For the best experience, open
https://m.punjabitribuneonline.com
on your mobile browser.
Advertisement

ਅਸਾਮ ਵਿੱਚ ਹੜ੍ਹਾਂ ਦੀ ਸਥਿਤੀ ਗੰਭੀਰ

07:51 PM May 31, 2024 IST
ਅਸਾਮ ਵਿੱਚ ਹੜ੍ਹਾਂ ਦੀ ਸਥਿਤੀ ਗੰਭੀਰ
ਅਸਾਮ ਦੇ ਹੋਜਾਈ ਜ਼ਿਲ੍ਹੇ ਵਿੱਚ ਹੜ੍ਹ ਦੇ ਪਾਣੀ ’ਚੋਂ ਲੰਘ ਕੇ ਸੁਰੱਖਿਅਤ ਥਾਂ ਵੱਲ ਜਾਂਦੇ ਹੋਏ ਲੋਕ। -ਫੋਟੋ: ਪੀਟੀਆਈ
Advertisement

ਗੁਹਾਟੀ, 31 ਮਈ
ਅਸਾਮ ਵਿੱਚ ਅੱਜ ਵੀ ਹੜ੍ਹਾਂ ਦੀ ਸਥਿਤੀ ਗੰਭੀਰ ਬਣੀ ਰਹੀ ਅਤੇ ਚੱਕਰਵਾਤ ਰੇਮਲ ਦੇ ਪ੍ਰਭਾਵ ਕਾਰਨ ਲਗਾਤਾਰ ਪਏ ਮੀਂਹ ਕਰ ਕੇ ਨੌਂ ਜ਼ਿਲ੍ਹਿਆਂ ਵਿੱਚ ਦੋ ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ 28 ਮਈ ਤੋਂ ਸੂਬੇ ਵਿੱਚ ਹੜ੍ਹ, ਮੀਂਹ ਅਤੇ ਤੂਫਾਨ ਕਰ ਕੇ ਕੁੱਲ ਮਿਲਾ ਕੇ ਛੇ ਵਿਅਕਤੀਆਂ ਦੀ ਮੌਤ ਹੋ ਗਈ। ਨਾਗਾਓਂ, ਕਰੀਮਗੰਜ, ਹੈਲਾਕਾਂਡੀ, ਪੱਛਮੀ ਕਾਰਬੀ ਆਂਗਲੌਂਗ, ਕਛਾਰ, ਹੋਜਾਈ, ਕਾਰਬੀ ਆਂਗਲੌਂਗ ਅਤੇ ਦੀਮਾ ਹਸਾਓ ਜ਼ਿਲ੍ਹੇ ਇਸ ਕੁਦਰਤੀ ਆਫ਼ਤਾਂ ਕਾਰਨ ਗੰਭੀਰ ਰੂਪ ਤੋਂ ਪ੍ਰਭਾਵਿਤ ਹੋਏ ਹਨ। ਮੇਘਾਲਿਆ ਦੇ ਲਮਸਲੱਮ ਇਲਾਕੇ ਵਿੱਚ ਭਾਰੀ ਮੀਂਹ ਕਾਰਨ ਕੌਮੀ ਮਾਰਗ ਨੰਬਰ-6 ਦਾ 20 ਮੀਟਰ ਹਿੱਸਾ ਹੜ੍ਹ ਜਾਣ ਕਾਰਨ ਬਰਾਕ ਘਾਟੀ ਦੇ ਕਛਾਰ, ਕਰੀਮਗੰਜ ਅਤੇ ਹੈਲਾਕਾਂਡੀ ਜ਼ਿਲ੍ਹਿਆਂ ਦਾ ਸੂਬੇ ਦੇ ਹੋਰ ਹਿੱਸਿਆਂ ਅਤੇ ਉੱਤਰ-ਪੂਰਬੀ ਖੇਤਰ ਨਾਲ ਰੇਲ ਤੇ ਸੜਕੀ ਸੰਪਰਕ ਟੁੱਟ ਗਿਆ ਹੈ ਅਤੇ ਵਾਹਨ ਫਸੇ ਹੋਏ ਹਨ। ਬਰਾਕ ਨਦੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੀ ਹੋਣ ਕਰ ਕੇ ਸਿਲਚਾਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਹੜ੍ਹ ਆ ਗਿਆ ਹੈ। ਸਿਲਚਾਰ ਦੇ ਤਾਰਾਪੁਰ ਇਲਾਕੇ ਵਿੱਚ ਸਥਿਤ ਰੇਲਵੇ ਸਟੇਸ਼ਨ ਨਦੀ ਦੇ ਨੇੜੇ ਹੋਣ ਕਾਰਨ ਨਦੀ ਦਾ ਪਾਣੀ ਸਟੇਸ਼ਨ ਤੇ ਪਟੜੀਆਂ ’ਤੇ ਭਰ ਗਿਆ ਹੈ। -ਪੀਟੀਆਈ

Advertisement

ਹੜ੍ਹਾਂ ਦੇ ਹਾਲਾਤ ਬਾਰੇ ਸ਼ਾਹ ਨੇ ਹਿਮੰਤਾ ਨਾਲ ਗੱਲ ਕੀਤੀ
ਗੁਹਾਟੀ, 31 ਮਈ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਸਾਮ ਵਿੱਚ ਆਏ ਹੜ੍ਹਾਂ ਦੀ ਸਥਿਤੀ ਬਾਰੇ ਫੋਨ ’ਤੇ ਸੂਬੇ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨਾਲ ਗੱਲਬਾਤ ਕੀਤੀ। ਗ੍ਰਹਿ ਮੰਤਰੀ ਨੇ ਮੁੱਖ ਮੰਤਰੀ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਇਸੇ ਦੌਰਾਨ ਸ੍ਰੀ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੇ ਉੱਤਰ-ਪੂਰਬੀ ਸੂਬਿਆਂ ਅਸਾਮ, ਤ੍ਰਿਪੁਰਾ, ਮਨੀਪੁਰ, ਮੇਘਾਲਿਆ ਅਤੇ ਮਿਜ਼ੋਰਮ ਵਿੱਚ ਹੜ੍ਹਾਂ ਦੇ ਹਾਲਾਤ ਬਾਰੇ ਪ੍ਰਧਾਨ ਮੰਤਰੀ ਨੂੰ ਜਾਣੂ ਕਰਵਾ ਦਿੱਤਾ ਹੈ। ਉਨ੍ਹਾਂ ਹੜ੍ਹ ਪ੍ਰਭਾਵਿਤ ਸੂਬਿਆਂ ਦੇ ਲੋਕਾਂ ਨਾਲ ਵੀ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈ। -ਪੀਟੀਆਈ

Advertisement

Advertisement
Author Image

Advertisement