ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ਼੍ਰੋਮਣੀ ਕਮੇਟੀ ਵੱਲੋਂ ਸਕੂਲ ਦੀ ਉਸਾਰੀ ਲਈ ਰੱਖਿਆ ਨੀਂਹ ਪੱਥਰ ਡਿੱਗਿਆ

06:59 AM Aug 13, 2024 IST
ਜੰਡ ਮੰਗੋਲੀ ਵਿੱਚ ਸਕੂਲ ਦੀ ਉਸਾਰੀ ਵਾਲਾ ਨੀਂਹ ਪੱਥਰ ਡਿੱਗਿਆ ਹੋਇਆ। -ਫੋਟੋ: ਅਕੀਦਾ

ਪੱਤਰ ਪ੍ਰੇਰਕ
ਪਟਿਆਲਾ, 12 ਅਗਸਤ
ਹਲਕਾ ਘਨੌਰ ਦੇ ਇਤਿਹਾਸਕ ਪਿੰਡ ਜੰਡ ਮੰਗੋਲੀ ਸਥਿਤ ਗੁਰਦੁਆਰਾ ਪਾਤਸ਼ਾਹੀ ਤੀਜੀ ਨਥਾਣਾ ਸਾਹਿਬ ’ਚ ਲਗਪਗ ਸਾਢੇ 13 ਸਾਲ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਕੂਲ ਦੀ ਉਸਾਰੀ ਲਈ ਰੱਖਿਆ ਗਿਆ ਨੀਂਹ ਪੱਥਰ ਉਸਾਰੀ ਨੂੰ ਉਡੀਕਦਾ ਹੋਇਆ ਅੱਜ ਡਿੱਗ ਗਿਆ। 13 ਸਾਲ ਬੀਤ ਜਾਣ ’ਤੇ ਵੀ ਸਕੂਲ ਦੀ ਉਸਾਰੀ ਲਈ ਇਕ ਇੱਟ ਵੀ ਨਹੀਂ ਲੱਗੀ। ਹੈਰਾਨੀ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣ ਲਈ ਕੀਤਾ ਇਹ ਕਾਰਜ ਅਜੇ ਤੱਕ ਲਾਰਾ ਹੀ ਨਜ਼ਰ ਆ ਰਿਹਾ ਹੈ। ਇੱਥੇ ਗੁਰਦੁਆਰਾ ਸਾਹਿਬ ਦੇ ਇਕ ਪ੍ਰਬੰਧਕ ਨੇ ਦੱਸਿਆ ਕਿ 13 ਜਨਵਰੀ 2011 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਸਕੂਲ ਦਾ ਨੀਂਹ ਪੱਥਰ ਰੱਖ ਕੇ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਸਕੂਲ ਦੀ ਉਸਾਰੀ ਇਕ ਸਾਲ ਦੇ ਅੰਦਰ ਮੁਕੰਮਲ ਕਰਨ ਦਾ ਵਾਅਦਾ ਕੀਤਾ ਸੀ ਜੋ ਸਾਢੇ 13 ਸਾਲ ਬੀਤ ਜਾਣ ਮਗਰੋਂ ਵੀ ਪੂਰਾ ਨਹੀਂ ਹੋਇਆ, ਸਗੋਂ ਨੀਂਹ ਪੱਥਰ ਵੀ ਢਹਿ ਢੇਰੀ ਹੋ ਗਿਆ। ਸੂਤਰਾਂ ਅਨੁਸਾਰ ਪਿਛਲੇ ਸਮੇਂ ’ਚ ਕਈ ਵਾਰ ਸਕੂਲ ਦੀ ਉਸਾਰੀ ਕਰਾਉਣ ਲਈ ਕਈ ਮਤੇ ਸ਼੍ਰੋਮਣੀ ਕਮੇਟੀ ਨੂੰ ਭੇਜੇ ਜਾ ਚੁੱਕੇ ਹਨ ਪਰ ਹਾਲੇ ਤੱਕ ਨਾ ਕੋਈ ਗਰਾਂਟ ਆਈ ਤੇ ਨਾ ਹੀ ਸਕੂਲ ਬਣਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਤ੍ਰਿੰਗ ਕਮੇਟੀ ਮੈਂਬਰ ਜਸਮੇਰ ਸਿੰਘ ਲਾਛੜੂ ਨੇ ਕਿਹਾ ਕਿ ਉਨ੍ਹਾਂ ਨੇ ਇਸ ਦੀ ਉਸਾਰੀ ਸਬੰਧੀ ਮਤਾ ਪਾਇਆ ਹੋਇਆ ਹੈ, ਆਉਣ ਵਾਲੀ ਸ਼੍ਰੋਮਣੀ ਕਮੇਟੀ ਦੀ ਮੀਟਿੰਗ ’ਚ ਇਸ ਨੂੰ ਪਾਸ ਕਰਵਾ ਕੇ ਜਲਦ ਹੀ ਕੰਮ ਸ਼ੁਰੂ ਕਰਵਾਇਆ ਜਾਵੇਗਾ। ਪਾਏ ਗਏ ਮਤਾ ਨੰਬਰ 7 ਵਿਚ ਹੁਣ ਇਹ ਸਕੂਲ ਸ਼੍ਰੋਮਣੀ ਕਮੇਟੀ ਨਹੀਂ ਸਗੋਂ ਕਾਰ ਸੇਵਾ ਵਾਲੇ ਬਾਬਾ ਅਮਰੀਕ ਸਿੰਘ ਬਣਾਉਣਗੇ। ਇਸ ਲਈ ਸ਼੍ਰੋਮਣੀ ਕਮੇਟੀ ਬਾਬਾ ਅਮਰੀਕ ਸਿੰਘ ਨੂੰ ਬੇਨਤੀ ਕਰੇਗੀ।
ਇਸ ਬਾਰੇ ਸਾਬਕਾ ਕਾਂਗਰਸੀ ਵਿਧਾਇਕ ਮਦਨਲਾਲ ਜਲਾਲਪੁਰ ਨੇ ਕਿਹਾ ਕਿ ‘ਕਾਂਗਰਸ ਸਰਕਾਰ ਵੇਲੇ ਉਸ ਕੋਲ ਸ਼੍ਰੋਮਣੀ ਕਮੇਟੀ ਮੈਂਬਰ ਜਸਮੇਰ ਸਿੰਘ ਲਾਛੜੂ ਆਏ ਸਨ ਉਨ੍ਹਾਂ ਮੰਗ ਰੱਖੀ ਸੀ ਕਿ ਇਤਿਹਾਸਕ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਅਮਰ ਦਾਸ ਵੱਲ ਜਾਂਦੀਆਂ ਇਲਾਕੇ ਦੀਆਂ ਸੜਕਾਂ ਦਾ ਬੁਰਾ ਹਾਲ ਹੈ। ਸ੍ਰੀ ਲਾਛੜੂ ਦੇ ਕ‌ਹਿਣ ’ਤੇ ਉਨ੍ਹਾਂ ਨੇ ਸਾਰੀਆਂ ਸੜਕਾਂ 18 ਫੁੱਟ ਚੌੜੀਆਂ ਤੇ ਨਵੀਂਆਂ ਬਣਾ ਦਿੱਤੀਆਂ ਸਨ ਪਰ ਸਕੂਲ ਅਜੇ ਤੱਕ ਨਹੀਂ ਬਣਿਆ।

Advertisement

Advertisement
Advertisement