For the best experience, open
https://m.punjabitribuneonline.com
on your mobile browser.
Advertisement

ਆਜ਼ਾਦੀ ਘੁਲਾਟੀਏ ਦੇ ਸੰਘਰਸ਼ੀ ਪੋਤਰੇ ਟੈਂਕੀ ਤੋਂ ਉੱਤਰੇ

08:04 AM Mar 21, 2024 IST
ਆਜ਼ਾਦੀ ਘੁਲਾਟੀਏ ਦੇ ਸੰਘਰਸ਼ੀ ਪੋਤਰੇ ਟੈਂਕੀ ਤੋਂ ਉੱਤਰੇ
ਟੈਂਕੀ ਤੋਂ ਉੱਤਰਨ ਸਮੇਂ ਕਰਮਜੀਤ ਸਿੰਘ ਤੇ ਪਰਮਜੀਤ ਸਿੰਘ ਜਥੇਬੰਦੀ ਦੇ ਆਗੂਆਂ ਨਾਲ।
Advertisement

ਬੀਰਬਲ ਰਿਸ਼ੀ
ਸ਼ੇਰਪੁਰ, 20 ਮਾਰਚ
ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਪਿੰਡ ਘਨੌਰ ਕਲਾਂ ਦੀ ਟੈਂਕੀ ’ਤੇ ਬੀਤੀ 20 ਜਨਵਰੀ ਤੋਂ ਚੜ੍ਹੇ ਆਜ਼ਾਦੀ ਘੁਲਾਟੀਏ ਪੰਡਿਤ ਬਚਨ ਸਿੰਘ ਘਨੌਰ ਦੇ ਪੋਤਰਿਆਂ ਕਰਮਜੀਤ ਸਿੰਘ ਤੇ ਪਰਮਜੀਤ ਸਿੰਘ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤੇ ਜਾਣ ਮਗਰੋਂ ਉਹ ਟੈਂਕੀ ਤੋਂ ਉੱਤਰ ਆਏ ਹਨ। ਕਰਮਜੀਤ ਤੇ ਪਰਮਜੀਤ ਦਾਦੇ ਦੇ ਨਾਮ ’ਤੇ ਸਰਕਾਰੀ ਹਸਪਤਾਲ ਧੂਰੀ ਦਾ ਨਾਮ ਰੱਖਣ, ਪੱਕੀ ਨੌਕਰੀ ਦੇਣ ਅਤੇ ਮਾਲੀ ਮਦਦ ਕਰਨ ਦੀ ਮੰਗ ਕਰ ਰਹੇ ਸਨ। ਜੌੜਾਮਾਜਰਾ ਦੋਵੇ ਭਰਾਵਾਂ ਨਾਲ ਪਿਛਲੇ ਕਈ ਦਿਨਾਂ ਤੋਂ ਮੋਬਾਈਲ ਰਾਹੀਂ ਰਾਬਤੇ ਵਿੱਚ ਸਨ। ਅੱਜ ਫਰੀਡਮ ਫਾਈਟਰ ਉੱਤਰਾਧਿਕਾਰੀ ਜਥੇਬੰਦੀ ਦੇ ਮੋਹਰੀ ਆਗੂਆਂ ਨੇ ਉਨ੍ਹਾਂ ਦੀ ਜੌੜਾਮਾਜਰਾ ਨਾਲ ਮੀਟਿੰਗ ਕਰਵਾਈ ਜਿਸ ’ਚ ਪੁੱਜੇ ਕਰਮਜੀਤ ਸਿੰਘ ਨੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਆਪਣਾ ਸੰਘਰਸ਼ ਖ਼ਤਮ ਕਰਨ ਦਾ ਰਸਮੀ ਐਲਾਨ ਕੀਤਾ। ਜਾਣਕਾਰੀ ਅਨੁਸਾਰ ਮੰਤਰੀ ਜੌੜਾਮਾਜਰਾ ਨਾਲ ਅੱਜ ਸਵੇਰੇ ਉਨ੍ਹਾਂ ਦੇ ਸਮਾਣਾ ਸਥਿਤ ਦਫ਼ਤਰ ’ਚ ਹੋਈ ਮੀਟਿੰਗ ਦੌਰਾਨ ਸੰਘਰਸ਼ੀ ਕਰਮਜੀਤ ਸਿੰਘ ਤੋਂ ਇਲਾਵਾ ਫਰੀਡਮ ਫਾਈਟਰ ਉੱਤਰਾਧਿਕਾਰੀ ਜਥੇਬੰਦੀ ਪੰਜਾਬ ਦੇ ਆਗੂ ਐਡਵੋਕੇਟ ਦਲਜੀਤ ਸਿੰਘ ਸੇਖੋ, ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਢੱਡਰੀਆਂ, ਸੁਰਿੰਦਰ ਸਿੰਘ ਮਾਨ, ਜਸਪ੍ਰੀਤ ਕੌਰ ਲੁਧਿਆਣਾ ਤੇ ਹੋਰ ਸ਼ਾਮਲ ਸਨ। ਟੈਂਕੀ ਤੋਂ ਉੱਤਰਨ ਸਮੇਂ ਕਰਮਜੀਤ ਸਿੰਘ ਤੇ ਪਰਮਜੀਤ ਸਿੰਘ ਨੇ ਨਾਇਬ ਤਹਿਲਦਾਰ ਗੌਰਵ ਬਾਂਸਲ, ਕਾਨੂੰਨਗੋ ਮਾਲਵਿੰਦਰ ਸਿੰਘ, ਸਾਬਕਾ ਸਰਪੰਚ ਭੀਲਾ ਸਿੰਘ ਦੀ ਹਾਜ਼ਰੀ ’ਚ ਦੱਸਿਆ ਕਿ ਮੰਤਰੀ ਨੇ ਚੋਣ ਜ਼ਾਬਤਾ ਖ਼ਤਮ ਹੁੰਦਿਆਂ ਹੀ ਉਨ੍ਹਾਂ ਦੀਆਂ ਮੰਗਾਂ ਨੂੰ ਫੌਰੀ ਅਮਲੀ ਰੂਪ ਵਿੱਚ ਲਾਗੂ ਕਰਨ ਦਾ ਭਰੋਸਾ ਦਿੱਤਾ ਹੈ।

Advertisement

Advertisement
Author Image

joginder kumar

View all posts

Advertisement
Advertisement
×