ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਦੇਸ਼ੀ ਔਰਤ ਦਾ ਪਰਸ ਚੋਰੀ

10:29 AM Nov 23, 2024 IST

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 22 ਨਵੰਬਰ
ਸ਼ਹਿਰ ਵਿੱਚ ਅੱਜ ਅਣਪਛਾਤੇ ਵਿਅਕਤੀ ਇੱਕ ਵਿਦੇਸ਼ੀ ਔਰਤ ਦੇ ਬੈਗ ਵਿੱਚੋਂ ਉਸ ਦਾ ਪਰਸ ਚੋਰੀ ਕਰ ਕੇ ਲੈ ਗਏ। ਇੱਕ ਹੋਰ ਘਟਨਾ ਵਿੱਚ ਐਕਟਿਵਾ ਸਵਾਰ ਝਪਟਮਾਰ ਇੱਕ ਔਰਤ ਤੋਂ ਪਰਸ ਖੋਹ ਕੇ ਫਰਾਰ ਹੋ ਗਏ। ਥਾਣਾ ਡਿਵੀਜ਼ਨ ਨੰਬਰ 1 ਦੀ ਪੁਲੀਸ ਨੂੰ ਲਾਇਬੇਰੀਆ ਤੋਂ ਆਈ ਨਿਯੁੰਕਪੇਡਾਈ ਫੀਓਨਾ ਤੋਗਬਾ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਨਾਲ ਜਲੰਧਰ ਬਾਈਪਾਸ ਚੌਕ ’ਚ ਖੜ੍ਹੀ ਬੱਸ ਉਡੀਕ ਰਹੀ ਸੀ ਤਾਂ ਉਸ ਨੇ ਦੇਖਿਆ ਕਿ ਬੈਗ ਦੀ ਜ਼ਿੱਪ ਖੁੱਲ੍ਹੀ ਹੋਈ ਸੀ। ਜਦੋਂ ਉਸ ਨੇ ਬੈਗ ਅੰਦਰ ਸਾਮਾਨ ਚੈੱਕ ਕੀਤਾ ਤਾਂ ਉਸ ਦਾ ਪਰਸ ਗਾਇਬ ਸੀ। ਪਰਸ ਵਿੱਚ ਉਸ ਦਾ ਪਾਸਪੋਰਟ ਤੇ 2800 ਰੁਪਏ ਦੀ ਨਗਦੀ ਸੀ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਨੂੰ ਸੰਦੀਪ ਨਗਰ ਵਾਸੀ ਵਰੁਨ ਗੋਇਲ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਘੁਮਾਰ ਮੰਡੀ ਮਾਰਕੀਟ ਵਿੱਚ ਖਰੀਦਦਾਰੀ ਕਰ ਰਿਹਾ ਸੀ ਤਾਂ ਚੌਧਰੀ ਕਰੌਕਰੀ ਘੁਮਾਰ ਮੰਡੀ ਮਾਰਕੀਟ ਕੋਲ ਇੱਕ ਐਕਟਿਵਾ ਸਵਾਰ ਵਿਅਕਤੀ ਉਸ ਦੀ ਪਤਨੀ ਦਾ ਪਰਸ ਖੋਹ ਕੇ ਫਰਾਰ ਹੋ ਗਿਆ।

Advertisement

ਮੁਲਾਜ਼ਮ ਲੱਖਾਂ ਦੀ ਨਕਦੀ ਚੋਰੀ ਕਰਕੇ ਫ਼ਰਾਰ

ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਡਿਵੀਜ਼ਨ ਨੰਬਰ 3 ਦੇ ਇਲਾਕੇ ਵਿੱਚ ਇੱਕ ਹੇਅਰ ਡਿਜ਼ਾਈਨਰ ਦਾ ਮੁਲਾਜ਼ਮ ਦੁਕਾਨ ਵਿੱਚੋਂ ਲੱਖਾਂ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਿਆ। ਇਸ ਸਬੰਧੀ ਮੁਹੱਲਾ ਜਨਕਪੁਰੀ ਵਾਸੀ ਮੁਹੰਮਦ ਯੂਸਫ ਨੇ ਦੱਸਿਆ ਕਿ ਉਹ ਈਸਾ ਨਗਰੀ ਸਥਿਤ ਹੇਅਰ ਡਿਜ਼ਾਈਨਰ ਦੁਕਾਨ ਵਿੱਚ ਕੰਮ ਕਰਦਾ ਹੈ। ਰੋਜ਼ਾਨਾ ਵਾਂਗ ਉਹ ਦੁਕਾਨ ਬੰਦ ਕਰਕੇ ਦੁਕਾਨ ਦੀ ਚਾਬੀ ਆਪਣੇ ਵਰਕਰ ਮੁਹੰਮਦ ਅੱਬਾਸ ਨੂੰ ਦੇ ਕੇ ਘਰ ਚਲਾ ਗਿਆ ਸੀ। ਅਗਲੇ ਦਿਨ ਜਦੋਂ ਉਸ ਅਬਾਸ ਦੇ ਕਿਰਾਏ ਵਾਲੇ ਕਮਰੇ ਵਿੱਚ ਜਾ ਕੇ ਚੈੱਕ ਕੀਤਾ ਤਾਂ ਮੁਹੰਮਦ ਅੱਬਾਸ ਅਤੇ ਫਹੀਮ ਅਹਿਮਦ ਦੋਵੇਂ ਗਾਇਬ ਸਨ। ਉਸਨੇ ਦੁਕਾਨ ਵਿੱਚ ਜਾ ਕੇ ਵੇਖਿਆ ਤਾਂ ਗੱਲੇ ਵਿੱਚ ਪਏ 4 ਲੱਖ 30 ਹਜ਼ਾਰ ਰੁਪਏ ਵੀ ਗਾਇਬ ਸਨ। ਥਾਣੇਦਾਰ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮੁਹੰਮਦ ਅੱਬਾਸ ਤੇ ਫਹੀਮ ਅਹਿਮਦ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Advertisement
Advertisement