ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਾਬਕਾ ਜਲ ਸੈਨਾ ਅਧਿਕਾਰੀ ਨੇ ਕਰੋਨਾ ’ਤੇ ਜਿੱਤ ਹਾਸਲ ਕੀਤੀ

07:30 AM Aug 24, 2020 IST

ਸਤਵਿੰਦਰ ਬਸਰਾ

Advertisement

ਲੁਧਿਆਣਾ, 23 ਅਗਸਤ

ਦੇਸ਼ ਦੀ ਸੁਰੱਖਿਆ ਲਈ ਹਮੇਸ਼ਾਂ ਅੱਗੇ ਰਹਿਣ ਵਾਲੇ ਸਾਡੇ ਫੌਜੀ ਆਮ ਜੀਵਨ ਵਿੱਚ ਵੀ ਹੋਰਨਾਂ ਲਈ ਪ੍ਰੇਰਨਾਸ੍ਰੋਤ ਬਣੇ ਰਹਿੰਦੇ ਹਨ।ਇਸ ਦੀ ਤਾਜ਼ਾ ਉਦਾਹਰਣ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ 1965 ਅਤੇ 1971 ਦੀਆਂ ਲੜਾਈਆਂ ਵਿੱਚ ਹਿੱਸਾ ਲੈਣ ਵਾਲੇ ਇੱਕ ਸਾਬਕਾ ਨੇਵੀ ਫੌਜੀ (74 ਸਾਲ) ਨੇ ਕਰੋਨਾ ਜਿਹੀ ਬਿਮਾਰੀ ਤੇ ਜਿੱਤ ਪ੍ਰਾਪਤ ਕਰ ਲਈ। ਇਸ ਫੌਜੀ ਨੇ 9 ਦਿਨ ਸਿਵਲ ਹਸਪਤਾਲ ਅਤੇ 10 ਦਿਨ ਘਰ ਚ ਇਕਾਂਤਵਾਸ ਦਾ ਸਮਾਂ ਵੀ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਯਸ਼ਪਾਲ ਅਰੋੜਾ ਨਾਂ ਦੇ ਇਸ ਸਾਬਕਾ ਨੇਵੀ ਫੌਜੀ ਨੇ ਦੱਸਿਆ ਕਿ ਉਸ ਨੂੰ ਬੁਖਾਰ ਤੋਂ ਬਾਅਦ ਕਾਫੀ ਕਮਜ਼ੋਰੀ ਮਹਿਸੂਸ ਹੋਈ ਸੀ ਜਿਸ ਤੋਂ ਬਾਅਦ ਉਸ ਨੇ 3 ਅਗਸਤ ਨੂੰ ਸਿਵਲ ਹਸਪਤਾਲ ਤੋਂ ਜਾਂਚ ਕਰਵਾਈ ਸੀ। ਇਸ ਦੌਰਾਨ ਡਾਕਟਰਾਂ ਨੇ ਰਿਪੋਰਟ ਕੋਰੋਨਾ ਪਾਜ਼ਟਿਵ ਆਉਣ ਤੇ ਹਸਪਤਾਲ ਵਿੱਚ ਹੀ ਇਕਾਂਤਵਾਸ ਕਰ ਦਿੱਤਾ। ਇਕਾਂਤਵਾਸ ਮੌਕੇ ਉਨਾਂ ਨੇ ਖੁਰਾਕ ਦਾ ਪੂਰਾ ਧਿਆਨ ਰੱਖਿਆ ਅਤੇ 12 ਅਗਸਤ ਨੂੰ ਡਾਕਟਰਾਂ ਨੇ ਠੀਕ ਰਿਪੋਰਟ ਦੇ ਕਿ ਘਰ ਵਿੱਚ ਹੀ 10 ਦਿਨ ਇਕਾਂਤਵਾਸ ਰਹਿਣ ਲਈ ਆਖ ਦਿੱਤਾ।