For the best experience, open
https://m.punjabitribuneonline.com
on your mobile browser.
Advertisement

ਮੰਡੀ ਕਿੱਲਿਆਂਵਾਲੀ ਦੀ ਜੂਹ ਵਿੱਚ ਮੋਰਚੇ ਨੂੰ ਮਿਲਿਆ ਬਲ

08:04 AM Mar 14, 2024 IST
ਮੰਡੀ ਕਿੱਲਿਆਂਵਾਲੀ ਦੀ ਜੂਹ ਵਿੱਚ ਮੋਰਚੇ ਨੂੰ ਮਿਲਿਆ ਬਲ
ਡੱਬਵਾਲੀ ਹੱਦ ’ਤੇ ਮੋਰਚੇ ਮੌਕੇ ਸੰਬੋਧਨ ਕਰਦਾ ਹੋਇਆ ਆਗੂ। -ਫੋਟੋ: ਸ਼ਾਂਤ
Advertisement

ਪੱਤਰ ਪ੍ਰੇਰਕ
ਲੰਬੀ/ਡੱਬਵਾਲੀ, 13 ਮਾਰਚ
ਦਿੱਲੀ ਕੂਚ ਲਈ ਕੱਲ੍ਹ ਤੋਂ ਮਲੋਟ ਰੋਡ ਐੱਨਐੱਚ-9 ’ਤੇ ਅੰਤਰਰਾਜੀ ਹੱਦ ’ਤੇ ਲੱਗੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਮੋਰਚੇ ਨੂੰ ਬਲ ਮਿਲਣ ਲੱਗਿਆ ਹੈ। ਮੰਡੀ ਕਿੱਲਿਆਂਵਾਲੀ ਦੀ ਜੂਹ ਵਿੱਚ ਜਾਰੀ ਮੋਰਚੇ ਵਿੱਚ ਅੱਜ ਤਿੰਨ ਟਰੈਕਟਰ-ਟਰਾਲੀਆਂ ’ਤੇ ਪੁੱਜੇ ਕਰੀਬ ਤਿੰਨ ਦਰਜਨ ਕਿਸਾਨ ਜਥੇਬੰਦਕ ਸੰਘਰਸ਼ ਦਾ ਹਿੱਸਾ ਬਣੇ। ਇਸੇ ਵਿਚਕਾਰ ਮੋਰਚੇ ਦੀ ਮਜ਼ਬੂਤੀ ਲਈ ਭਾਕਿਯੂ ਸਿੱਧੂਪੁਰ ਦੀ ਲੀਡਰਸ਼ਿਪ ਵੱਲੋਂ ਹਲਕੇ ਦੇ ਪਿੰਡਾਂ ਵਿੱਚ ਲਾਮੰਬਦੀ ਮੁਹਿੰਮ ਚਲਾਈ ਗਈ। ਕਿਸਾਨ ਆਰਮੀ ਜਥੇਬੰਦੀ ਦੇ ਬੈਨਰ ਹੇਠ ਸ੍ਰੀ ਗੰਗਾਨਗਰ (ਰਾਜਸਥਾਨ) ਤੋਂ ਕਿਸਾਨ ਸੰਦੀਪ ਸਿੰਘ ਚੱਕੇ ਕੇਰਾਖੇੜਾ ਦੀ ਅਗਵਾਈ ਹੇਠ ਦੋ ਟਰੈਕਟਰ-ਟਰਾਲੀਆਂ ’ਤੇ ਕਰੀਬ 20 ਕਿਸਾਨ ਪੁੱਜੇ। ਜਦਕਿ ਇੱਕ ਟਰੈਕਟਰ-ਟਰਾਲੀ ’ਤੇ ਆਏ ਪਿੰਡ ਖੇਮਾਖੇੜਾ ਦੇ 15 ਕਿਸਾਨਾਂ ਨੇ ਮੋਰਚੇ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਹਰਿਆਣਵੀ ਕਿਸਾਨ ਆਗੂ ਖੁਸ਼ਦੀਪ ਹੈਬੂਆਨਾ ਅਤੇ ਗੁਰਦੀਪ ਸਿੰਘ ਖੁਈਆਂ ਮਲਕਾਣਾ ਨੇ ਮੋਰਚੇ ’ਚ ਪੁੱਜ ਕੇ ਲੰਗਰ ਅਤੇ ਹੋਰ ਪ੍ਰਬੰਧਾਂ ਵਿੱਚ ਸਹਿਯੋਗ ਦਾ ਭਰੋਸਾ ਦਿਵਾਇਆ। ਹਰਿਆਣਾ ਹੱਦ ’ਚ ਹਰਿਆਣੀ ਪੁਲੀਸ ਦੀ ਸਖ਼ਤ ਨਾਕੇਬੰਦੀ ਤੋਂ ਇਲਾਵਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲੀਸ ਵੱਲੋਂ ਕਾਨੂੰਨ ਵਿਵਸਥਾ ਲਈ ਥਾਣਾ ਕਿੱਲਿਆਂਵਾਲੀ ਦੇ ਮੁਖੀ ਬਲਰਾਜ, ਪੁਲੀਸ ਲਾਈਨ ਤੋਂ ਸਬ-ਇੰਸਪੈਕਟਰ ਸੁਖਦੇਵ ਸਿੰਘ ਢਿੱਲੋਂ, ਏਐੱਸਆਈ ਗੁਰਤੇਜ ਸਿੰਘ ਅਤੇ ਏਐੱਸਆਈ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਪੁਲੀਸ ਅਮਲਾ ਤਾਇਨਾਤ ਰਿਹਾ। ਦੂਜੇ ਪਾਸੇ ਮੋਰਚਿਆਂ ਕਾਰਨ ਪੁਲੀਸ ਪ੍ਰਸ਼ਾਸਨ ਦੀਆਂ ਸਖ਼ਤ ਨਾਕੇਬੰਦੀਆਂ ਕਾਰਨ ਡੱਬਵਾਲੀ ’ਚ ਪੂਰੀ ਤਰ੍ਹਾਂ ਖੱਜਲ-ਖੁਆਰੀ ਦਾ ਮਾਹੌਲ ਬਣਿਆ ਹੋਇਆ ਹੈ। ਹਰਿਆਣਾ ਹੱਦ ’ਤੇ ਐਨਐਚ9 ’ਤੇ ਮੋਰਚੇ ’ਤੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਭਾਕਿਯੂ (ਸਿੱਧੂਪੁਰ) ਬਠਿੰਡਾ ਜ਼ਿਲ੍ਹਾ ਦੇ ਜਨਰਲ ਸਕੱਤਰ ਰੇਸ਼ਮ ਸਿੰਘ ਯਾਤਰੀ, ਮੌੜ ਬਲਾਕ ਦੇ ਪ੍ਰਧਾਨ ਬਲਵਿੰਦਰ ਸਿੰਘ, ਲੰਬੀ ਬਲਾਕ ਦੇ ਜਨਰਲ ਸਕੱਤਰ ਹਰਭਗਵਾਨ ਸਿੰਘ ਲੰਬੀ, ਅਵਤਾਰ ਸਿੰਘ ਮਿਠੜੀ ਨੇ ਕਿਹਾ ਕਿ ਕੇਂਦਰ ਸਰਕਾਰ ਦਿੱਲੀ ਮੋਰਚੇ ਦੌਰਾਨ ਮੰਨੀਆਂ ਮੰਗਾਂ ਅਨੁਸਾਰ ਫ਼ਸਲਾਂ ’ਤੇ ਐਮਐਸਪੀ ਨੂੰ ਲਾਗੂ ਕਰੇ। ਗੈੱਟ ਸਮਝੌਤੇ ਵਿੱਚੋਂ ਭਾਰਤ ਸਰਕਾਰ ਬਾਹਰ ਨਿੱਕਲੇ ਅਤੇ ਕਿਸਾਨਾਂ ਸਾਰਾ ਕਰਜ਼ਾ ਮੁਆਫ਼ੀ, ਬਿਜਲੀ ਐਕਟ ਰੱਦ ਕੀਤਾ ਜਾਵੇ। ਇਸੇ ਵਿਚਕਾਰ ਅੱਜ ਵੀ ਬਠਿੰਡਾ ਰੋਡ ਹੱਦ ’ਤੇ ਕਰੀਬ ਤਿੰਨ ਹਫ਼ਤੇ ਤੋਂ ਜਾਰੀ ਭਾਕਿਯੂ (ਡਕੌਂਦਾ) ਧਨੇਰ ਦੇ ਮੋਰਚੇ ਵਿੱਚ ਕਿਸਾਨਾਂ ਮੰਗਾਂ ਦੀ ਪੂਰਤੀ ਲਈ ਆਵਾਜ਼ ਮਘਦੀ ਰਹੀ।

Advertisement

Advertisement
Author Image

sukhwinder singh

View all posts

Advertisement
Advertisement
×