For the best experience, open
https://m.punjabitribuneonline.com
on your mobile browser.
Advertisement

ਜੰਗਲਾਤ ਕਾਮਿਆਂ ਨੇ ਡੀਐੱਸਪੀ ਦਫ਼ਤਰ ਅੱਗੇ ਧਰਨਾ ਲਾਇਆ

06:59 AM May 03, 2024 IST
ਜੰਗਲਾਤ ਕਾਮਿਆਂ ਨੇ ਡੀਐੱਸਪੀ ਦਫ਼ਤਰ ਅੱਗੇ ਧਰਨਾ ਲਾਇਆ
ਡੀਐੱਸਪੀ ਦੇ ਦਫ਼ਤਰ ਅੱਗੇ ਧਰਨਾ ਦਿੰਦੇ ਹੋਏ ਜੰਗਲਾਤ ਮੁਲਾਜ਼ਮ।
Advertisement

ਗੁਰਨਾਮ ਸਿੰਘ ਚੌਹਾਨ
ਪਾਤੜਾਂ, 2 ਮਈ
ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਰੇਂਜ ਸਮਾਣਾ ਵੱਲੋਂ ਡੀਐੱਸਪੀ ਪਾਤੜਾਂ ਦੇ ਦਫ਼ਤਰ ਅੱਗੇ ਦਿੱਤੇ ਧਰਨੇ ਦੌਰਾਨ ਇਕੱਤਰ ਹੋਏ ਵਰਕਰਾਂ ਨੇ ਸਰਕਾਰ ਤੇ ਪੁਲੀਸ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪੁਲੀਸ ਵੱਲੋਂ ਮੁਲਜ਼ਮਾਂ ਨੂੰ ਸੱਤ ਦਿਨਾਂ ਵਿੱਚ ਗ੍ਰਿਫ਼ਤਾਰ ਕਰ ਲੈ ਜਾਣ ਦੇ ਭਰੋਸੇ ਮਗਰੋਂ ਧਰਨਾਕਾਰੀ ਸ਼ਾਂਤ ਹੋਏ।
ਜਥੇਬੰਦੀ ਦੇ ਆਗੂ ਜਸਵਿੰਦਰ ਸੌਜਾ, ਭਿੰਦਰ ਘੱਗਾ, ਜਸਵਿੰਦਰ ਗਾਗਾ ਤੇ ਹਰਪਾਲ ਹਮਝੇੜੀ ਤੇ ਪਵਨ ਪਾਤੜਾਂ ਦੀ ਅਗਵਾਈ ਵਿੱਚ ਰੇਂਜ ਸਮਾਣਾ ਨਾਲ ਸਬੰਧਿਤ ਵੱਡੀ ਗਿਣਤੀ ਜੰਗਲਾਤ ਕਾਮੇ ਆਪਣੇ ਟਰੱਕ, ਟੈਂਪੂਆਂ ਤੇ ਬੱਸਾਂ ਰਾਹੀਂ ਝੰਡੇ ਤੇ ਬੈਨਰਾਂ ਨਾਲ ਲੈਸ ਹੋ ਕੇ ਧਰਨੇ ਵਿੱਚ ਪੁੱਜੇ। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਤੇ ਆਗੂ ਦਰਸ਼ਨ ਰੋਗਲਾ, ਸੁਖਦੇਵ ਸਿੰਘ ਚੰਗਾਲੀਵਾਲਾ, ਲਖਵਿੰਦਰ ਖਾਨਪੁਰ ਤੇ ਕੁਲਦੀਪ ਘੱਗਾ ਨੇ ਕਿਹਾ ਕਿ ਫਲੈਕਸ ਲਾਹੁਣ ਵਾਲੇ ਜੰਗਲਾਤ ਕਾਮਿਆਂ ਰਾਮ ਕਲਾ ਤੇ ਤਰਸੇਮ ਰਾਮ ਦੀ 20 ਮਾਰਚ ਨੂੰ ਰਾਜੇਸ਼ ਚਹਿਲ ਅਤੇ ਉਸ ਦੇ ਚਾਰ ਪੰਜ ਸਾਥੀਆਂ ਨੇ ਕੁੱਟਮਾਰ ਕੀਤੀ ਅਤੇ ਗਾਲੀ ਗਲੋਚ ਕੀਤੀ ਸੀ। ਐੱਫਆਈਆਰ ਦਰਜ ਹੋਣ ਦੇ ਬਾਵਜੂਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਆਗੂਆਂ ਚਿਤਾਵਨੀ ਦਿੱਤੀ ਕਿ ਜੇ ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਜੰਗਲਾਤ ਕਾਮਿਆਂ ਦੀ ਹਮਾਇਤ ’ਤੇ ਆਏ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਆਗੂਆਂ ਦਰਸ਼ਨ ਸਿੰਘ ਬੇਲੂ ਮਾਜਰਾ, ਪ੍ਰਲਾਦ ਸਿੰਘ ਨਿਆਲ, ਲਾਭ ਸਿੰਘ ਪੈਂਦ, ਮਲਕੀਤ ਸਿੰਘ ਨਿਆਲ, ਗੁਰਮੇਲ ਸਿੰਘ ਬੰਮਣਾ ਤੇ ਸਬਦਿਲ ਸਿੰਘ ਕੁੱਕੀ ਨੇ ਕਿਹਾ ਕਿ ਪੁਲੀਸ ਵੱਲੋਂ ਫੌਰੀ ਤੌਰ ’ਤੇ ਕਾਰਵਾਈ ਕਰ ਕੇ ਇਨਸਾਫ਼ ਦਿਵਾਇਆ ਜਾਣਾ ਚਾਹੀਦਾ ਹੈ। ਪੁਲੀਸ ਪ੍ਰਸ਼ਾਸਨ ਨੇ ਧਰਨੇ ਵਿੱਚ ਆ ਕੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਵਾਇਆ ਕਿ ਇੱਕ ਹਫਤੇ ਦੇ ਵਿੱਚ ਵਿੱਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲੈ ਜਾਵੇਗਾ। ਧਰਨੇ ਦੌਰਾਨ ਛੱਜੂਰਾਮ ਮਨਿਆਨਾ, ਸਤਨਾਮ ਸਿੰਘ ਸੰਗਤੀਵਾਲਾ, ਨਾਥ ਸਿੰਘ ਬੁਜਰਕ, ਪ੍ਰਕਾਸ਼ ਸਿੰਘ ਖਾਂਗ, ਗੀਤ ਕਕਰਾਲਾ, ਮਹਿੰਦਰ ਸਿੰਘ ਪਾਤੜਾਂ, ਜਗਜੀਤ ਭੱਠਲ, ਅਵਤਾਰ ਕਰੋਦਾਂ, ਦਲਵੀਰ ਅਨਦਾਣਾ, ਪਾਲੀ ਦੇਵੀ, ਇੰਦਰਜੀਤ ਕੌਰ, ਹਰਬੰਸ ਕੌਰ, ਮਨਜੀਤ ਕੌਰ ਤੇ ਪਰਮਜੀਤ ਕੌਰ ਆਦਿ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×