ਇਨਾਂ ਦਸ ਦਨਿਾਂ ਵਿੱਚ ਡਾਕਟਰਾਂ ਵੱਲੋਂ ਉਸ ਨੂੰ ਵਿਟਾਮਿਨ ਸੀ ਦੀਆਂ ਗੋਲੀਆਂ ਅਤੇ ਕੈਲਸ਼ੀਅਮ ਦੇ ਕੈਪਸੂਲ ਖਾਣ ਦੀ ਹਦਾਇਤ ਕੀਤੀ ਸੀ।ਬੀਤੀ 22 ਅਗਸਤ ਨੂੰ ਉਸ ਦਾ ਘਰ ਚ ਇਕਾਂਤਵਾਸ ਦਾ ਸਮਾਂ ਵੀ ਪੂਰਾ ਹੋ ਗਿਆ ਹੈ ਅਤੇ ਹੁਣ ਉਹ ਆਪਣੇ ਆਪ ਨੂੰ ਕਾਫੀ ਠੀਕ ਮਹਿਸੂਸ ਕਰ ਰਿਹਾ ਹੈ।ਯਸ਼ਪਾਲ ਨੇ ਦੱਸਿਆ ਕਿ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਸੀ ਕਿ 80 ਫੀਸਦ ਲੋਕਾਂ ਵਿੱਚ ਕਰੋਨਾ ਦੇ ਲੱਛਣ ਬਹੁਤ ਘੱਟ ਦਿਖਦੇ ਹਨ ਅਤੇ ਉਹ ਆਪਣੇ ਆਪ ਠੀਕ ਵੀ ਹੋ ਜਾਂਦੇ ਹਨ, 15 ਫੀਸਦ ਨੂੰ ਸਾਹ ਦੀ ਤਕਲੀਫ ਕਰਕੇ ਆਕਸੀਜਨ ਅਤੇ 5 ਫੀਸਦ ਨੂੰ ਵੈਂਟੀਲੇਟਰ ਦੀ ਲੋੜ ਪੈਂਦੀ ਹੈ। ਜੇਕਰ ਲੱਛਣਾ ਦੀ ਪਛਾਣ ਕਰਕੇ ਮਰੀਜ਼ ਆਪਣੇ ਆਪ ਨੂੰ ਘਰ ਵਿੱਚ ਹੀ ਕੁੱਝ ਦਿਨ ਲਈ ਇਕਾਂਤਵਾਸ ਕਰ ਲਏ ਤਾਂ ਉਹ ਇਸ ਬਿਮਾਰੀ ਨੂੰ ਹੋਰ ਫੈਲਣ ਤੋਂ ਬਚਾਅ ਸਕਦਾ ਹੈ।ਇਸ ਫੌਜੀ ਨੇ ਦੱਸਿਆ ਕਿ ਉਹ ਨੇਵੀ ਵਿੱਚ ਮਕੈਨੀਕਲ ਇੰਜੀਨੀਅਰ ਵਿੱਚ ਪੇਟੀ ਅਫਸਰ ਵਜੋਂ ਸਿੱਧਾ ਭਰਤੀ ਹੋਇਆ ਸੀ। ਇਸ ਦੌਰਾਨ ਉਸ ਨੇ ਭਾਰਤ ਵੱਲੋਂ ਪਾਕਿਸਤਾਨ ਨਾਲ 1965 ਅਤੇ 1971 ਦੀ ਲੜਾਈ ਲੜੀ ਸੀ। ਨੇਵੀ ਦੌਰਾਨ ਅਧਿਕਾਰੀਆਂ ਵੱਲੋਂ ਦੱਸੇ ਗੁਰ ਉਸ ਦੇ ਆਮ ਜੀਵਨ ਵਿੱਚ ਵੀ ਬਹੁਤ ਕੰਮ ਆ ਰਹੇ ਹਨ।

Advertisement

Advertisement
Tags :
ਅਧਿਕਾਰੀਸਾਬਕਾਸੈਨਾਹਾਸਲਕਰੋਨਾਕੀਤੀ:ਜਿੱਤ