For the best experience, open
https://m.punjabitribuneonline.com
on your mobile browser.
Advertisement

ਸਾਬਕਾ ਪੁਲੀਸ ਕਮਿਸ਼ਨਰ ਨੇ ਜੱਜ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ

12:24 PM Sep 19, 2024 IST
ਸਾਬਕਾ ਪੁਲੀਸ ਕਮਿਸ਼ਨਰ ਨੇ ਜੱਜ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ
Advertisement

ਗੁਰੂਗ੍ਰਾਮ, 19 ਸਤੰਬਰ

Advertisement

ਗੁਰੂਗ੍ਰਾਮ ਦੇ ਸਾਬਕਾ ਪੁਲੀਸ ਕਮਿਸ਼ਨਰ ਕ੍ਰਿਸ਼ਨ ਕੁਮਾਰ ਰਾਓ ਨੇ ਅਦਾਲਤ ਵਿੱਚ ਆਪਣੇ ਵਿਰੁੱਧ ਕੀਤੀ ਗਈ ਟਿੱਪਣੀ ਲਈ ਇੱਕ ਜੱਜ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ ਅਤੇ 1 ਕਰੋੜ ਰੁਪਏ ਹਰਜਾਨੇ ਦੀ ਮੰਗ ਕੀਤੀ ਹੈ। ਇਹ ਮੁਕੱਦਮਾ ਸੋਮਵਾਰ ਨੂੰ ਵਧੀਕ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਵਿਕਰਮਜੀਤ ਸਿੰਘ ਦੀ ਅਦਾਲਤ ਵਿੱਚ ਦਾਇਰ ਕੀਤਾ ਗਿਆ ਸੀ ਅਤੇ ਉਸੇ ਦਿਨ ਸੁਣਵਾਈ ਹੋਈ।

Advertisement

ਅਦਾਲਤ ਨੇ 21 ਨਵੰਬਰ ਨੂੰ ਇਸ ਮਾਮਲੇ ਦੀ ਮੁੜ ਸੁਣਵਾਈ ਦੀ ਤਰੀਕ ਤੈਅ ਕੀਤੀ ਹੈ। ਸੀਨੀਅਰ ਆਈਪੀਐਸ ਅਧਿਕਾਰੀ ਦੇ ਅਨੁਸਾਰ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਮਿਤ ਸਹਿਰਾਵਤ ਨੇ ਫਰਵਰੀ 2022 ਵਿੱਚ ਦਿੱਤੇ ਇੱਕ ਆਦੇਸ਼ ਵਿੱਚ ਕਰੋੜਾਂ ਰੁਪਏ ਦੀ ਲੁੱਟ ਦੇ ਮਾਮਲੇ ਵਿੱਚ ਗੁਰੂਗ੍ਰਾਮ ਪੁਲੀਸ ਦੇ ਸਾਬਕਾ ਡਿਪਟੀ ਕਮਿਸ਼ਨਰ ਧੀਰਜ ਸੇਤੀਆ ਦੀ ਜ਼ਮਾਨਤ ਅਰਜ਼ੀ ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਸੀ ਕਿ ਕਹਾਣੀ ਵਿੱਚ ਹੋਰ ਵੀ ਬਹੁਤ ਕੁਝ ਸੀ।
ਮਾਣਹਾਨੀ ਦੇ ਮੁਕੱਦਮੇ ਵਿੱਚ ਸੀਨੀਅਰ ਅਧਿਕਾਰੀ ਨੇ ਦਲੀਲ ਦਿੱਤੀ ਕਿ ਜੱਜ ਦੀਆਂ ਟਿੱਪਣੀਆਂ ਅਨੁਮਾਨਾਂ ’ਤੇ ਅਧਾਰਤ ਸਨ ਅਤੇ ਇਸ ਦਾ ਕੋਈ ਨਿਆਂਇਕ ਆਧਾਰ ਨਹੀਂ ਸੀ।

ਉਨ੍ਹਾਂ ਕਿਹਾ ਕਿ ਘਟਨਾਵਾਂ ਬਾਰੇ ਉਸ ਦੀ ਅਣਗਹਿਲੀ ਸਬੰਧੀ ਟਿੱਪਣੀਆਂ ਨਿੱਜੀ ਸੁਭਾਅ ਦੀਆਂ ਸਨ ਅਤੇ ਜ਼ਮਾਨਤ ਦੀ ਅਰਜ਼ੀ ਦੇ ਫੈਸਲੇ ਨਾਲ ਸਬੰਧਤ ਨਹੀਂ ਸਨ। ਪਟੀਸ਼ਨ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਟਿੱਪਣੀਆਂ ਨੂੰ ਜੱਜ ਸੁਰੱਖਿਆ ਐਕਟ ਦੇ ਤਹਿਤ ਛੋਟ ਹਾਸਲ ਨਹੀਂ ਹੈ ਕਿਉਂਕਿ ਉਹ ਜੱਜ ਦੇ ਅਧਿਕਾਰਤ ਫਰਜ਼ਾਂ ਨਾਲ ਸਬੰਧਤ ਨਹੀਂ ਸਨ। -ਪੀਟੀਆਈ

Advertisement
Author Image

Puneet Sharma

View all posts

Advertisement