ਼ਮਿਸ਼ ਅਤੇ ਸੁੱਕੇ ਮਸਾਲੇ ਤੇ ਹੋਰ ਸਾਮਾਨ ਦਰਾਮਦ ਹੁੰਦਾ ਹੈ।

Advertisement

Advertisement