ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੰਗਲਾਤ ਵਿਭਾਗ ਨੇ ਨਾਜਾਇਜ਼ ਕਬਜ਼ੇ ਛੁਡਵਾਏ

08:23 PM Jun 23, 2023 IST

ਨਿੱਜੀ ਪੱਤਰ ਪ੍ਰੇਰਕ

Advertisement

ਦੇਵੀਗੜ੍ਹ, 9 ਜੂਨ

ਜੰਗਲਾਤ ਵਿਭਾਗ ਦੀ ਰਾਖਵੀਂ ਜਗ੍ਹਾ ਵਿੱਚ ਨਾਜਾਇਜ਼ ਕਬਜ਼ਿਆਂ ਸਬੰਧੀ ਅੱਜ ਪੰਜਾਬੀ ਟ੍ਰਿਬਿਊਨ ਵਿੱਚ ਪ੍ਰਕਾਸ਼ਿਤ ਹੋਈ ਖ਼ਬਰ ਮਗਰੋਂ ਵਿਭਾਗ ਦੇ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਆਰੰਭ ਦਿੱਤੀ ਹੈ। ਪਟਿਆਲਾ ਤੋਂ ਦੇਵੀਗੜ੍ਹ ਅਤੇ ਹਰਿਆਣਾ ਰਾਜ ਨੂੰ ਜੋੜਨ ਵਾਲੇ ਮੁੱਖ ਮਾਰਗ ਨਾਲ ਰਾਖਵੀਂ ਜੰਗਲਾਤ ਦੀ ਜਗ੍ਹਾ ‘ਤੇ ਬਣਾਏ ਨਾਜਾਇਜ਼ ਰਾਹਾਂ ਉੱਤੇ ਕੰਡਿਆਲੀ ਤਾਰ ਲਗਾ ਕੇ ਬੂਟੇ ਲਗਾਏ ਗਏ। ਜੰਗਲਾਤ ਵਿਭਾਗ ਦੇ ਰੇਂਜ ਅਫ਼ਸਰ ਸਵਰਨ ਸਿੰਘ ਨੇ ਵਣ ਗਾਰਡ ਅਤੇ ਹੋਰ ਅਮਲੇ ਨੂੰ ਲੈ ਕੇ ਤਾਜ਼ਾ ਬਣਾਏ ਗਏ ਦੇਵੀਗੜ੍ਹ ਨੇੜਲੇ ਪਿੰਡ ਗੁੱਥਮੜਾ ਕੋਲ ਨਾਜਾਇਜ਼ ਰਰਾਹ ‘ਤ ਕੰਡਿਆਲੀ ਤਾਰ ਲਗਵਾ ਕੇ ਰਸਤਾ ਬੰਦ ਕਰ ਦਿੱਤਾ ਹੈ ਅਤੇ ਰਾਖਵੀਂ ਜਗ੍ਹਾ ਵਿੱਚ ਪਾਈ ਮਿੱਟੀ ਨੂੰ ਹਟਾ ਕੇ ਬੂਟੇ ਲਗਵਾ ਦਿੱਤੇ ਹਨ। ਜ਼ਿਕਰਯੋਗ ਹੈ ਕਿ ਇਸ ਮਾਰਗ ਨਾਲ ਸਥਿਤ ਜੰਗਲਾਤ ਦੀ ਰਾਖਵੀਂ ਜਗ੍ਹਾ ‘ਚ ਲੋਕਾਂ ਨੇ ਨਿੱਜੀ ਹਿੱਤਾਂ ਲਈ ਰਸਤੇ ਤਿਆਰ ਕਰਕੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਇਹ ਮਾਮਲਾ ਵਣ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਆਉਣ ‘ਤੇ ਵਿਭਾਗ ਨੇ ਕਰਵਾਈ ਕੀਤੀ ਹੈ।

Advertisement

ਵਣ ਵਿਭਾਗ ਵੱਲੋਂ ਕਿੱਕਰ ਵੱਢਣ ‘ਤੇ 20 ਹਜ਼ਾਰ ਰੁਪਏ ਜੁਰਮਾਨਾ

ਦੇਵੀਗੜ੍ਹ (ਪੱਤਰ ਪ੍ਰੇਰਕ): ਦੇਵੀਗੜ੍ਹ ਨੇੜੇ ਘੱਗਰ ਦਰਿਆ ਦੇ ਪੁਲ ਕੰਢੇ ਖੜ੍ਹੇ ਕਿੱਕਰ ਦੇ ਇੱਕ ਰੁੱਖ ਨੂੰ ਇੱਕ ਦੁਕਾਨਦਾਰ ਨੇ ਆਪਣੇ ਸੁਆਰਥ ਖਾਤਰ ਵੱਢ ਕੇ ਘੱਗਰ ਕੰਢੇ ਸੁੱਟ ਦਿੱਤਾ। ਦਰੱਖਤ ‘ਤੇ ਜੰਗਲਾਤ ਵਿਭਾਗ ਦਾ ਨੰਬਰ ਲੱਗਿਆ ਹੋਇਆ ਸੀ। ਜੰਗਲਾਤ ਵਿਭਾਗ ਦੇ ਵਣ ਗਾਰਡ ਬਲਵਿੰਦਰ ਸਿੰਘ ਨੇ ਪਤਾ ਲੱਗਦਿਆਂ ਹੀ ਤੁਰੰਤ ਕਾਰਵਾਈ ਕਰਦਿਆਂ ਦੁਕਾਨਦਾਰ ਨੂੰ ਜੁਰਮਾਨਾ ਕਰ ਦਿੱਤਾ। ਵਣ ਰੇਂਜ ਅਫ਼ਸਰ ਸਵਰਨ ਸਿੰਘ ਨੇ ਦੱਸਿਆ ਕਿ ਦੇਵੀਗੜ੍ਹ ਦੇ ਦੁਕਾਨਦਾਰ ਹਨੀ ਨਰੂਲਾ ਪੁੱਤਰ ਸ਼ਾਮ ਲਾਲ ਨੂੰ 20,000 ਰੁਪਏ ਜੁਰਮਾਨਾ ਕੀਤਾ ਗਿਆ ਹੈ, ਜਿਨ੍ਹਾਂ ਨੇ ਦਫ਼ਤਰ ਪਹੁੰਚ ਕੇ ਜੁਰਮਾਨਾ ਭਰ ਦਿੱਤਾ ਹੈ।

Advertisement
Advertisement