For the best experience, open
https://m.punjabitribuneonline.com
on your mobile browser.
Advertisement

ਫੂਡ ਸੇਫਟੀ ਟੀਮ ਨੇ ਦੁੱਧ ਤੇ ਪਨੀਰ ਦੇ ਸੈਂਪਲ ਲਏ

08:54 AM Mar 14, 2024 IST
ਫੂਡ ਸੇਫਟੀ ਟੀਮ ਨੇ ਦੁੱਧ ਤੇ ਪਨੀਰ ਦੇ ਸੈਂਪਲ ਲਏ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਜੀਂਦ, 13 ਮਾਰਚ
ਮੁੱਖ ਮੰਤਰੀ ਉਡਣ ਦਸਤਾ ਅਤੇ ਫੂਡ ਸੇਫਟੀ ਟੀਮਾਂ ਨੇ ਸਾਂਝੇ ਤੌਰ ’ਤੇ ਕੈਮੀਕਲਜ਼ ਮਿਲਾ ਕੇ ਦੁੱਧ ਬਣਾਉਣ ਅਤੇ ਹੋਰ ਉਤਪਾਦ ਬਣਾਏ ਜਾਣ ਦੀਆਂ ਮਿਲ ਰਹੀਆਂ ਸ਼ਿਕਾਇਤਾ ਦੇ ਆਧਾਰ ’ਤੇ ਸ਼ਹਿਰ ਦੇ ਪਟਿਆਲਾ ਰੋਡ ਉੱਤੇ ਆਟੋ ਮਾਰਕਿਟ ਦੇ ਨਜ਼ਦੀਕ ਅਤੇ ਛੋਟੂ ਰਾਮ ਪਾਰਕ ਦੇ ਪਿੱਛੇ ਬਣੀ ਡੇਅਰੀਆਂ ਵਿੱਚ ਛਾਪੇ ਮਾਰੇ। ਜਾਂਚ ਦੌਰਾਨ ਟੀਮਾਂ ਨੇ 1600 ਕਿਲੋ ਦੁੱਧ ਤੇ 400 ਕਿਲੋ ਪਨੀਰ ਦੇ ਨਾਲ-ਨਾਲ 480 ਕਿਲੋ ਤੇਲ ਮੌਕੇ ’ਤੇ ਬਰਾਮਦ ਕੀਤਾ। ਪੂਰੇ ਮਾਮਲੇ ਨੂੰ ਲੈ ਕੇ ਫੂਡ ਸੇਫ਼ਟੀ ਇੰਸਪੈਕਟਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਫੈਕਟਰੀਆਂ ਵਿੱਚ ਸਫਾਈ ਦਾ ਪ੍ਰਬੰਧ ਨਹੀਂ ਸੀ। ਇਸ ਲਈ ਫੈਕਟਰੀ ਮਾਲਕ ਨੂੰ ਨੋਟਿਸ ਦਿੱਤੇ ਗਏ ਹਨ ਅਤੇ ਬਰਾਮਦ ਕੀਤੇ ਗਏ ਦੁੱਧ ਤੇ ਪਨੀਰ ਦੇ ਨਮੂਨੇ ਲੇ ਕੇ ਜਾਂਚ ਲਈ ਭੇਜ ਦਿੱਤੇ ਗਏ। ਇਨ੍ਹਾਂ ਖ਼ਿਲਾਫ਼ ਅਗਲੀ ਕਾਰਵਾਈ ਰਿਪੋਰਟ ਆਉਣ ਮਗਰੋਂ ਅਮਲ ਵਿੱਚ ਲਿਆਂਦੀ ਜਾਵੇਗੀ।

Advertisement

Advertisement
Author Image

joginder kumar

View all posts

Advertisement
Advertisement
×