ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੜਕਾਂ ਕੰਢੇ ਡਿੱਗੇ ਰੁੱਖਾਂ ਨੂੰ ਨਹੀਂ ਸਾਂਭ ਰਿਹੈ ਜੰਗਲਾਤ ਵਿਭਾਗ

11:13 AM Dec 31, 2023 IST
ਫਰੀਦਕੋਟ ਵਿੱਚ ਇਕ ਸੜਕ ਕਿਨਾਰੇ ਡਿੱਗਿਆ ਦਰੱਖਤ।

ਜਸਵੰਤ ਜੱਸ
ਫਰੀਦਕੋਟ, 30 ਦਸੰਬਰ
ਫਰੀਦਕੋਟ ਜ਼ਿਲ੍ਹੇ ਵਿੱਚ ਸੜਕਾਂ ਦੇ ਆਸ-ਪਾਸ ਅਤੇ ਨਹਿਰਾਂ ਉੱਪਰ ਡਿੱਗੇ ਰੁੱਖਾਂ ਨੂੰ ਸਾਂਭਣ ਵਿੱਚ ਜੰਗਲਾਤ ਵਿਭਾਗ ਨੇ ਕੋਈ ਦਿਲਚਸਪੀ ਨਹੀਂ ਦਿਖਾਈ ਜਿਸ ਕਰਕੇ ਆਸ-ਪਾਸ ਦੇ ਲੋਕਾਂ ਨੇ ਇਸ ਕੀਮਤੀ ਲੱਕੜ ਨੂੰ ਬਾਲਣ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ। ਸੂਚਨਾ ਅਨੁਸਾਰ ਸਿਊਂਕ, ਸੋਕੇ, ਬਿਮਾਰੀ ਅਤੇ ਮੌਸਮ ਦੀ ਮਾਰ ਕਾਰਨ ਨਹਿਰਾਂ ਦੇ ਕਿਨਾਰਿਆਂ ਅਤੇ ਸੜਕ ਦੇ ਆਸ-ਪਾਸ ਸੈਂਕੜਿਆਂ ਦੀ ਗਿਣਤੀ ਵਿੱਚ ਰੁੱਖ ਪਿਛਲੇ ਚਾਰ ਮਹੀਨਿਆਂ ਤੋਂ ਡਿੱਗੇ ਹੋਏ ਹਨ ਜਿਨ੍ਹਾਂ ਨੂੰ ਜੰਗਲਾਤ ਵਿਭਾਗ ਨੇ ਅਜੇ ਤੱਕ ਨਹੀਂ ਸਾਂਭਿਆ। ਕੜਾਕੇ ਦੀ ਠੰਢ ਅਤੇ ਸੁੱਕੇ ਬਾਲਣ ਦੀ ਘਾਟ ਕਾਰਨ ਹੁਣ ਆਸ-ਪਾਸ ਦੇ ਇਲਾਕਿਆਂ ਵਿੱਚ ਰਹਿੰਦੇ ਗਰੀਬ ਲੋਕਾਂ ਨੇ ਜੰਗਲਾਤ ਵਿਭਾਗ ਦੀ ਇਸ ਲੱਕੜ ਨੂੰ ਚੁੱਲੇ ਦੇ ਬਾਲਣ ਵਜੋਂ ਵਰਤਣਾ ਸ਼ੁਰੂ ਕਰ ਦਿੱਤਾ ਹੈ। ਸੰਦੀਪ ਸਿੰਘ ਨੇ ਦੱਸਿਆ ਕਿ ਨਹਿਰਾਂ ਅਤੇ ਸੜਕਾਂ ਦੁਆਲਿਓਂ ਸਫੈਦੇ, ਨਿੰਮਾ, ਟਾਹਲੀਆਂ ਅਤੇ ਪਹਾੜੀ ਕਿੱਕਰ ਵੱਡੀ ਗਿਣਤੀ ਵਿੱਚ ਡਿੱਗੇ ਪਏ ਹਨ ਅਤੇ ਇਹ ਜੰਗਲਾਤ ਵਿਭਾਗ ਦੀ ਜਾਇਦਾਦ ਹੈ ਪਰ ਜੰਗਲਾਤ ਵਿਭਾਗ ਨੇ ਇਨ੍ਹਾਂ ਰੁੱਖਾਂ ਨੂੰ ਅੱਜ ਤੱਕ ਸਾਂਭਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਜਿਹੜੇ ਰੁੱਖ ਸੜਕਾਂ ਤੇ ਨਹਿਰਾਂ ਦੇ ਆਲੇ-ਦੁਆਲੇ ਡਿੱਗੇ ਹਨ, ਉਨ੍ਹਾਂ ਦੀ ਉਮਰ 50 ਤੋਂ 60 ਸਾਲ ਦੱਸੀ ਜਾ ਰਹੀ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਅਮਰੀਕ ਸਿੰਘ ਭਾਣਾ ਨੇ ਕਿਹਾ ਕਿ ਸੜਕਾਂ ਦੇ ਆਸ-ਪਾਸ ਡਿੱਗੇ ਰੁੱਖ ਲੋਕਾਂ ਦੀ ਸੁਰੱਖਿਆ ਲਈ ਵੀ ਖ਼ਤਰਾ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਕੀਮਤੀ ਲੱਕੜ ਜਾਂ ਤਾਂ ਚੋਰੀ ਹੋ ਗਈ ਹੈ ਜਾਂ ਗਲ਼-ਸੜ ਕੇ ਖਰਾਬ ਹੋ ਗਈ ਹੈ। ਫਰੀਦਕੋਟ ਦੇ ਵਿਧਾਇਕ ਗੁਰਦਿਤ ਸਿੰਘ ਸੇਖੋ ਨੇ ਕਿਹਾ ਕਿ ਉਨ੍ਹਾਂ ਡਿਪਟੀ ਕਮਿਸ਼ਨਰ ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਸੀ ਕਿ ਸੜਕਾਂ ਅਤੇ ਨਹਿਰਾਂ ਦੇ ਆਸ-ਪਾਸ ਡਿੱਗੇ ਰੁੱਖਾਂ ਦੀ ਤੁਰੰਤ ਸਾਂਭ ਸੰਭਾਲ ਕੀਤੀ ਜਾਵੇ ਅਤੇ ਉਸ ਦੀ ਥਾਂ ’ਤੇ ਨਵੇਂ ਰੁੱਖ ਲਾਏ ਜਾਣ। ਉਨ੍ਹਾਂ ਕਿਹਾ ਕਿ ਡਿਵੀਜ਼ਨਲ ਫੋਰੈਸਟ ਅਫਸਰ ਨੂੰ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਨ ਲਈ ਕਿਹਾ ਹੈ।

Advertisement

Advertisement