ਚੌਥਾ ਦਰਜਾ ਮੁਲਾਜ਼ਮਾਂ ਨੇ ਕਾਲੇ ਚੋਗੇ ਪਾ ਕੇ ਪ੍ਰਗਟਾਇਆ ਰੋਸ
ਸਰਬਜੀਤ ਸਿੰਘ ਭੰਗੂ
ਪਟਿਆਲਾ, 9 ਦਸੰਬਰ
ਕੱਚੇ ਅਤੇ ਪੱਕੇ ਚੌਥਾ ਦਰਜਾ ਮੁਲਾਜ਼ਮਾਂ ਨੇ ਹਲਕਾ ਪਟਿਆਲਾ- 2 ਦੀ ਜੰਮੂ ਮਾਰਕੀਟ ਤ੍ਰਿਪੜੀ ਟਾਊਨ ਵਿੱਚ ਰੋਸ ਰੈਲੀ ਕੀਤੀ ਗਈ। ਇਸ ਤੋਂ ਪਹਿਲਾਂ ਉਨ੍ਹਾਂ ਡਾ. ਅੰਬੇਡਕਰ ਦੇ ਪ੍ਰੀ-ਨਿਰਵਾਣ ਦਿਵਸ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਲੈਰੀਕਲ ਮੁਲਾਜ਼ਮਾਂ ਦੇ ਸੰਘਰਸ਼ ਦੀ ਹਮਾਇਤ ਕੀਤੀ। ਇਸ ਦੌਰਾਨ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਰਾਮ ਕ੍ਰਿਸ਼ਨ, ਰਾਮ ਪ੍ਰਸਾਦ ਸਹੋਤਾ ਤੇ ਰਾਮ ਲਾਲ ਰਾਮਾ ਸਮੇਤ ਕਈ ਹੋਰਨਾਂ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਨੇ 8 ਅਗਸਤ 2023 ਦੇ ਪੱਤਰ ਰਾਹੀਂ ਆਦੇਸ਼ ਜਾਰੀ ਕਰ ਕੇ ਸਰਕਾਰੀ ਸਕੂਲਾਂ ਵਿੱਚ ਸਫਾਈ ਸੇਵਕ 3000 ਅਤੇ ਚੌਕੀਦਾਰ 5000 ’ਤੇ ਨਿਯੁਕਤ ਕਰਨ ਦੀ ਹਦਾਇਤ ਕੀਤੀ ਸੀ। ਇਸ ਨੀਤੀ ਦੀ ਰੋਸ਼ਨੀ ਵਿੱਚ ਘੱਟ ਪੜ੍ਹੇ-ਲਿਖੇ ਤੇ ਅਨਪੜ੍ਹ, ਉਮਰ ਦੀ ਸਮਾਂ ਸੀਮਾ 58 ਸਾਲ ਕਰਨ ਕਰਕੇ 80 ਫੀਸਦੀ ਕੱਚੇ ਕਰਮੀ ਪੱਕੇ ਨਹੀਂ ਹੋ ਸਕਣਗੇ। ਉਨ੍ਹਾਂ ਮੰਗ ਕੀਤੀ ਕਿ ਰੈਗੂਲਾਈਜੇਸ਼ਨ ਐਕਟ 2016 ਲਾਗੂ ਕੀਤਾ ਜਾਵੇ ਤੇ ਮਹਿੰਗਾਈ ਭੱਤਾ ਦਿੱਤਾ ਜਾਵੇ। ਸਮੂਹ ਮੁਲਾਜ਼ਮਾਂ ਨੇ ਰੈਲੀ ਕਰਨ ਉਪਰੰਤ ਤ੍ਰਿਪੜੀ ਟਾਊਨ ਦੇ ਬਜ਼ਾਰਾਂ ਵਿੱਚ ਕਾਲੇ ਚੋਗੇ ਪਾ ਕੇ ਮੁਜ਼ਾਹਰਾ ਕੀਤਾ ਅਤੇ ਤਿੰਨ ਮੈਮੋਰੰਡਮ ਸਿਹਤ, ਜਲ ਸਰੋਤ ਅਤੇ ਸਿੱਖਿਆ ਮੰਤਰੀ ਦੇ ਨਾਵਾਂ ’ਤੇ ਡਿਪਟੀ ਕਮਿਸ਼ਨਰ ਨੂੰ ਦਿੱਤੇ। ਉਨ੍ਹਾਂ ਮੰਗ ਕੀਤੀ ਕਿ ਸਾਰੇ ਕੱਚੇ ਅਤੇ ਪਾਰਟ ਟਾਈਮ ਕਰਮੀ ਬਿਨਾਂ ਕਿਸੇ ਸ਼ਰਤ ਪੱਕੇ ਕੀਤੇ ਜਾਣ ਤੇ ਘੱਟੋ-ਘੱਟ ਉਜਰਤ 26,000 ਰੁਪਏ ਕੀਤੀਆਂ ਜਾਣ ਤੇ ਕੰਮ ਦਾ ਸਮਾਂ ਅੱਠ ਘੰਟੇ ਕੀਤਾ ਜਾਵੇ। ਇਸ ਦੌਰਾਨ ਅਗਲੀ ਰੈਲੀ ਤੇ ਮਾਰਚ ਹਲਕਾ ਪਟਿਆਲਾ 1 ਵਿੱਚ ਅਗਲੇ ਦਿਨਾਂ ਵਿੱਚ ਕਰਨ ਦਾ ਐਲਾਨ ਵੀ ਕੀਤਾ ਗਿਆ। ਇਸ ਮੌਕੇ ਚੌਥਾ ਦਰਜਾ ਮੁਲਾਜ਼ਮਾਂ ਤੇ ਦਲਿਤ ਸਮਾਜ ਦੇ ਆਗੂਆਂ ਨੇ ਸੰਬੋਧਨ ਕੀਤਾ ਜਿਨ੍ਹਾਂ ਵਿੱਚ ਮਾਧੋ ਰਾਹੀ, ਗੁਰਦਰਸ਼ਨ ਸਿੰਘ, ਨਾਰੰਗ ਸਿੰਘ, ਸੁਨੀਲ ਬਿਡਲਾਲ, ਦੀਪ ਚੰਦ ਹੰਸ, ਅਸ਼ੋਕ ਬਿੱਟੂ, ਦਰਸ਼ੀ ਕਾਂਤ, ਸੂਰਜ ਯਾਦਵ, ਵਰਿੰਦਰ ਬੈਣੀ, ਪ੍ਰੀਤਮ ਚੰਦ ਠਾਕੁਰ, ਰਜਿੰਦਰ ਬਾਲਮੀਕਿ, ਚਰਨਜੀਤ ਸਿੰਘ, ਇੰਦਰਪਾਲ, ਸ਼ਿਵ ਚਰਨ, ਗੌਤਮ ਭਾਰਦਵਾਜ, ਕੁਲਦੀਪ ਸਿੰਘ ਰਾਇਵਾਲ, ਦਰਸ਼ਨ ਘੱਗਾ, ਲਖਵੀਰ ਲੱਕੀ, ਸੁਨੀਤਾ ਰਾਣੀ, ਜਸਪਾਲ ਸਿੰਘ, ਰਾਧਾ ਰਾਣੀ, ਚਰਨਜੀਤ ਸਿੰਘ ਮਰਦਾਂਪੁਰ, ਪ੍ਰਕਾਸ਼ ਲੁਬਾਣਾ, ਪ੍ਰਕਾਸ਼ ਲੁਬਾਣਾ, ਅਮਰੀਕ ਸਿੰਘ, ਪ੍ਰਵੀਨ ਨਰੜੂ, ਗੁਰਦੀਪ ਗੁਰੀ, ਅੰਮ੍ਰਿਤ ਲਾਲ, ਸਤਿ ਨਰਾਇਣ ਗੋਨੀ, ਰਾਮ ਕੈਲਾਸ਼, ਰਾਜੇਸ਼ ਕੁਮਾਰ, ਕਾਕਾ ਸਿੰਘ, ਅਜੈ ਸਿੱਪਾ, ਰਾਜੇਸ਼ ਗੋਲੂ, ਮਿਨੂੰ, ਜਗਤਾਰ ਬਾਵਾ ਤੇ ਬਾਲਕ ਰਾਮ ਸ਼ਾਮਲ ਸਨ।