For the best experience, open
https://m.punjabitribuneonline.com
on your mobile browser.
Advertisement

ਗੰਦੇ ਪਾਣੀ ਕਾਰਨ ਸਿਟੀ ਬਿਊਟੀਫੁੱਲ ਦਾ ਜੰਗਲੀ ਇਲਾਕਾ ਹੋ ਰਿਹੈ ਪਲੀਤ

06:34 AM Nov 04, 2024 IST
ਗੰਦੇ ਪਾਣੀ ਕਾਰਨ ਸਿਟੀ ਬਿਊਟੀਫੁੱਲ ਦਾ ਜੰਗਲੀ ਇਲਾਕਾ ਹੋ ਰਿਹੈ ਪਲੀਤ
ਰੌਕ ਗਾਰਡਨ ਦੇ ਪਿਛਲੇ ਪਾਸੇ ਜੰਗਲਾਤ ਇਲਾਕੇ ਵਿੱਚ ਭਰਿਆ ਸੀਵਰੇਜ ਦਾ ਗੰਦਾ ਪਾਣੀ। -ਫੋਟੋ: ਪ੍ਰਦੀਪ ਤਿਵਾੜੀ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 3 ਨਵੰਬਰ
ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਸਥਿਤ ਰੌਕ ਗਾਰਡਨ ਦੇ ਪਿਛਲੇ ਪਾਸੇ ਪੈਂਦੇ ਪਿੰਡ ਕਾਂਸਲ ਦਾ ਸੀਵਰੇਜ ਦਾ ਗੰਦਾ ਪਾਣੀ ਆਉਣ ਕਰਕੇ ਚੰਡੀਗੜ੍ਹ ਵਿੱਚ ਜੰਗਲਾਤ ਇਲਾਕਾ ਪਲੀਤ ਹੁੰਦਾ ਜਾ ਰਿਹਾ ਹੈ। ਇਸ ਗੰਦੇ ਪਾਣੀ ਕਰਕੇ ਰੌਕ ਗਾਰਡਨ ਦੇ ਆਲੇ-ਦੁਆਲੇ ਬਦਬੂ ਫੈਲ ਰਹੀ ਹੈ, ਉੱਧਰ ਇਹ ਗੰਦਾ ਪਾਣੀ ਬਿਮਾਰੀਆਂ ਨੂੰ ਵੀ ਸੱਦਾ ਦੇ ਰਿਹਾ ਹੈ। ਯੂਟੀ ਪ੍ਰਸ਼ਾਸਨ ਦੇ ਜੰਗਲਾਤ ਵਿਭਾਗ ਨੇ ਪਿੰਡ ਕਾਂਸਲ ਦੇ ਗੰਦੇ ਪਾਣੀ ਦੇ ਫੈਲਣ ਬਾਰੇ ਜਾਣਕਾਰੀ ਮਿਲਦੇ ਹੀ ਪਾਣੀ ਨੂੰ ਰੋਕਣ ਦੀ ਤਿਆਰੀ ਖਿੱਚ ਲਈ ਹੈ। ਇਸ ਲਈ ਜੰਗਲਾਤ ਵਿਭਾਗ ਵੱਲੋਂ ਰੌਕ ਗਾਰਡਨ ਦੇ ਨਜ਼ਦੀਕ ਜਲਘਰ ਬਣਾਇਆ ਜਾਵੇਗਾ, ਜਿੱਥੇ ਗੰਦੇ ਪਾਣੀ ਨੂੰ ਇਕੱਠਾ ਕੀਤਾ ਜਾਵੇਗਾ। ਇਸ ਤਰ੍ਹਾਂ ਜੰਗਲਾਤ ਦੇ ਇਲਾਕੇ ਨੂੰ ਬਚਾਇਆ ਜਾ ਸਕੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਯੂਟੀ ਪ੍ਰਸ਼ਾਸਨ ਨੇ ਉਕਤ ਕੰਮ ਨੂੰ ਪੂਰਾ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਿਭਾਗ ਨੇ ਇਸ ਕੰਮ ’ਤੇ 10 ਲੱਖ ਰੁਪਏ ਖਰਚ ਆਉਣ ਦਾ ਐਸਟੀਮੇਟ ਲਗਾਇਆ ਹੈ, ਜਿਸ ਲਈ ਜੰਗਲਾਤ ਵਿਭਾਗ ਨੇ ਟੈਂਡਰ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਟੈਂਡਰ ਅਲਾਟ ਹੁੰਦਿਆ ਹੀ ਜਲਘਰ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਜਾਵੇਗਾ।
ਦੂਜੇ ਪਾਸੇ ਯੂਟੀ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਪਿੰਡ ਕਾਂਸਲ ਤੋਂ ਆਉਣ ਵਾਲੇ ਗੰਦੇ ਪਾਣੀ ਨੂੰ ਸੀਵਰੇਜ ਟਰੀਟਮੈਂਟ ਪਲਾਂਟ ਰਾਹੀ ਸਾਫ ਕਰਨ ਦੀ ਅਪੀਲ ਕੀਤੀ। ਯੂਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲ ਹੀ ਵਿੱਚ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ ਪੰਜਾਬ ਦੇ ਅਧਿਕਾਰੀਆਂ ਨੂੰ ਲਿਖਤੀ ਰੂਪ ਵਿੱਚ ਦੇਣ ਲਈ ਕਿਹਾ ਗਿਆ ਹੈ ਕਿ ਕਾਂਸਲ ਤੋਂ ਆਉਣ ਵਾਲੇ ਸੀਵਰੇਜ ਨੂੰ ਟਰੀਟ ਕਰਨ ਲਈ ਸੀਵਰੇਜ ਟਰੀਟਮੈਂਟ ਪਲਾਂਟ ਕਿੰਨੇ ਦਿਨਾਂ ਵਿੱਚ ਚਾਲੂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਿੰਡ ਕਾਂਸਲ ਦਾ ਗੰਦਾ ਪਾਣੀ ਲੰਬੇ ਸਮੇਂ ਤੋਂ ਚੰਡੀਗੜ੍ਹ ਦੇ ਜੰਗਲਾਤ ਇਲਾਕੇ ਵਿੱਚ ਆ ਰਿਹਾ ਹੈ। ਇਸ ਨੂੰ ਸੀਵਰੇਜ ਟਰੀਟਮੈਂਟ ਪਲਾਂਟ ਰਾਹੀ ਟਰੀਟ ਕਰਨ ਲਈ ਪਹਿਲਾਂ ਵੀ ਕਈ ਵਾਰ ਯੂਟੀ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਵਿਚਕਾਰ ਗੱਲਬਾਤ ਹੋ ਚੁੱਕੀ ਹੈ। ਇਸ ਦੌਰਾਨ ਪੰਜਾਬ ਸਰਕਾਰ ਨੇ 5 ਐੱਮਐੱਲਡੀ ਸਮਰੱਥਾ ਦਾ ਐੱਸਟੀਪੀ ਲਗਾਉਣ ਦਾ ਫ਼ੈਸਲਾ ਵੀ ਕਰ ਲਿਆ ਸੀ ਪਰ ਹਾਲੇ ਤੱਕ ਨਹੀਂ ਲਗਾਇਆ ਗਿਆ। ਹੁਣ ਯੂਟੀ ਦੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਪੰਜਾਬ ਸਰਕਾਰ ਤੋਂ ਟਾਈਮਲਾਈਨ ਬਾਰੇ ਲਿਖਤੀ ਰੂਪ ਵਿੱਚ ਜਾਣਕਾਰੀ ਮੰਗੀ ਗਈ ਹੈ।

