For the best experience, open
https://m.punjabitribuneonline.com
on your mobile browser.
Advertisement

ਨਾਜਾਇਜ਼ ਕਾਬਜ਼ਕਾਰਾਂ ’ਤੇ ਜੰਗਲਾਤ ਵਿਭਾਗ ਮਿਹਰਬਾਨ

09:00 PM Jun 23, 2023 IST
ਨਾਜਾਇਜ਼ ਕਾਬਜ਼ਕਾਰਾਂ ’ਤੇ ਜੰਗਲਾਤ ਵਿਭਾਗ ਮਿਹਰਬਾਨ
Advertisement

ਸੁਰਿੰਦਰ ਸਿੰਘ ਚੌਹਾਨ

Advertisement

ਦੇਵੀਗੜ੍ਹ, 8 ਜੂਨ

ਵਣ ਵਿਭਾਗ ਦੀ ਬੂਟੇ ਲਗਾਉਣ ਲਈ ਰਾਖਵੀਂ ਜਗ੍ਹਾ ‘ਤੇ ਲੋਕਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਪਟਿਆਲਾ ਤੋਂ ਦੇਵੀਗੜ੍ਹ ਅਤੇ ਹਰਿਆਣਾ ਰਾਜ ਨੂੰ ਜੋੜਨ ਵਾਲੇ ਮੁੱਖ ਮਾਰਗ ਦੇ ਨਾਲ ਜੰਗਲਾਤ ਵਿਭਾਗ ਦੀ ਬੂਟੇ ਲਗਾਉਣ ਲਈ ਰਾਖਵੀਂ ਜਗ੍ਹਾ ਹੈ। ਇੱਥੇ ਲੋਕਾਂ ਨੇ ਨਿੱਜੀ ਸਵਾਰਥਾਂ ਲਈ ਰਾਹ ਤਿਆਰ ਕੀਤੇ ਹੋਏ ਹਨ, ਜਿਸ ਕਾਰਨ ਬੂਟਿਆਂ ਨੂੰ ਨੁਕਸਾਨ ਪੁੱਜ ਰਿਹਾ ਹੈ। ਰਾਖਵੀਂ ਜਗ੍ਹਾਂ ‘ਤੇ ਬਣੇ ਸੈਂਕੜੇ ਨਾਜਾਇਜ਼ ਰਸਤਿਆਂ ਵਿੱਚੋਂ ਬਹੁਤਿਆਂ ਨੂੰ ਇੱਟਾਂ ਲਗਾ ਕੇ ਪੱਕਾ ਵੀ ਕੀਤਾ ਗਿਆ ਹੈ। ਦੇਵੀਗੜ੍ਹ ਨੇੜਲੇ ਪਿੰਡ ਗੁੱਥਮੜਾ ਕੋਲ ਅਜਿਹਾ ਹੀ ਇੱਕ ਰਾਹ ਇੱਕ ਦਿਨ ਪਹਿਲਾਂ ਤਿਆਰ ਕੀਤਾ ਗਿਆ ਹੈ। ਰਾਹ ਬਣਾਉਣ ਵਾਸਤੇ ਜੰਗਲਾਤ ਵਿਭਾਗ ਦੀ ਰਾਖਵੀਂ ਜਗ੍ਹਾ ‘ਤੇ ਮਿੱਟੀ ਪਾ ਕੇ ਜਿੱਥੇ ਹਰੇ-ਭਰੇ ਬੂਟੇ ਕਰ ਦਿੱਤੇ ਗਏ ਹਨ ਉਥੇ ਨਿੱਜੀ ਸਵਾਰਥਾਂ ਲਈ ਸਰਕਾਰੀ ਜਾਇਦਾਦ ‘ਤੇ ਕਬਜ਼ਾ ਕੀਤਾ ਗਿਆ ਹੈ।

