ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗਿਆਰ੍ਹਵੀਂ ’ਚ ਦਾਖਲੇ ਨਾ ਮਿਲਣ ਵਾਲਿਆਂ ਲਈ ਹੋਵੇਗੀ ਚੌਥੀ ਕੌਂਸਲਿੰਗ

11:08 AM Oct 05, 2023 IST

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 4 ਅਕਤੂਬਰ
ਯੂਟੀ ਦੇ ਸਰਕਾਰੀ ਸਕੂਲਾਂ ਵਿਚ ਗਿਆਰ੍ਹਵੀਂ ਜਮਾਤ ਵਿੱਚ ਹਾਲੇ ਵੀ ਵੱਡੀ ਗਿਣਤੀ ਵਿਦਿਆਰਥੀਆਂ ਨੂੰ ਦਾਖਲੇ ਨਹੀਂ ਮਿਲੇ, ਜਿਸ ਕਾਰਨ ਵਿਦਿਆਰਥੀ ਨਿਰਾਸ਼ ਹਨ। ਯੂਟੀ ਦੇ ਸਿੱਖਿਆ ਵਿਭਾਗ ਵਲੋਂ ਤਿੰਨ ਕੌਂਸਲਿੰਗਾਂ ਹੋ ਚੁੱਕੀਆਂ ਹਨ। ਇਸ ਦੇ ਮੱਦੇਨਜ਼ਰ ਯੂਟੀ ਦੇ ਸਿੱਖਿਆ ਵਿਭਾਗ ਨੇ ਚੌਥੀ ਕੌਂਸਲਿੰਗ ਕਰਵਾਉਣ ਦਾ ਫ਼ੈਸਲਾ ਲਿਆ ਹੈ, ਜੋ ਆਫਲਾਈਨ ਹੋਵੇਗੀ। ਹਾਲੇ ਵੀ ਸਰਕਾਰੀ ਸਕੂਲਾਂ ਵਿਚ 1375 ਸੀਟਾਂ ਖਾਲੀ ਹਨ, ਜੋ ਚੰਡੀਗੜ੍ਹ ਦੇ ਸਕੂਲਾਂ ’ਚੋਂ ਦਸਵੀਂ ਕਰਨ ਵਾਲਿਆਂ ਨੂੰ ਦਿੱਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਇਸ ਸਾਲ ਤੋਂ ਯੂਟੀ ਨੇ ਨਵੇਂ ਨਿਯਮ ਲਾਗੂ ਕੀਤੇ ਹਨ। ਇਨ੍ਹਾਂ ਅਨੁਸਾਰ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਤੋਂ ਦਸਵੀਂ ਜਮਾਤ ਕਰਨ ਵਾਲਿਆਂ ਨੂੰ ਗਿਆਰ੍ਹਵੀਂ ਜਮਾਤ ਵਿਚ 85 ਫੀਸਦੀ ਸੀਟਾਂ ਰਾਖਵੀਆਂ ਹਨ ਤੇ ਬਾਕੀ ਦੀਆਂ 15 ਫੀਸਦੀ ਸੀਟਾਂ, ਉਨ੍ਹਾਂ ਵਿਦਿਆਰਥੀਆਂ ਲਈ ਰੱਖੀਆਂ ਗਈਆਂ ਸਨ, ਜਨਿ੍ਹਾਂ ਨੇ ਚੰਡੀਗੜ੍ਹ ਦੇ ਨਿੱਜੀ ਸਕੂਲਾਂ ਜਾਂ ਬਾਹਰਲੇ ਰਾਜਾਂ ਤੋਂ ਦਸਵੀਂ ਕੀਤੀ ਹੋਵੇ। ਇਸ ਫ਼ੈਸਲੇ ਦਾ ਬਾਹਰਲੇ ਰਾਜਾਂ ਤੇ ਨਿੱਜੀ ਸਕੂਲਾਂ ਨੇ ਵਿਰੋਧ ਕੀਤਾ ਸੀ।
ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਵੇਲੇ ਸਾਇੰਸ ਮੈਡੀਕਲ ਦੀਆਂ 114, ਨਾਨ ਮੈਡੀਕਲ ਦੀਆਂ 485, ਕਾਮਰਸ ਦੀਆਂ 191, ਆਰਟਸ ਦੀਆਂ 236 ਤੇ ਸਕਿੱਲ ਕੋਰਸਾਂ ਦੀਆਂ 349 ਸੀਟਾਂ ਖਾਲੀ ਪਈਆਂ ਹਨ। ਉਨ੍ਹਾਂ ਦੱਸਿਆ ਕਿ ਸਕੂਲ ਤੇ ਸਟਰੀਮ ਵਾਈਜ਼ ਖਾਲੀ ਪਈਆਂ ਸੀਟਾਂ ਦੇ ਵੇਰਵੇ ਯੂਟੀ ਸਿੱਖਿਆ ਵਿਭਾਗ ਦੀ ਵੈਬਸਾਈਟ ’ਤੇ ਅਪਡੇਟ ਕਰ ਦਿੱਤੇ ਗਏ ਹਨ। ਚੌਥੀ ਕੌਂਸਲਿੰਗ ਲਈ ਉਹ ਹੀ ਵਿਦਿਆਰਥੀ ਅਪਲਾਈ ਕਰ ਸਕਦੇ ਹਨ, ਜਨਿ੍ਹਾਂ ਨੂੰ ਸਾਲ 2023-24 ਸੈਸ਼ਨ ਵਿਚ ਕਿਸੇ ਕਾਰਨ ਦਾਖਲਾ ਨਹੀਂ ਮਿਲਿਆ। ਦਾਖਲਾ ਲੈਣ ਵਾਲੇ ਵਿਦਿਆਰਥੀ ਵੈਬਸਾਈਟ ਤੋਂ ਰਜਿਸਟ੍ਰੇਸ਼ਨ ਫਾਰਮ ਡਾਊਨਲੋਡ ਕਰ ਕੇ ਤੇ ਆਪਣੇ ਸਰਟੀਫਿਕੇਟਾਂ ਦੀਆਂ ਕਾਪੀਆਂ ਨਾਲ ਨੱਥੀ ਕਰ ਕੇ ਜ਼ਿਲ੍ਹਾ ਸਿੱਖਿਆ ਦਫ਼ਤਰ ਸੈਕਟਰ-19 ਵਿਚ 9 ਅਕਤੂਬਰ ਦੁਪਹਿਰ 12 ਵਜੇ ਤੱਕ ਜਮ੍ਹਾਂ ਕਰਵਾ ਸਕਦੇ ਹਨ, ਇਸ ਲਈ 200 ਰੁਪਏ ਫੀਸ ਰੱਖੀ ਗਈ ਹੈ। ਸ੍ਰੀ ਬਰਾੜ ਨੇ ਸਪੱਸ਼ਟ ਕੀਤਾ ਕਿ ਸਕੂਲਾਂ ਵਿਚ ਮਾਈਗਰੇਸ਼ਨ ਨਹੀਂ ਕੀਤੀ ਜਾਵੇਗੀ ਤੇ ਦਾਖਲੇ ਸਿਰਫ ਮੈਰਿਟ ਦੇ ਆਧਾਰ ’ਤੇ ਹੀ ਹੋਣਗੇ। ਵਿਭਾਗ ਦੇ ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਇਸ ਵਾਰ ਹੋਰ ਰਾਜਾਂ ਦੇ 538 ਵਿਦਿਆਰਥੀਆਂ ਨੇ ਤੀਜੀ ਕੌਂਸਲਿੰਗ ਲਈ ਅਪਲਾਈ ਕੀਤਾ ਸੀ ਪਰ ਉਨ੍ਹਾਂ ਨੂੰ ਚੰਡੀਗੜ੍ਹ ਵਿਚ ਦਾਖਲਾ ਨਹੀਂ ਮਿਲਿਆ। ਮਾਪਿਆਂ ਨੇ ਮੰਗ ਕੀਤੀ ਹੈ ਕਿ ਜੇ ਹਾਲੇ ਵੀ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿਚ ਸੀਟਾਂ ਖਾਲੀ ਪਈਆਂ ਹਨ ਤਾਂ ਉਨ੍ਹਾਂ ਵਿਚ ਬਾਹਰਲੇ ਰਾਜਾਂ ਦੇ ਵਿਦਿਆਰਥੀਆਂ ਨੂੰ ਦਾਖਲ ਕੀਤਾ ਜਾਵੇ। ਵਿਭਾਗ ਦੀ ਵੈਬਸਾਈਟ ਅਨੁਸਾਰ 22 ਸਤੰਬਰ ਤੱਕ ਗਿਆਰ੍ਹਵੀਂ ਜਮਾਤ ਵਿਚ ਦਾਖਲੇ ਲਈ 1039 ਸੀਟਾਂ ਖਾਲੀ ਸਨ, ਜਿਸ ਤੋਂ ਬਾਅਦ ਕਈ ਵਿਦਿਆਰਥੀ ਹੋਰ ਸਕੂਲਾਂ ਵਿਚ ਚਲੇ ਗਏ।

Advertisement

Advertisement