ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਫੁਟਬਾਲ ਫੈਡਰੇਸ਼ਨ ਨੇ ਸਕੱਤਰ ਜਨਰਲ ਨੂੰ ਅਹੁਦੇ ਤੋਂ ਹਟਾਇਆ

07:16 AM Jan 31, 2024 IST

ਨਵੀਂ ਦਿੱਲੀ: ਸਾਬਕਾ ਭਾਰਤੀ ਕਪਤਾਨ ਬਾਇਚੁੰਗ ਭੂਟੀਆ ਨੇ ਸਕੱਤਰ ਜਨਰਲ ਵਜੋਂ ਸ਼ਾਜੀ ਪ੍ਰਭਾਕਰਨ ਦੀ ਬਰਖਾਸਤਗੀ ਮਗਰੋਂ ਦੇਸ਼ ਦੇ ਫੁਟਬਾਲ ਪ੍ਰਸ਼ਾਸਨ ਵਿੱਚ ਮੌਜੂਦਾ ਕਥਿਤ ਮਾੜੇ ਪ੍ਰਬੰਧਾਂ ਲਈ ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏਆਈਐੱਫਐੱਫ) ਪ੍ਰਧਾਨ ਕਲਿਆਣ ਚੌਬੇ ਦਾ ਅਸਤੀਫ਼ਾ ਮੰਗਿਆ ਹੈ। ਏਆਈਐੱਫਐੱਫ ਦੀ ਕਾਰਜਕਾਰੀ ਕਮੇਟੀ ਨੇ ਅੱਜ ਪ੍ਰਭਾਕਰਨ ਨੂੰ ਸਕੱਤਰ ਜਨਰਲ ਦੇ ਅਹੁਦੇ ਤੋਂ ਹਟਾ ਦਿੱਤਾ। ਐਮਰਜੈਂਸੀ ਕਮੇਟੀ ਨੇ ਪ੍ਰਭਾਕਰਨ ਨੂੰ ‘ਭਰੋਸੇ ਦੀ ਉਲੰਘਣਾ’ ਲਈ 7 ਨਵੰਬਰ ਨੂੰ ਬਰਖਾਸਤ ਕਰ ਦਿੱਤਾ ਸੀ। ਇੱਕ ਸੂੁਤਰ ਨੇ ਅੱਜ ਕਿਹਾ, ‘‘ਹਾਂ, ਕਾਰਜਕਾਰੀ ਕਮੇਟੀ ਵੱਲੋਂ ਅੱਜ ਕੀਤੀ ਮੀਟਿੰਗ ’ਚ ਸ਼ਾਜੀ ਪ੍ਰਭਾਕਰਨ ਨੂੰ ਸਕੱਤਰ ਜਨਰਲ ਵਜੋਂ ਹਟਾ ਦਿੱਤਾ ਗਿਆ ਹੈ। ਭੂਟੀਆ ਨੇ ਅੱਜ ਕਾਰਜਕਾਰੀ ਕਮੇਟੀ ਦੀ ਮੀਟਿੰਗ ’ਚ ਹਿੱਸਾ ਲਿਆ, ਜਿਹੜੀ ਕਿ 7 ਨਵੰਬਰ ਨੂੰ ਪ੍ਰਭਾਕਰਨ ਦੀ ਬਰਖਾਸਤਗੀ ’ਤੇ ਚਰਚਾ ਲਈ ਸੱਦੀ ਗਈ ਸੀ। ਭੂਟੀਆ ਨੇ ਕਿਹਾ, ‘‘ਮੈਂ ਕਾਰਜਕਾਰੀ ਕਮੇਟੀ ਨੂੰ ਕਿਹਾ ਕਿ ਕਲਿਆਣ ਚੌਬੇ ਤੇ ਖਜ਼ਾਨਚੀ ਅਜੈ ਨੂੰ ਵੀ ਅਸਤੀਫ਼ਾ ਦੇਣਾ ਚਾਹੀਦਾ ਹੈ। ਸਿਰਫ ਸ਼ਾਜੀ ਪ੍ਰਭਾਕਰਨ ਨੂੰ ਬਲੀ ਦਾ ਬੱਕਰਾ ਨਹੀਂ ਬਣਾਇਆ ਜਾਣਾ ਚਾਹੀਦਾ। ਕਾਰਜਕਾਰੀ ਕਮੇਟੀ ਦੀ ਮਨਜ਼ੂਰੀ ਤੋਂ ਬਿਨਾਂ ਫ਼ੈਸਲੇ ਕਰਨ ਲਈ ਇਹ ਤਿੰਨੋਂ ਜ਼ਿੰਮੇਵਾਰ ਸਨ।’’ ਭੂਟੀਆ ਨੇ ਕਿਹਾ ਕਿ ਭਾਰਤੀ ਫੁਟਬਾਲ ਮਾੜੇ ਪ੍ਰਬੰਧਾਂ ਦਾ ਸਾਹਮਣਾ ਕਰ ਰਹੀ ਹੈ। ਖੇਡ ਵਿੱਚ ਰਾਜਨੀਤੀ ਹੈ। ਕੁਝ ਲੋਕ ਇੱਕ ਦੂਜੇ ਦੇ ਪਿੱਛੇ ਪਏ ਹਨ, ਇਹ ਠੀਕ ਨਹੀਂ ਹੈ। ਹਾਂਗਜ਼ੂ ਏਸ਼ਿਆਈ ਖੇਡਾਂ ਦੇ ਨਾਲ ਏਸ਼ਿਆਈ ਕੱਪ ਦੌਰਾਨ ਕੌਮੀ ਟੀਮ ਨੂੰ ਅੱਧ ਵਿਚਾਲੇ ਛੱਡ ਦਿੱਤਾ ਗਿਆ, ਜਿੱਥੇ ਟੀਮ ਕੋਲ ਟਰੇਨਿੰਗ ਲਈ ਢੁੱਕਵਾਂ ਸਮਾਂ ਨਹੀਂ ਸੀ। -ਪੀਟੀਆਈ

Advertisement

Advertisement
Advertisement