ਜੰਗਲਾਤ ਵਿਭਾਗ ਵੱਲੋਂ ਇਸ ਰਾਖਵੀਂ ਜਗ੍ਹਾ ‘ਤੇ ਬੂਟੇ ਲਗਾਉਣ ਅਤੇ ਦੇਖਭਾਲ ਕਰਨ ਲਈ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਡਿਊਟੀ ਲੱਗੀ ਹੋਣ ਦੇ ਬਾਵਜੂਦ ਲੋਕ ਮਿੱਟੀ ਪਾ ਕੇ ਸਰਕਾਰੀ ਜ਼ਮੀਨ ‘ਤੇ ਨਾਜਾਇਜ਼ ਕਬਜ਼ੇ ਕਰ ਰਹੇ ਹਨ, ਜਿਸ ਤੋਂ ਵਿਭਾਗੀ ਅਧਿਕਾਰੀਆਂ ਦੀ ਮਿਲੀ-ਭੁਗਤ ਸਾਫ਼ ਜ਼ਾਹਿਰ ਹੁੰਦੀ ਹੈ।

ਨਾਜਾਇਜ਼ ਕਬਜ਼ੇ ਛੁਡਵਾਏ ਜਾਣਗੇ: ਬਲਾਕ ਅਫ਼ਸਰ

ਜੰਗਲਾਤ ਵਿਭਾਗ ਦੇ ਬਲਾਕ ਅਫ਼ਸਰ ਸਵਰਨ ਸਿੰਘ ਨੇ ਕਿਹਾ ਕਿ ਵਿਭਾਗ ਦੀ ਰਾਖਵੀਂ ਜਗ੍ਹਾ ‘ਤੇ ਪੱਕੇ ਕੀਤੇ ਨਾਜਾਇਜ਼ ਰਸਤਿਆਂ ਨੂੰ ਪੁੱਟ ਕੇ ਬੂਟੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਕੁਝ ਰਸਤਿਆਂ ਸਬੰਧੀ ਅਦਾਲਤੀ ਕੇਸ ਚੱਲ ਰਹੇ ਹਨ। ਉਨ੍ਹਾਂ ਕਿਹਾ ਨਾਜਾਇਜ਼ ਰਾਹ ਤਿਆਰ ਕਰਨ ਵਾਲੇ ਵਿਅਕਤੀਆਂ ਨੂੰ ਕਾਨੂੰਨੀ ਕਾਰਵਾਈ ਕਰਕੇ ਜੁਰਮਾਨਾ ਲਗਾਇਆ ਜਾਵੇਗਾ।

ਮਾਮਲੇ ਦੀ ਜਾਂਚ ਕਰਾਂਗੇ: ਡੀਐੱਫਓ

ਡੀਐੱਫਓ ਪਟਿਆਲਾ ਵਿਦਿਆ ਸਾਗਰੀ ਨੇ ਕਿਹਾ ਕਿ ਵਣ ਵਿਭਾਗ ਦੀ ਰਾਖਵੀਂ ਜਗ੍ਹਾ ਵਿੱਚ ਬਣਾਏ ਗਏ ਸਾਰੇ ਨਾਜਾਇਜ਼ ਰਸਤਿਆਂ ਦੀ ਉਹ ਚੈਕਿੰਗ ਕਰਕੇ ਤੁਰੰਤ ਕਾਰਵਾਈ ਕਰਨਗੇ। ਉਨ੍ਹਾਂ ਕਿਹਾ ਕਿ ਬਿਨਾਂ ਪਾਸ ਹੋਏ ਰਸਤੇ ਪੱਕੇ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਸਬੰਧੀ ਸਬੰਧਤ ਅਧਿਕਾਰੀਆਂ ਤੋਂ ਜਾਣਕਾਰੀ ਹਾਸਲ ਕਰਕੇ ਜਲਦੀ ਕਾਰਵਾਈ ਕਰਨਗੇ।

Advertisement
Advertisement
Advertisement
×