ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜ ਮਹੀਨਿਆਂ ਤੋਂ ਦਫ਼ਤਰਾਂ ਦੇ ਚੱਕਰ ਕੱਟ ਰਿਹੈ ਸਾਬਕਾ ਪੰਚ

09:06 AM Sep 25, 2024 IST
ਸਾਬਕਾ ਪੰਚ ਚੰਦਰ ਭਾਨ ਫੀਸ ਦੇ ਪੱਤਰ ਦਿਖਾਉਂਦਾ ਹੋਇਆ।

ਕਰਮਜੀਤ ਸਿੰਘ ਚਿੱਲਾ
ਬਨੂੜ, 24 ਸਤੰਬਰ
ਰਾਜਪੁਰਾ ਬਲਾਕ ਅਧੀਨ ਪੈਂਦੇ ਨਜ਼ਦੀਕੀ ਪਿੰਡ ਮਾਣਕਪੁਰ ਦਾ ਸਾਬਕਾ ਪੰਚ ਚੰਦਰ ਭਾਨ ਸਾਢੇ ਪੰਜ ਮਹੀਨਿਆਂ ਤੋਂ ਪਿੰਡ ਦੇ ਵਿਕਾਸ ਕੰਮਾਂ ਅਤੇ ਗਰਾਟਾਂ ਦੀ ਆਰਟੀਆਈ ਤਹਿਤ ਜਾਣਕਾਰੀ ਹਾਸਲ ਕਰਨ ਰਾਜਪੁਰਾ ਦੇ ਬੀਡੀਪੀਓ ਦਫ਼ਤਰ ਵਿੱਚ ਚੱਕਰ ਲਗਾ ਰਿਹਾ ਹੈ। ਉਸ ਕੋਲੋਂ ਆਰਟੀਆਈ ਦੇ ਦਸਤਾਵੇਜ਼ ਮੁਹੱਈਆ ਕਰਾਉਣ ਲਈ 1850 ਦੀ ਫੀਸ ਵੀ ਜਮ੍ਹਾਂ ਕਰਵਾ ਲਈ ਗਈ ਹੈ ਪਰ ਹਾਲੇ ਤੱਕ ਸੂਚਨਾ ਨਹੀਂ ਮਿਲੀ। ਬੀਡੀਪੀਓ ਰਾਜਪੁਰਾ ਵੱਲੋਂ ਤੁਰੰਤ ਆਰਟੀਆਈ ਦੇਣ ਲਈ ਪੰਚਾਇਤ ਸਕੱਤਰ ਨੂੰ ਕੱਢਿਆ ਪੱਤਰ ਵੀ ਕੰਮ ਨਹੀਂ ਆਇਆ।
ਸਾਬਕਾ ਪੰਚ ਚੰਦਰ ਭਾਨ ਨੇ ਦੱਸਿਆ ਕਿ ਉਨ੍ਹਾਂ 1-9-2023 ਤੋਂ ਲੈ ਕੇ 3-4-2024 ਤੱਕ, ਜਦੋਂ ਤੱਕ ਪਿੰਡ ਵਿੱਚ ਅਧਿਕਾਰਤ ਪੰਚ ਦੀ ਅਗਵਾਈ ਹੇਠ ਵਿਕਾਸ ਕੰਮ ਹੋਏ ਸੂਚਨਾ ਲੈਣ ਲਈ 9-4-2024 ਨੂੰ ਬੀਡੀਪੀਓ ਰਾਜਪੁਰਾ ਕੋਲ ਆਰਟੀਆਈ ਲਈ ਦਰਖ਼ਾਸਤ ਦਿੱਤੀ ਸੀ। 6 ਅਗਸਤ ਨੂੰ ਬੀਡੀਪੀਓ ਨੇ ਇੱਕ ਪੱਤਰ ਰਾਹੀਂ ਜਾਣਕਾਰੀ ਦੀਆਂ ਕਾਪੀਆਂ ਦੇਣ ਲਈ 1850 ਰੁਪਏ ਪੰਚਾਇਤੀ ਖਾਤੇ ਵਿਚ ਜਮ੍ਹਾਂ ਕਰਾਉਣ ਲਈ ਆਖਿਆ ਸੀ, ਜੋ ਉਨ੍ਹਾਂ 30 ਅਗਸਤ ਨੂੰ ਕਰਾ ਦਿੱਤੇ ਪਰ ਅਜੇ ਤਕ ਸੂਚਨਾ ਨਹੀਂ ਮਿਲੀ।

Advertisement

ਸੂਚਨਾ ਜਲਦੀ ਹੀ ਦਿੱਤੀ ਜਾਵੇਗੀ: ਬੀਡੀਪੀਓ

ਬੀਡੀਪੀਓ ਰਾਜਪੁਰਾ, ਜਿਹੜੇ ਕਿ ਬਲਾਕ ਦੇ ਸੂਚਨਾ ਅਧਿਕਾਰੀ ਵੀ ਹਨ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਜਲਦੀ ਸੂਚਨਾ ਮੁਹੱਈਆ ਕਰਾ ਦਿੱਤੀ ਜਾਵੇਗੀ।

Advertisement
Advertisement