ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੀਫ ਖ਼ਾਲਸਾ ਦੀਵਾਨ ਦਾ ਸਥਾਪਨਾ ਦਿਵਸ ਮਨਾਇਆ

06:51 AM Nov 02, 2024 IST
ਚੀਫ ਖਾਲਸਾ ਦੀਵਾਨ ਦੇ ਸਥਾਪਨਾ ਦਿਵਸ ਮੌਕੇ ਅਰਦਾਸ ਕਰਦੇ ਹੋਏ ਦੀਵਾਨ ਦੇ ਅਹੁਦੇਦਾਰ।

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 1 ਨਵੰਬਰ
ਚੀਫ ਖ਼ਾਲਸਾ ਦੀਵਾਨ ਦਾ 122ਵਾਂ ਸਥਾਪਨਾ ਦਿਵਸ ਦੀਵਾਨ ਦੇ ਕੈਂਪਸ ਸਥਿਤ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਮਨਾਇਆ ਗਿਆ । ਇਸ ਮੌਕੇ ਦੀਵਾਨ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਜਪੁਜੀ ਸਾਹਿਬ ਅਤੇ ਸ੍ਰੀ ਅਨੰਦ ਸਾਹਿਬ ਦੀਆਂ ਛੇ ਪੋੜੀਆਂ ਦੇ ਪਾਠ ਕਰਨ ਉਪਰੰਤ ਅਰਦਾਸ ਕੀਤੀ ਗਈ। ਇਸ ਮੌਕੇ ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਨੇ ਚੀਫ਼ ਖ਼ਾਲਸਾ ਦੀਵਾਨ ਦੇ ਸਥਾਪਨਾ ਦਿਵਸ ਦੀ ਵਧਾਈ ਦਿੰਦਿਆਂ ਦੀਵਾਨ ਦੇ 122 ਸਾਲਾ ਪੁਰਾਤਨ ਇਤਿਹਾਸ, ਸਥਾਪਨਾ ਸਮੇਂ ਦੇ ਕਠਿਨ ਹਲਾਤਾਂ, ਦੀਵਾਨ ਮੋਢੀਆ ਦੇ ਉਦੇਸ਼ਾਂ, ਸੁਪਨਿਆਂ ਅਤੇ ਦੀਵਾਨ ਦੀਆਂ ਸ਼ਾਨਦਾਰ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਦੀਵਾਨ ਵੱਲੋਂ ਸਫਲਤਾਪੂਰਵਕ ਚਲਾਏ ਜਾ ਰਹੇ 50 ਸਕੂਲ, ਬਿਰਧ ਘਰ, ਹਸਪਤਾਲ, ਯਤੀਮਖਾਨਾ ਫ੍ਰੀ ਚੈਰੀਟੇਬਲ ਸਕੂਲ ਅਤੇ ਹੋਰ ਲੋਕ ਭਲਾਈ ਅਦਾਰੇ ਦੀਵਾਨ ਦੀ ਵੱਡੀ ਪ੍ਰਾਪਤੀ ਤੇ ਸੰਸਥਾ ਦਾ ਮਾਨ ਵਧਾ ਰਹੇ ਹਨ। ਇਸਦੇ ਨਾਲ ਹੀ ਸਰਕਾਰ ਵੱਲੋਂ ਚੀਫ਼ ਖ਼ਾਲਸਾ ਦੀਵਾਨ ਨੂੰ ਸੌਂਪੇ ਗਏ ਤਿੰਨ ਆਦਰਸ਼ ਸਕੂਲਾਂ ਵਿੱਚ ਵਿਦਿਆ ਦੇ ਨਾਲ-ਨਾਲ ਮੁਫਤ ਕਿਤਾਬਾਂ ਅਤੇ ਯੂਨੀਫਾਰਮ ਵੀ ਦਿੱਤੀ ਜਾ ਰਹੀ ਹੈ। ਦੀਵਾਨ ਦੇ ਸਕੂਲਾਂ ਵਿਚ ਸਿੱਖਿਆ ਦੇ ਪੱਧਰ ਨੂੰ ਉਪਰ ਚੁੱਕਣ ਹਿੱਤ ਡਾਇਰੈਕਟੋਰੇਟ ਆਫ ਐਜੂਕੇਸ਼ਨ ਸਥਾਪਤ ਕੀਤਾ ਗਿਅ, ਜਿਸ ਵੱਲੋਂ ਨਿਰੰਤਰ ਅਧਿਆਪਕਾਂ ਨੂੰ ਬਦਲਦੇ ਸਮੇਂ ਅਨੁਸਾਰ ਤਕਨੀਕੀ ਸਮੇਂ ਦਾ ਹਾਣੀ ਬਣਾਉਣ ਅਤੇ ਕੁਝ ਨਵਾਂ ਸਿੱਖਣ, ਸਿਖਾਉਣ ਅਤੇ ਚਿੰਤਨ ਕਰਨ ਲਈ ਟੀਚਰ ਟਰੇਨਿੰਗ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਦੀਵਾਨ ਦੇ ਮੋਢੀ ਭਾਈ ਵੀਰ ਸਿੰਘ ਵੱਲੋਂ 1894 ਵਿੱਚ ਸਥਾਪਤ ਖਾਲਸਾ ਟਰੈਕਟ ਸੁਸਾਇਟੀ ਅਧੀਨ ਚੱਲ ਰਹੇ ਨਿਰਗੁਨਿਆਰਾ ਪੱਤਰ ਅਤੇ ਖ਼ਾਲਸਾ ਐਡਵੋਕੇਟ ਅੱਜ ਵੀ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ। ਇਸ ਮੌਕੇ ਦੀਵਾਨ ਦੇ ਮੀਤ ਪ੍ਰਧਾਨ ਸੰਤੋਖ ਸਿੰਘ ਸੇਠੀ ਹਾਜ਼ਰ ਸੀ।

Advertisement

Advertisement