ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਣ ਵਿਭਾਗ ਲੋਕਾਂ ਨੂੰ ਬੂਟੇ ਵੇਚ ਕੇ ਭਰੇਗਾ ਸਰਕਾਰ ਦਾ ਖਜ਼ਾਨਾ

08:29 AM Jul 05, 2024 IST

ਮਹਿੰਦਰ ਸਿੰਘ ਰੱਤੀਆਂ
ਮੋਗਾ, 4 ਜੁਲਾਈ
ਸੂਬੇ ਦੇ ਵਣ ਵਿਭਾਗ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਲੋਕਾਂ ਨੂੰ ਪੌਦੇ ਮੁਫ਼ਤ ਦੇਣ ਦੀ ਯੋਜਨਾ ਬੰਦ ਕਰਕੇ ਸਮਾਜਸੇਵੀ ਸੰਸਥਾਵਾਂ ਤੇ ਆਮ ਲੋਕਾਂ ਨੁੂੰ ਬੂਟੇ ਮੁੱਲ ਵੇਚਣ ਦਾ ਹੁਕਮ ਦਿੱਤਾ ਗਿਆ ਹੈ। ਸਥਾਨਕ ਵਣ ਰੇਂਜ ਅਧਿਕਾਰੀ ਕੇਕੇ ਕੱਕੜ ਨੇ ਸਰਕਾਰ ਵੱਲੋਂ ਆਮ ਲੋਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਪੌਦੇ ਮੁਫ਼ਤ ਵੰਡਣ ਦੀ ਯੋਜਨਾ ਬੰਦ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਿਰਫ਼ ਸਰਕਾਰੀ ਦਫ਼ਤਰਾਂ, ਅਦਾਰਿਆਂ ਅਤੇ ਪੰਚਾਇਤਾਂ ਲਈ ਮੁਫ਼ਤ ਪੌਦੇ ਦੇਣ ਦੀ ਯੋਜਨਾ ਚਾਲੂ ਹੈ।
ਪੰਜਾਬ ਸਰਕਾਰ ਅਤੇ ਵਣ ਵਿਭਾਗ ਵੱਲੋਂ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਦੇ ਮਕਸਦ ਨਾਲ ਹਰ ਸਾਲ ਸਮਾਜਸੇਵੀ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਸਰਕਾਰੀ ਨਰਸਰੀਆਂ ਵਿੱਚੋਂ ਹਰਿਆਲੀ ਭਰੇ ਪੌਦੇ ਮੁਫ਼ਤ ਦਿੱਤੇ ਜਾਂਦੇ ਸਨ। ਜੰਗਲਾਤ ਵਿਭਾਗ ਨੇ ਸੂਬੇ ਦੇ ਵਣ ਮੰਤਰੀ ਦੇ ਹਵਾਲੇ ਨਾਲ ਫੁਰਮਾਨ ਜਾਰੀ ਕੀਤਾ ਹੈ।
ਇਸ ਪੱਤਰ ਵਿਚ ਬੂਟਿਆਂ ਦੀ ਕੀਮਤ ਮਿਥੀ ਗਈ ਹੈ। ਜਿਵੇਂ ਕਿ ਪੰਜ ਫੁੱਟ ਉਚਾਈ ਵਾਲੇ ਪੌਦੇ ਦੀ ਕੀਮਤ 50 ਰੁਪਏ ਅਤੇ ਬਾਕੀ ਬੂਟਿਆਂ ਦੀ ਕੀਮਤ 35 ਰੁਪਏ ਤੱਕ ਤੈਅ ਕੀਤੀ ਗਈ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਜੇ ਇਹ ਬੂਟੇ ਲਾਭ ਲੈਣ ਵਾਲੇ ਅਦਾਰੇ ਨੂੰ ਜਾਂ ਪੰਜਾਬ ਰਾਜ ਤੋਂ ਬਾਹਰ ਵੇਚਣੇ ਹੋਣ ਤਾਂ ਇਨ੍ਹਾਂ ਪ੍ਰਵਾਨਿਤ ਰੇਟਾਂ ’ਚ ਜ਼ਮੀਨ ਦਾ ਕਿਰਾਇਆ, ਬਿਜਲੀ ਪਾਣੀ ਖਰਚਾ, ਚੰਗੀ ਕਿਸਮ ਦੇ ਕਲੋਨਲ ਦੀ ਕੀਮਤ ਅਤੇ ਸੁਪਰਵਿਜ਼ਨ ਆਦਿ ਦਾ ਖਰਚਾ ਸ਼ਾਮਲ ਕਰਕੇ ਮਿੱਥੇ ਰੇਟ ਤੋਂ ਵੱਧ ਰੇਟ ਉੱਤੇ ਵੇਚਣ ਦੀ ਹਦਾਇਤ ਕੀਤੀ ਗਈ ਹੈ। ਪੱਤਰ ਵਿੱਚ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਪੌਦੇ ਵੇਚਣ ਤੋਂ ਹੋਈ ਆਮਦਨ ਨੂੰ ਰਾਜ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਵਾਇਆ ਜਾਵੇਗਾ।
ਬੀਕੇਯੂ ਲੱਖੋਵਾਲ ਆਗੂ ਗੁਲਜ਼ਾਰ ਸਿੰਘ ਘੱਲ ਕਲਾਂ, ਬੀਕੇਯੂ ਤੋਤਾ ਸਿੰਘ ਵਾਲਾ ਦੇ ਸੂਬਾ ਪ੍ਰਧਾਨ ਸੁੱਖ ਗਿੱਲ, ਸਥਾਨਕ ਸਮਾਜ ਸੇਵੀ ਵਿਨੀਤ ਚੋਪੜਾ ਤੇ ਹੋਰ ਸਮਾਜ ਸੇਵੀ ਲੋਕਾਂ ਨੇ ਸਰਕਾਰ ਦੇ ਇਸ ਫੁਰਮਾਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਇਸ ਸਬੰਧੀ ਸਰਕਾਰ ਪ੍ਰਤੀ ਰੋਸ ਵੀ ਪ੍ਰਗਟਾਇਆ ਹੈ।

Advertisement

Advertisement
Advertisement