ਲੜਕੀਆਂ ਤੋਂ ਰਖਵਾਇਆ ਵਿਕਾਸ ਕਾਰਜਾਂ ਦਾ ਨੀਂਹ ਪੱਥਰ
08:49 AM Mar 29, 2024 IST
ਰਤੀਆ (ਪੱਤਰ ਪ੍ਰੇਰਕ): ਸਥਾਨਕ ਵਾਰਡ ਨੰਬਰ 16 ਵਿਚ 20 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ ਦੇ ਨਵੇਂ ਨਿਰਮਾਣ ਅਤੇ ਮੁਰੰਮਤ ਦੇ ਕੰਮ ਸ਼ੁਰੂ ਕਰਵਾਏ ਗਏ ਹਨ। ਵਾਰਡ ਦੇ ਕੌਂਸਲਰ ਗੌਰਵ ਸ਼ਰਮਾ ਨੇ ਵਾਰਡ ’ਚ ਰਹਿੰਦੀਆਂ ਲੜਕੀਆਂ ਤੋਂ ਇਸ ਦਾ ਨੀਂਹ ਪੱਥਰ ਰਖਵਾਇਆ ਗਿਆ। ਕੌਂਸਲਰ ਗੌਰਵ ਸ਼ਰਮਾ ਨੇ ਦੱਸਿਆ ਕਿ ਨਗਰਪਾਲਿਕਾ ਵੱਲੋਂ ਲਾਏ ਗਏ ਨਵੇਂ ਟੈਂਡਰ ਨਾਲ ਉਨ੍ਹਾਂ ਦੇ ਵਾਰਡ ਲਈ 20 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ। ਇਸ ਰਾਸ਼ੀ ਨਾਲ ਵਾਰਡ ਦੀ ਪੁਰਾਣੀ ਅਤੇ ਖਸਤਾ ਹਾਲ ਗਲੀਆਂ ਨੂੰ ਨਵਾਂ ਬਣਾਉਣ ਦੇ ਨਾਲ ਨਾਲ ਉਨ੍ਹਾਂ ਦੀ ਮੁਰੰਮਤ ਕੀਤੀ ਜਾਵੇਗੀ। ਫਿਲਹਾਲ ਵਾਰਡ ਦੀ ਪ੍ਰਮੁੱਖ 11 ਫੁੱਟੀ ਗਲੀ ਅਤੇ ਉਸ ਦੀਆਂ ਉਪ ਗਲੀਆਂ ਵਿਚ ਕੰਮ ਸ਼ੁਰੂ ਕਰਵਾਇਆ ਗਿਆ ਹੈ। ਨੀਂਹ ਪੱਥਰ ਕਲੋਨੀ ਦੀਆਂ ਲੜਕੀਆਂ ਤੋਂ ਕਰਵਾਇਆ ਗਿਆ ਹੈ ਤਾਂ ਕਿ ਬੇਟੀਆਂ ਨੂੰ ਮਾਣ ਸਨਮਾਨ ਦਿੱਤਾ ਜਾ ਸਕੇ।
Advertisement
Advertisement