ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚਾਰ ਸੌ ਪਾਰ ਵਾਲੇ ਢਾਈ ਸੌ ਵੀ ਨਹੀਂ ਟੱਪ ਸਕੇ: ਸ਼ੈਲਜਾ

11:19 AM Jun 16, 2024 IST
ਡੱਬਵਾਲੀ ਵਿੱਚ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਦਾ ਸਨਮਾਨ ਕਰਦੇ ਹੋਏ ਕਾਂਗਰਸੀ ਆਗੂ। -ਫੋਟੋ: ਪੰਜਾਬੀ ਟ੍ਰਿਬਿਊਨ

ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 15 ਜੂਨ
ਸਿਰਸਾ ਲੋਕ ਸਭਾ ਦੇ ਨਵੇਂ ਚੁਣੇ ਸੰਸਦ ਮੈਂਬਰ ਕੁਮਾਰੀ ਸੈਲਜਾ ਨੇ ਅੱਜ ਡੱਬਵਾਲੀ ਵਿੱਚ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਬਿਹਤਰੀਨ ਜਿੱਤ ਨੂੰ ਵਿਧਾਇਕ ਅਮਿਤ ਸਿਹਾਗ, ਆਗੂਆਂ ਅਤੇ ਇੱਕ-ਇੱਕ ਵਰਕਰ ਦੀ ਮਿਹਨਤ ਦਾ ਨਤੀਜਾ ਦੱਸਿਆ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣ ’ਚ ਭਾਜਪਾ ਦੀ ਨੈਤਿਕ ਹਾਰ ਹੋਈ ਹੈ ਕਿਉਂਕਿ 400 ਪਾਰ ਦਾ ਨਾਅਰਾ ਲਗਾਉਣ ਵਾਲੇ 250 ਵੀ ਨਹੀਂ ਟੱਪ ਸਕੇ। ਉਨ੍ਹਾਂ ਦੱਸਿਆ ਦਸ ਸਾਲ ਦੇ ਰਾਜ ਵਿੱਚ ਭਾਜਪਾ ਸਰਕਾਰ ਨੇ ਕੋਈ ਭਲਾਈ ਦਾ ਕਾਰਜ ਨਹੀਂ ਕੀਤਾ। ਇਸ ਦੌਰਾਨ ਵਿਧਾਇਕ ਅਮਿਤ ਸਿਹਾਗ ਨੇ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਦੇ ਸਨਮੁੱਖ ਡੱਬਵਾਲੀ ਦੀਆਂ ਰੇਲਵੇ ਨਾਲ ਸਬੰਧਤ ਚਾਰ ਵੱਡੀਆਂ ਮੰਗਾਂ ਰੱਖੀਆਂ। ਉਨ੍ਹਾਂ ਮੰਗਾਂ ਸਬੰਧੀ ਮੰਗ ਪੱਤਰ ਵੀ ਸ਼ੈਲਜਾ ਨੂੰ ਸੌਂਪਿਆ ਜਿਸ ਵਿੱਚ ਡੱਬਵਾਲੀ ਤੋਂ ਨਰਵਾਨਾ ਵਾਇਆ ਕਾਲਾਂਵਾਲੀ, ਡੱਬਵਾਲੀ ਤੋਂ ਬਠਿੰਡਾ ਡਬਲ ਲਾਈਨ ਰੇਲਵੇ ਟਰੈਕ, ਡੱਬਵਾਲੀ ‘ਚ ਅੰਡਰਪਾਸ, ਦੋ ਰੇਲਵੇ ਫੁੱਟ ਬ੍ਰਿਜ ਅਤੇ ਰੇਲਵੇ ਦੀਆਂ ਬੰਦ ਡਿੱਗੀਆਂ ‘ਚ ਮਿੱਟੀ ਭਰਵਾਉਣ ਆਦਿ ਮੰਗਾਂ ਰੱਖੀਆਂ ਗਈਆਂ ਹਨ। ਸ਼ੈਲਜਾ ਨੇ ਵਿਧਾਇਕ ਵੱਲੋਂ ਉਨ੍ਹਾਂ ਦੇ ਸਨਮੁੱਖ ਰੱਖੀਆਂ ਮੰਗਾਂ ਨੂੰ ਪੂਰੀ ਗੰਭੀਰਤਾ ਨਾਲ ਪੂਰਾ ਕਰਵਾਉਣ ਦਾ ਭਰੋਸਾ ਦਿੱਤਾ।
ਇਸੇ ਦੌਰਾਨ ਕੁਮਾਰੀ ਸ਼ੈਲਜਾ ਵੱਲੋਂ ਲੋਕ ਸਭਾ ਚੋਣਾਂ ’ਚ ਹਰਿਆਣਾ ਵਿੱਚ ਕਾਂਗਰਸ ਦੀ ਟਿਕਟ ਵੰਡ ’ਤੇ ਚੁੱਕੇ ਸਵਾਲਾਂ ’ਤੇ ਹੁੱਡਾ ਧੜਾ ਅਤੇ ਕੁਮਾਰੀ ਸ਼ੈਲਜਾ ਵਿਚਕਾਰ ਸਿਆਸੀ ਖਿੱਚੋਤਾਣ ਵਧਣ ਦੇ ਆਸਾਰ ਹਨ। ਬੀਤੇ ਦਿਨ ਹਰਿਆਣਾ ਕਾਂਗਰਸ ਦੇ ਸੂਬਾ ਪ੍ਰਧਾਨ ਉਦੈਭਾਨ ਵੱਲੋਂ ਟਿਕਟ ਵੰਡ ਦਾ ਮੁੱਦਾ ਪਾਰਟੀ ਪਲੈਟਫਾਰਮ ’ਤੇ ਚੁੱਕਣ ਦੀ ਨਸੀਹਤ ਉਪਰੰਤ ਕੁਮਾਰੀ ਸ਼ੈਲਜਾ ਨੇ ਮੁੜ ਆਪਣੇ ਤਿੱਖੇ ਤੇਵਰ ਦਿਖਾਏ ਹਨ। ਕੁਮਾਰੀ ਸ਼ੈਲਜਾ ਨੇ ਡੱਬਵਾਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ (ਸ਼ੈਲਜਾ) ਆਪਣੇ ਬਿਆਨ ’ਤੇ ਕਾਇਮ ਹਨ। ਉਨ੍ਹਾਂ (ਉਦੈਭਾਨ) ਨੇ ਆਪਣੇ ਹਿਸਾਬ ਨਾਲ ਕਿਹਾ ਹੈ। ਉਹ ਜੋ ਬੋਲ ਰਹੇ ਹਨ ਉਨ੍ਹਾਂ ਨੂੰ ਬੋਲਣ ਦਿਓ। ਸ਼ੈਲਜਾ ਨੇ ਕਿਹਾ ਕਿ ਪ੍ਰਦੇਸ਼ ਵਿੱਚ ਕਾਂਗਰਸ ਦੇ ਪੱਖ ਵਿੱਚ ਵੱਡੀ ਲੋਕ ਲਹਿਰ ਬਣ ਚੁੱਕੀ ਹੈ। ਕਾਂਗਰਸ 90 ਵਿੱਚੋਂ 85 ਸੀਟਾਂ ਜਿੱਤ ਕੇ ਸਰਕਾਰ ਬਣਾਏਗੀ। ਜ਼ਿਕਰਯੋਗ ਹੈ ਕਿ ਪਿੱਛੇ ਜਿਹੇ ਕੁਮਾਰੀ ਸ਼ੈਲਜਾ ਨੇ ਬਿਆਨ ਦਿੱਤਾ ਸੀ ਕਿ ਜੇਕਰ ਟਿਕਟ ਵੰਡ ਸਹੀ ਢੰਗ ਨਾਲ ਕੀਤੀ ਹੁੰਦੀ ਤਾਂ ਹਰਿਆਣਾ ‘ਚ ਕਾਂਗਰਸ ਨੂੰ 8-9 ਸੀਟਾਂ ‘ਤੇ ਜਿੱਤ ਹਾਸਲ ਹੋਣੀ ਸੀ।

Advertisement

Advertisement
Advertisement