Advertisement

ਸੌ ਦੇ ਕਰੀਬ ਦਰੱਖਤ ਹੋਏ ਤਬਾਹ

ਪਿੰਡ ਕਾਂਸਲ ਤੋਂ ਪਿਛਲੇ ਕਈ ਸਾਲਾਂ ਤੋਂ ਸੀਵਰੇਜ ਦਾ ਇਹ ਗੰਦਾ ਪਾਣੀ ਚੰਡੀਗੜ੍ਹ ਦੇ ਜੰਗਲਾਂ ਵਿੱਚ ਆ ਰਿਹਾ ਹੈ। ਇਸ ਕਾਰਨ ਚੰਡੀਗੜ੍ਹ ਦੇ ਜੰਗਲੀ ਖੇਤਰ ਦੀ ਕਈ ਏਕੜ ਜ਼ਮੀਨ ਦਾ ਨੁਕਸਾਨ ਹੋ ਗਿਆ ਹੈ ਅਤੇ 100 ਦੇ ਕਰੀਬ ਦਰੱਖਤ ਵੀ ਤਬਾਹ ਹੋ ਗਏ ਸਨ। ਇਸ ਗੰਦੇ ਪਾਣੀ ਨਾਲ ਰੌਕ ਗਾਰਡਨ ਅਤੇ ਉਸ ਦੇ ਪਿਛਲੇ ਪਾਸੇ ਸਥਿਤ ਪਿੰਡ ਕੈਂਬਵਾਲਾ ਵਿੱਚ ਵੀ ਬਿਮਾਰੀਆਂ ਫੈਲਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

Advertisement

Advertisement
Author Image

Advertisement