ਛੱਤੀਸਗੜ੍ਹ ਵਿੱਚ 17 ਬਾਂਦਰਾਂ ਨੂੰ ਗੋਲੀਆਂ ਮਾਰੇ ਜਾਣ ਸਬੰਧੀ ਜੰਗਲਾਤ ਵਿਭਾਗ ਨੇ ਜਾਂਚ ਆਰੰਭੀ
04:33 PM Sep 02, 2024 IST
ਦੁਰਗ/ਬੇਮੇਤਾਰਾ, 2 ਸਤੰਬਰ
ਛੱਤੀਸਗੜ੍ਹ ਦੇ ਬੇਮੇਤਾਰਾ ਜ਼ਿਲ੍ਹੇ ਵਿੱਚ ਇਕ ਪਿੰਡ ’ਚ 18 ਤੋਂ 19 ਬਾਂਦਰਾਂ ਦੀ ਮੌਤ ਅਤੇ ਚਾਰ ਸੜੀਆਂ ਹੋਈਆਂ ਲਾਸ਼ਾਂ ਮਿਲਣ ਸਬੰਧੀ ਖ਼ਬਰਾਂ ਦੀ ਜਾਂਚ ਜੰਗਲਾਤ ਵਿਭਾਗ ਨੇ ਆਰੰਭ ਦਿੱਤੀ ਹੈ। ਇਹ ਜਾਣਕਾਰੀ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ। ਹਾਲਾਂਕਿ, ਪੰਚਾਇਤ ਦੇ ਇਕ ਨੁਮਾਇੰਦੇ ਨੇ ਦਾਅਵਾ ਕੀਤਾ ਕਿ ਬਾਂਦਰਾਂ ਦੇ ਇਕ ਝੁੰਡ ਨੂੰ ਭਜਾਉਣ ਲਈ ਪਿੰਡ ਵਾਸੀਆਂ ਵੱਲੋਂ ਲਿਆਂਦੇ ਗਏ ਦੋ ਮਜ਼ਦੂਰਾਂ ਨੇ ਘੱਟੋ-ਘੱਟ 17 ਬਾਂਦਰਾਂ ਨੂੰ ਗੋਲੀਆਂ ਮਾਰੀਆਂ ਸਨ। ਉਸ ਨੇ ਜੰਗਲਾਤ ਵਿਭਾਗ ’ਤੇ ਘਟਨਾ ’ਤੇ ਪਰਦਾ ਪਾਉਣ ਦਾ ਦੋਸ਼ ਵੀ ਲਾਇਆ। ਉੱਧਰ, ਜੰਗਲਾਤ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਬਾਂਦਰਾਂ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਾਇਆ ਜਾਣਾ ਅਜੇ ਬਾਕੀ ਹੈ। ਉਨ੍ਹਾਂ ਕਿਹਾ ਕਿ ਕੁਝ ਸ਼ੱਕੀਆਂ ਕੋਲੋਂ ਵੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਉਕਤ ਘਟਨਾ 28 ਅਗਸਤ ਨੂੰ ਬੇਲਗਾਓਂ ਪਿੰਡ ਵਿੱਚ ਵਾਪਰੀ ਸੀ। -ਪੀਟੀਆਈ
Advertisement
Advertisement