ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਾਬਕਾ ਸੰਪਾਦਕ ਤੇ ਸੇਵਾਮੁਕਤ ਜੱਜਾਂ ਨੇ ਮੋਦੀ ਤੇ ਰਾਹੁਲ ਨੂੰ ਜਨਤਕ ਬਹਿਸ ’ਚ ਹਿੱਸਾ ਲੈਣ ਲਈ ਪੱਤਰ ਲਿਖਿਆ

07:19 AM May 10, 2024 IST

ਨਵੀਂ ਦਿੱਲੀ, 9 ਮਈ
ਇੱਕ ਸੀਨੀਅਰ ਪੱਤਰਕਾਰ ਤੇ ਦੋ ਸਾਬਕਾ ਜੱਜਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਨਤਕ ਬਹਿਸ ਵਿੱਚ ਹਿੱਸਾ ਲੈਣ ਲਈ ਪੱਤਰ ਲਿਖਿਆ ਹੈ। ਅਖਬਾਰ ‘ਦਿ ਹਿੰਦੂ’ ਦੇ ਸਾਬਕਾ ਸੰਪਾਦਕ ਐੱਨ ਰਾਮ, ਸੁਪਰੀਮ ਕੋਰਟ ਦੇ ਸਾਬਕਾ ਜੱਜ ਮਦਨ ਲੋਕੁਰ ਅਤੇ ਦਿੱਲੀ ਹਾਈ ਕੋਰਟ ਦੇ ਸਾਬਕਾ ਚੀਫ ਜਸਟਿਸ ਏਪੀ ਸ਼ਾਹ ਨੇ ਦੋਵਾਂ ਆਗੂਆਂ ਨੂੰ ਗੈਰ-ਵਪਾਰਕ ਤੇ ਨਿਰਪੱਖ ਪਲੇਟਫਾਰਮ ’ਤੇ ਜਨਤਕ ਬਹਿਸ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਪੱਤਰ ਵਿੱਚ ਲਿਖਿਆ ਗਿਆ ਹੈ,‘‘ਇਸ ਤਰ੍ਹਾਂ ਦੀ ਇੱਕ ਜਨਤਕ ਬਹਿਸ ਨਾ ਸਿਰਫ ਜਨਤਾ ਨੂੰ ਸਿੱਖਿਅਤ ਕਰਨ, ਸਗੋਂ ਇੱਕ ਸਿਹਤਮੰਦ ਅਤੇ ਜੀਵੰਤ ਲੋਕਤੰਤਰ ਦੀ ਅਸਲ ਤਸਵੀਰ ਨੂੰ ਪੇਸ਼ ਕਰਨ ਵਿੱਚ ਵੀ ਇੱਕ ਮਹਾਨ ਮਿਸਾਲ ਕਾਇਮ ਕਰੇਗੀ।’’ -ਪੀਟੀਆਈ

Advertisement

Advertisement
Advertisement