For the best experience, open
https://m.punjabitribuneonline.com
on your mobile browser.
Advertisement

ਡੇਰੇ ਦੇ ਪੈਰੋਕਾਰ ਕਿਸੇ ਪਾਰਟੀ ਨੂੰ ਵੋਟ ਪਾਉਣ ਲਈ ਨਹੀਂ ਨਿੱਤਰੇ

10:23 AM Jun 02, 2024 IST
ਡੇਰੇ ਦੇ ਪੈਰੋਕਾਰ ਕਿਸੇ ਪਾਰਟੀ ਨੂੰ ਵੋਟ ਪਾਉਣ ਲਈ ਨਹੀਂ ਨਿੱਤਰੇ
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 1 ਜੂਨ
ਪਟਿਆਲਾ ਵਿੱਚ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਨ ਤੋਂ ਬਗੈਰ ਹੀ ਚੋਣ ਅਮਲ ਪੂਰਾ ਹੋਇਆ। ਅੱਜ ਕੋਈ ਵੀ ਸਮਰਥਕ ਆਪਣੇ ਉਮੀਦਵਾਰ ਦੇ ਪੱਖ ਵਿੱਚ ਅੰਨਾ ਹੋ ਕੇ ਪ੍ਰਚਾਰ ਨਹੀਂ ਕੀਤਾ ਸਗੋਂ ਉਮੀਦਵਾਰ ਵੀ ਅੱਜ ਬਣੇ ਸਿਆਣੇ ਨਜ਼ਰ ਆਏ। ਕਾਂਗਰਸੀ ਉਮੀਦਵਾਰ ਡਾ. ਧਰਮਵੀਰ ਗਾਂਧੀ ਤਾਂ ਕਈ ਸਾਰੇ ਵਿਰੋਧੀ ਪਾਰਟੀਆਂ ਦੇ ਬੂਥਾਂ ’ਤੇ ਜਾ ਕੇ ਵੀ ਉਨ੍ਹਾਂ ਦਾ ਹਾਲ ਚਾਲ ਪੁੱਛਦੇ ਦੇਖੇ ਗਏ। ਦੂਜੇ ਪਾਸੇ ਇਸ ਡੇਰੇਦਾਰਾਂ ਦੇ ਸਮਰਥਕਾਂ ਨੇ ਵੀ ਕਿਸੇ ਦੇ ਪੱਖ ਵਿਚ ਨਾ ਹੀ ਪ੍ਰਚਾਰ ਕੀਤਾ ਨਾ ਹੀ ਉਹ ਬੂਥਾਂ ਦੇ ਡੇਰੇਦਾਰਾਂ ਦੇ ਪੈਰੋਕਾਰ ਬਣਕੇ ਨਜ਼ਰ ਆਏ। ਪਹਿਲਾਂ ਆਮ ਹੁੰਦਾ ਰਿਹਾ ਹੈ ਕਿ ਡੇਰੇ ਸਿਰਸੇ ਦੇ ਸਿਆਸੀ ਵਿੰਗ ਵਲੋਂ ਕਿਸੇ ਪਾਰਟੀ ਵਿਚ ਖੁੱਲੇਆਮ ਤੇ ਸਮਰਥਨ ਦੇ ਕੇ ਲੜਾਈ ਦਾ ਮੁੱਢ ਬੰਨ ਦਿੱਤਾ ਜਾਂਦਾ ਸੀ, ਪਰ ਇਸ ਵਾਰ ਉਨ੍ਹਾਂ ਦੇ ਪੈਰੋਕਾਰ ਪ੍ਰੇਮੀਆਂ ਨੇ ਕਿਸੇ ਪਾਸੇ ਵੀ ਕੋਈ ਸਮਰਥਨ ਦੇਣ ਦੀ ਗੱਲ ਨਹੀਂ ਆਖੀ ਨਾ ਹੀ ਕਿਸੇ ਨੇ ਪੋਲਿੰਗ ਬੂਥਾਂ ਤੇ ਡੇਰੇ ਦੀ ਕੋਈ ਨਾਅਰੇਬਾਜ਼ੀ ਕੀਤੀ। ਹਾਲਾਂ ਕਿ ਇੰਜ ਲੱਗਦਾ ਰਿਹਾ ਕਿ ਡੇਰੇ ਦੇ ਕੁਝ ਪੈਰੋਕਾਰਾਂ ਨੇ ਭਾਜਪਾ ਨੂੰ ਵੋਟ ਪਾਈ ਹੈ, ਡੇਰੇ ਦੀਆਂ ਮੈਡੀਕਲ ਕਮੇਟੀਆਂ ਵਿਚ ਸ਼ੁਮਾਰ ਡਾ. ਇਕਬਾਲ ਸਿੰਘ ਨੇ ਕਿਹਾ ਕਿ ਇਸ ਵਾਰ ਡੇਰੇ ਵਲੋਂ ਕਿਸੇ ਵੀ ਪ੍ਰੇਮੀ ਨੂੰ ਕੋਈ ਹੁਕਮ ਨਹੀਂ ਆਇਆ। ਡਾ. ਬਲਵਿੰਦਰ ਸਿੰਘ ਟਿਵਾਣਾ ਨੇ ਕਿਹਾ ਕਿ ਇਸ ਵਾਰ ਵੋਟਰ ਸਮਝਦਾਰ ਦੇਖੇ ਗਏ ਤੇ ਸਮਰਥਕਾਂ ਵਿਚ ਵੀ ਪਹਿਲਾਂ ਵਾਲਾ ਉਤਾਵਾਲਾਪਣ ਨਹੀਂ ਸੀ, ਇਸੇ ਕਰਕੇ ਪਟਿਆਲਾ ਵਿਚ ਵੋਟਿੰਗ ਅਮਨ - ਅਮਾਨ ਨਾਲ ਸਿਰੇ ਚੜ ਗਈ।

Advertisement

Advertisement
Author Image

Advertisement
Advertisement
×