For the best experience, open
https://m.punjabitribuneonline.com
on your mobile browser.
Advertisement

ਨਵਜੋਤ ਸਾਹਿਤ ਸੰਸਥਾ ਔੜ ਦਾ ਸਥਾਪਨਾ ਦਿਵਸ ਮਨਾਇਆ

08:37 AM Dec 09, 2024 IST
ਨਵਜੋਤ ਸਾਹਿਤ ਸੰਸਥਾ ਔੜ ਦਾ ਸਥਾਪਨਾ ਦਿਵਸ ਮਨਾਇਆ
ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।
Advertisement

ਸੁਰਜੀਤ ਮਜਾਰੀ
ਬੰਗਾ, 8 ਦਸੰਬਰ
ਨਵਜੋਤ ਸਾਹਿਤ ਸੰਸਥਾ ਔੜ ਦਾ 43ਵਾਂ ਸਥਾਪਨਾ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਔੜ ਵਿੱਚ ਕਰਵਾਏ ਗਏ ਸਾਹਿਤਕ ਸਮਾਗਮ ਦੌਰਾਨ ਪੰਜ ਸ਼ਖ਼ਸੀਅਤਾਂ ਨੂੰ ‘ਨਵਜੋਤ ਪੁਰਸਕਾਰ-2024’ ਨਾਲ ਨਿਵਾਜਿਆ ਗਿਆ।
ਇਨ੍ਹਾਂ ਵਿੱਚ ਨਾਮਵਰ ਸ਼ਾਇਰ ਹਰਮੀਤ ਵਿਦਿਆਰਥੀ ਕਾਵਿ ਖੇਤਰ, ਡਾ. ਕੇਵਲ ਰਾਮ ਖੋਜ ਖੇਤਰ, ਗੁਰਪ੍ਰੀਤ ਸਿੰਘ ਪੱਤਰਕਾਰੀ ਖੇਤਰ, ਪੰਜਾਬੀ ਲੈਕਚਰਾਰ ਰਾਜ ਰਾਣੀ ਅਧਿਆਪਨ ਖੇਤਰ ਅਤੇ ਕੁਮਾਰੀ ਸਿਮਰਨ ਸਿੰਮੀ ਸਮਾਜਿਕ ਖੇਤਰ ਸ਼ਾਮਲ ਸਨ। ਇਸ ਦੇ ਨਾਲ ਸੰਸਥਾ ਦੇ ਪੰਜ ਮੋਢੀ ਮੈਂਬਰ ਸਤਪਾਲ ਸਾਹਲੋਂ, ਚਮਨ ਮੱਲਪੁਰੀ, ਸੁਰਿੰਦਰ ਭਾਰਤੀ, ਬਿੰਦਰ ਮੱਲ੍ਹਾ ਬੇਦੀਆਂ ਦਾ ਪਿਆਰੇ ਲਾਲ ਬੰਗੜ ਵੀ ਸਨਮਾਨ ਕੀਤਾ ਗਿਆ। ਇਹ ਸਮਾਗਮ ਸੰਸਥਾ ਦੇ ਸੰਸਥਾਪਕ ਪ੍ਰਸਿੱਧ ਗ਼ਜ਼ਲਗੋ ਗੁਰਦਿਆਲ ਰੌਸ਼ਨ ਦੀ ਅਗਵਾਈ ਵਿੱਚ ਕਰਵਾਇਆ ਗਿਆ। ਇਸ ਮੌਕੇ ਸਮਾਜ ਸੇਵੀ ਬਰਜਿੰਦਰ ਸਿੰਘ ਹੁਸੈਨਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸੰਸਥਾ ਦੇ ਪ੍ਰਧਾਨ ਗੁਰਨੇਕ ਸ਼ੇਰ ਨੇ ਸਵਾਗਤੀ ਸ਼ਬਦ ਕਹੇ। ਕਵੀ ਦਰਬਾਰ ’ਚ ਕਵਿਤਾਵਾਂ, ਗੀਤਾਂ ਅਤੇ ਗ਼ਜ਼ਲਾਂ ਦੀ ਸਾਂਝ ਪਾਈ ਗਈ। ਇਸ ਵਾਰ ਅੰਤਰ ਕਾਲਜ-ਸਕੂਲ ਕਾਵਿ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਵਿੱਚ ਦਿਲਬਾਗ ਸਿੰਘ ਸਰਕਾਰੀ ਕਾਲਜ ਜਾਡਲਾ ਦੇ ਜਸਵਿੰਦਰ ਸਿੰਘ, ਸਿੱਖ ਨੈਸ਼ਨਲ ਕਾਲਜ ਬੰਗਾ ਦੀ ਇੰਦਰਪ੍ਰੀਤ ਕੌਰ ਨੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ। ਅਮਰਦੀਪ ਮੈਮੋਰੀਅਲ ਕਾਲਜ ਮੁਕੰਦਪੁਰ ਦੇ ਪ੍ਰਭਦੀਪ ਕੌਰ ਅਤੇ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਦੇ ਮਹਿਕਪ੍ਰੀਤ ਕੌਰ ਖਟਕੜ ਨੇ ਸਾਂਝੇ ਰੂਪ ਵਿੱਚ ਤੀਜਾ ਸਥਾਨ ਹਾਸਲ ਕੀਤਾ। ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲਿਆਂ ਨੂੰ ਸਨਮਾਨਿਆ ਗਿਆ। ਇਸ ਮੌਕੇ ਸੰਸਥਾ ਦੇ ਖ਼ਜ਼ਾਨਚੀ ਹਰਬੰਸ ਕੌਰ ਕਰਿਆਮ, ਪ੍ਰਿੰਸੀਪਲ ਨਛੱਤਰ ਸਿੰਘ ਸੁਮਨ, ਰਜਨੀ ਸ਼ਰਮਾ, ਦਵਿੰਦਰ ਸਕੋਹਪੁਰੀ, ਨੀਰੂ ਜੱਸਲ, ਅਮਰ ਜਿੰਦ, ਹਰਬੰਸ ਕੌਰ, ਦਵਿੰਦਰ ਬੇਗ਼ਮਪੁਰੀ, ਰੇਸ਼ਮ ਕਰਨਾਣਵੀ, ਹਰੀ ਕਿਸ਼ਨ ਪਟਵਾਰੀ, ਰਾਜ ਸੋਹੀ, ਸੁੱਚਾ ਰਾਮ, ਰਾਮ ਨਾਥ ਕਟਾਰੀਆ ਤੇ ਵਿਨੈ ਸ਼ਰਮਾ ਨੇ ਰਚਨਾਵਾਂ ਪੇਸ਼ ਕੀਤੀਆਂ।

Advertisement

Advertisement
Advertisement
Author Image

sukhwinder singh

View all posts

Advertisement